ਵਿਧਾਇਕ ਬੁੱਧ ਰਾਮ ਨੇ ਕੀਤਾ ਸਿਵਲ ਹਸਪਤਾਲ ਬੁਢਲਾਡਾ ਦਾ ਦੌਰਾ

 ਵਿਧਾਇਕ ਬੁੱਧ ਰਾਮ ਨੇ ਕੀਤਾ ਸਿਵਲ ਹਸਪਤਾਲ ਬੁਢਲਾਡਾ ਦਾ ਦੌਰਾ


ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)
-
ਵਿਧਾਇਕ ਬੁੱਧ ਰਾਮ ਨੇ ਕੀਤਾ ਸਿਵਲ ਹਸਪਤਾਲ ਬੁਢਲਾਡਾ ਦਾ ਦੌਰਾ

ਇਸ ਦੌਰਾਨ ਉਨ੍ਹਾਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ  ਐਕਸੀਅਨ, ਐਸ. ਡੀ. ਓ, ਜੇ. ਈ. ਅਤੇ ਠੇਕੇਦਾਰ ਨੂੰ ਮੌਕੇ ’ਤੇ ਬੁਲਾਅ ਕੇ ਜੱਚਾ ਬੱਚਾ ਹਸਪਤਾਲ ਦੀ ਬਿਲਡਿੰਗ ਦੇ ਕੰਮ ਨੂੰ ਜਲਦੀ ਤੋਂ ਜਲਦੀ ਨੇਪਰੇ ਚਾੜ੍ਹਨ ਦੀ ਹਦਾਇਤ ਕੀਤੀ। ਉਨ੍ਹਾਂ ਐਸ.ਐਮ.ਓ ਨੂੰ ਹਦਾਇਤ ਕੀਤੀ ਕਿ ਡਾਕਟਰਾਂ ਦੇ ਬੈਠਣ ਲਈ ਕਮਰਿਆਂ ਨੂੰ ਤਿਆਰ ਕਰਵਾ ਕੇ ਜਲਦ ਤੋਂ ਜਲਦ ਏ ਸੀ. ਲਗਵਾਏ ਜਾਣ।

ਉਨ੍ਹਾਂ ਕਿਹਾ ਕਿ ਪੋਰਟੇਬਲ ਐਕਸ ਰੇਅ ਮਸ਼ੀਨ ਲਈ ਵੀ ਫੰਡ ਜਾਰੀ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋ ਕੀਤੇ ਗਏ ਵਾਅਦੇ ਅਨੁਸਾਰ ਲੋਕਾਂ ਨੂੰ ਵਧੀਆਂ ਸਿਹਤ ਸਹੂਲਤਾਂ ਦੇਣ ਲਈ ਲਗਾਤਾਰ ਯਤਨ ਯਾਰੀ ਹਨ। ਇਸ ਮੌਕੇ ਕਾਰਜਕਾਰੀ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ, ਐੱਸ.ਐੱਮ.ਓ. ਡਾ. ਗੁਰਚੇਤਨ ਪ੍ਰਕਾਸ਼ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਕਰਮਚਾਰੀਆਂ ਤੋਂ ਇਲਾਵਾ ਸ਼ਹਿਰ ਦੇ ਮੋਹਤਬਰ ਪਤਵੰਤੇ ਮੌਜੂਦ ਸ ਨ।

Post a Comment

0 Comments