ਗੁਰਨਾਮ ਸਿੰਘ ਨਿਧੜਕ ਨੇ ਗਾਇਕ ਗਗਨ ਮੱਲਾ ਨੂੰ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕਰਨ ਦਾ ਕੀਤਾ ਐਲਾਨ

 ਗੁਰਨਾਮ ਸਿੰਘ ਨਿਧੜਕ ਨੇ ਗਾਇਕ ਗਗਨ ਮੱਲਾ ਨੂੰ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕਰਨ ਦਾ ਕੀਤਾ ਐਲਾਨ  


ਸ਼ਾਹਕੋਟ 28 ਅਗਸਤ ਲਖਵੀਰ ਵਾਲੀਆ

  ਗੀਤ ਹੌਲੀ-ਹੌਲੀ ਕਰਾਂਗੇ ਤਰੱਕੀਆ,,ਔਖਾ ਹੁੰਦਾ ਹੈ ਗਰੀਬੀ ਥੱਲ੍ਹੋ ਸਿਰ ਚੁੱਕਣਾ,, ਨਾਲ ਚਰਚਾ ਵਿੱਚ ਆਏ ਗਾਇਕ ਗਗਨ ਮੱਲਾ ਦੇ ਹੈਂਡੀਕੈਪਟ ਹੋਣ ਦੇ ਬਾਵਜੂਦ ਵੀ ਆਪਣੇ ਜਜ਼ਬੇ ਨੂੰ ਬਰਕਰਾਰ ਰੱਖਿਆ ਅਤੇ ਬੀਤੇ ਦਿਨੀ ਸੱਭਿਆਚਾਰਕ ਮੇਲਿਆ ਦੇ ਬਾਦਸਾਹ ਗੁਰਨਾਮ ਸਿੰਘ ਨਿਧੜਕ ਨੇ ਉਹਨਾਂ ਦੇ ਗ੍ਰਹਿ ਵਿਖੇ ਪਹੁੰਚ ਕਰਕੇ ਉਹਨਾਂ ਦੇ ਸੰਘਰਸ਼ ਨੂੰ ਸਲਾਮ ਕਰਦਿਆ ਜਿੱਥੇ ਉਨ੍ਹਾਂਨੂੰ ਆਸੀਰਵਾਦ ਦਿੱਤਾ ਉਥੇ ਉਹਨਾਂ ਗਾਇਕ ਗਗਨ ਮੱਲਾਂ ਨੂੰ ਵਿਸੇਸ ਐਵਾਰਡ ਨਾਲ ਸਨਮਾਨਿਤ  ਕਰਨ ਦਾ ਐਲਾਨ ਵੀ ਕੀਤਾ ਇਸ ਮੌਕੇ ਉਹਨਾਂ ਕਿਹਾ ਕਿ ਗਗਨ ਮੱਲਾ ਨੇ ਘਰ ਵਿੱਚ ਗ਼ਰੀਬੀ ਹੋਣ ਦੇ ਨਾਲ ਨਾਲ ਆਪ ਹੈਂਡੀਕੈਪ ਹੋਣ ਦੇ ਬਾਵਜੂਦ ਵੀ ਸੰਘਰਸ਼ ਨਾਲ ਲੜਦਿਆਂ ਹੋਇਆਂ ਕਾਮਯਾਬੀ ਦੀ ਮੰਜਿਲ ਨੂੰ ਆਪਣੇ ਵੱਲ ਖਿੱਚ ਕੇ ਦੱਬੇ ਕੁਚਲੇ ਲੋਕਾ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਅਤੇ ਇਹ ਵੀ ਸੰਦੇਸ਼ ਦਿੱਤਾ ਹੈ ਕਿ ਹੌਸਲੇ ਬੁਲੰਦ ਹੋਣ ਤਾਂ ਮੰਜਿਲ ਆਪ ਤੁਹਾਡੇ ਪੈਰ ਚੁੰਮਣ ਲਈ ਮਜਬੂਰ ਹੋ ਜਾਦੀ ਹੈ ਇਸ ਮੌਕੇ ਗੁਰਨਾਮ ਸਿੰਘ ਨਿਧੜਕ ਨੇ ਸਮੂਹ ਪੰਜਾਬੀਆ ਨੂੰ ਅਪੀਲ ਕੀਤੀ ਕਿ ਅਜਿਹੇ ਵਿਆਕਤੀਆ ਦੀ ਮੱਦਦ ਕੀਤੀ ਜਾਵੇ ਤਾਂ ਜੋ ਉਹ ਹੋਰ ਵੀ ਤਰੱਕੀ ਕਰ ਸਕਣ ਅਤੇ ਇਸ ਮੌਕੇ ਸੰਗੀਤਕਾਰ ਸੁਖਪਾਲ ਸਿੰਘ ਦੇਵਗੁਣ  ਅਤੇ ਸੂਫੀ ਗਾਇਕ ਕੁਲਵਿੰਦਰ ਸ਼ਾਹਕੋਟੀ ਮੌਜੂਦ ਸਨ

Post a Comment

0 Comments