ਸਿੱਖੀ ਵਿੱਚ ਨਿਗਾਰ ਗਰੀਬ, ਮਜਲੂਮ ਅਤੇ ਸਮਾਜ ਦੇ ਪੱਛੜੇ, ਲਿਤਾੜੇ ਵਰਗ ਨੂੰ ਅਪਣੀ ਬੁੱਕਲ ਵਿੱਚ ਲੈਣ ਦੀ ਬਿਜਾਏ ਉਸਨੂੰ ਘਿਰਨਾ ਨਫਰਤ ਨਾਲ ਦੇਖਿਆ ਜਾਣਾ ਪਿਆ ਮਹਿੰਗਾ - ਲਾਲ ਸਿੰਘ

 

ਸਿੱਖੀ ਵਿੱਚ ਨਿਗਾਰ ਗਰੀਬ, ਮਜਲੂਮ ਅਤੇ ਸਮਾਜ ਦੇ ਪੱਛੜੇ, ਲਿਤਾੜੇ ਵਰਗ ਨੂੰ ਅਪਣੀ ਬੁੱਕਲ ਵਿੱਚ ਲੈਣ ਦੀ ਬਿਜਾਏ ਉਸਨੂੰ ਘਿਰਨਾ ਨਫਰਤ ਨਾਲ ਦੇਖਿਆ ਜਾਣਾ ਪਿਆ ਮਹਿੰਗਾ - ਲਾਲ ਸਿੰਘ   

 

ਬਰਨਾਲਾ,13 ,ਅਗਸਤ/ਕਰਨਪ੍ਰੀਤ ਕਰਨ/- ਸਿੱਖ ਬੁਧੀਜੀਵੀ ਜਾਗਰੂਕਤਾ ਮੁਹਿੰਮ ਵਲੋਂ ਸਰਦਾਰ  ਲਾਲ ਸਿੰਘ ਬਰਨਾਲਾ ਨੇ ਸਿਖਾਂ ਦੀਆਂ ਹੀ ਗ਼ਲਤੀਆਂ ਕਾਰਨ ਸਿੱਖੀ ਵਿਚ ਆਏ ਨਿਘਾਰ ਸੰਬੰਧੀ ਗੱਲ ਕਰਦਿਆਂ ਕਿਹਾ ਕਿ ਵਿੱਚ ਕੋਈ ਅਤਿਕਥਨੀ ਨਹੀ ਕਿ ਸਿੱਖ ਧਰਮ ਸਭਨਾ ਧਰਮਾ ਵਿੱਚੋ ਵਿਲੱਖਣ ਧਰਮ ਹੈ। ਕਿਉਂਕ ਇਸ ਧਰਮ ਦੀ ਨੀਂਹ ਸਰਬ ਪ੍ਰਮਾਣਿਤ ਅਤੇ ਸਰਬ ਸਾਂਝੀ ਵਾਲਤਾ ਦੇ ਪ੍ਰਤੀਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਈ ਨੂੰ ਦਿੱਤੀ, ਇਸ ਧਰਮ ਦੀ ਪ੍ਰਫੁੱਲਿਤਾ ਲਈ ਸਾਰੇ ਗੁਰੂਆ ਨੇ ਅਪਣਾ ਅਪਣਾ ਪੂਰਾ ਯੋਗਦਾਨ ਪਾਇਆ, ਪਰ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਵਿੱਚ ਅਮ੍ਰਿਤਪਾਨ ਕਰਵਾ ਕੇ ਇਕ ਨਵੀ ਰੂਹ ਫੂਕ ਦਿੱਤੀ। ਸਮਾਜ ਦੇ ਦੱਬੇ ਕੁਚਲੇ ਵਰਗ ਨੂੰ ਅਪਣੇ ਗਲੇ ਲਗਾਇਆ ।ਸਮਾਜ ਦਾ ਇਹ ਗਰੀਬ, ਦੱਬਿਆ ਕੁਚਲਿਆ ਵਰਗ ਅਪਣੇ ਆਪ ਨੂੰ ਸੁਰੱਖਿਅਤ ਸਮਝਣ ਲੱਗਿਆ ਅਤੇ ਸਿੱਖ ਧਰਮ ਵੱਲ ਅਖਰਿਸਿਤ ਹੋਣ ਲੱਗਿਆ। ਕਿਉਂਕ ਇਸ ਧਰਮ ਦੀ ਨੀਂਹ ਹੀ ਬਰਾਬਰਤਾ ,ਇਕਸਾਰਤਾ ਅਤੇ ਸਰਬਸਾਂਝੀਬਾਲਤਾ ਦੇ ਸਿਧਾਂਤ ਉਪਰ ਹੀ ਨਿਰਭਰ ਸੀ।ਇਸ ਦੇ ਮੁੱਖ ਸਿਧਾਂਤ ਹੀ ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਸਨ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੇਕਾ ਸੂਰਬੀਰ ਯੋਧੇ ਪੈਦਾ ਕੀਤੇ ਜੋ ਕਿ ਉਸ ਸਮੇ ਦੀ ਮੁੱਖ ਲੋੜ ਸੀ। ਪਰ ਉਹਨਾ ਦੇ ਜੋਤੀ ਜੋਤ ਸਮਾਉਣ ਤੋ ਬਾਅਦ ਹੋਲੀ ਹੋਲੀ ਸਿੱਖੀ ਵਿੱਚ ਪਤਨ ਆਉਣਾ ਸ਼ੁਰੂ ਹੋ ਗਿਆ ਸੀ। ਸਮਾ ਬੀਤਣ ਦੇ ਨਾਲ ਨਾਲ ਸਿੱਖੀ ਵਿੱਚ ਹੋਰ ਨਿਗਾਰ ਆਉਦਾ ਗਿਆ। ਸਿੱਖ ਪੰਥ ਵਿੱਚ ਵੰਡੀਆਂ ਪੈਂਦੀਆਂ ਗਈਆਂ।ਸਿੱਖ ਕੌਮ ਅਪਣੇ ਅਸਲੀ ਅਸੂਲਾਂ ਤੋ ਪਰੇ ਹਟਦੀ ਗਈ। ਬੜੇ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ,ਕਿ ਸਾਡੇ ਗੁਰੂ ਸਾਹਿਬਾਨ ਨੇ ਜਿੰਨਾ ਗਰੀਬ, ਮਜਲੂਮ ਅਤੇ ਸਮਾਜ ਦੇ ਪੱਛੜੇ, ਲਿਤਾੜੇ ਵਰਗ ਨੂੰ ਅਪਣੀ ਬੁੱਕਲ ਵਿੱਚ ਲਿਆ ਸੀ ਅੱਜ ਸਿੱਖ ਧਰਮ ਵਿੱਚ ਉਸੇ ਵਰਗ ਨੂੰ ਘਿਰਨਾ ਨਫਰਤ ਨਾਲ ਦੇਖਿਆ ਜਾਣ ਲੱਗਿਆ ਹੈ।ਇਹੀ ਕਾਰਨ ਹੈ ਕਿ ਅੱਜ ਗਰੀਬ ਵਰਗ ਖਾਸ ਕਰਕੇ ਦਲਿਤ ਵਰਗ ਸਿੱਖੀ ਤੋ ਪਾਸਾ ਕਰ ਰਿਹਾ ਹੈ।ਕਿਉਂਕ ਅੱਜ ਸਿੱਖ ਧਰਮ ਵਿੱਚ ਅਸਲ ਸਿੱਖ ਘੱਟ ਨਜਰ ਆ ਰਹੇ ਹਨ ਘੜੰਮ ਚੌਧਰੀ ਜਿਆਦਾ ਨਜ਼ਰ ਆ ਰਹੇ ਹਨ। ਪੰਜਾਬ ਦੀ ਜਿਆਦਾ ਅਬਾਦੀ ਪਿੰਡਾਂ ਵਿੱਚ ਵਸਦੀ ਹੈ ਪਰ ਪਿੰਡਾਂ ਵਿੱਚ ਜਾਤਪਾਤ ਜਿਆਦਾ ਪਾਈ ਜਾਂਦੀ ਹੈ। ਪਿੰਡਾਂ ਵਿੱਚ ਵਸਦੀ ਇਕ ਜਮਾਤ ਵਿੱਚ ਫੋਕੀ ਹੈਂਕੜਬਾਜ਼ੀ ਜਿਆਦਾ ਪਾਈ ਜਾਂਦੀ ਹੈ ਉਹ ਪਿੰਡਾਂ ਪਾਈ ਜਾਂਦੀ ਗਰੀਬ ਜਮਾਤ ਨੂੰ ਦੇਖ ਕੇ ਰਾਜੀ ਨਹੀ।ਇਸ ਵਤੀਰੇ ਤੋ ਤੰਗ ਆਕੇ ਉਹ ਵਰਗ ਸਿੱਖੀ ਤੋਂ ਦੂਰ ਹੋਣ ਲਗ ਪਿਆ ਹੈ। ਉਹਨਾ ਲੋਕਾਂ ਨੇ ਇਸ ਹੰਕਾਰੀ ਰਵੱਈਏ ਤੋ ਤੰਗ ਆ ਕੇ ਅਪਣੇ ਗੁਰਦਵਾਰੇ ਵੱਖਰੇ ਬਣਾਉਣੇ ਸੁਰੂ ਕਰ ਦਿੱਤੇ ਹਨ। ਜੋ ਕਿ ਸਿੱਖੀ ਸਿਧਾਂਤਾਂ ਮੁਤਾਬਕ ਠੀਕ ਨਹੀ ਹਨ ਪਰ ਉਹ ਆਖਦੇ ਹਨ ਕਿ ਉਥੇ ਸਾਨੂੰ ਬਣਦਾ ਮਾਣ ਸਨਮਾਨ ਨਹੀ ਦਿੱਤਾ ਜਾਂਦਾ। ਅਤੇ ਸਾਨੂੰ ਬਰਾਬਰਤਾ ਦੇ ਅਧਿਕਾਰ ਨਹੀ ਦਿੱਤੇ ਜਾਂਦੇ ਇਸ ਲਈ ਵੱਖਰੇ ਗੁਰਦਵਾਰੇ ਬਨਾਉਣਾ ਸਾਡੀ ਮਜਬੂਰੀ ਹੈ। ।ਸੋ ਅੱਜ ਸਮੇ ਦੀ ਮੁੱਖ ਮੰਗ ਹੈ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ , ਮੈਂਬਰਾਂ ਅਤੇ ਸਿੱਖ ਪੰਥ ਦੇ ਮੌਜੂਦਾ ਜਰਨੈਲ ਮਤਲਬ ਕਿ ਮੌਜੂਦਾ ਜਥੇਦਾਰ ਇਸ ਸਮੱਸਿਆ ਵੱਲ ਵਿਸ਼ੇਸ਼ ਧਿਆਨ ਦੇਣ ਦੀ ਸਖ਼ਤ ਜਰੂਰਤ ਹੈ ਕਿਉਂਕ ਮਾਨਯੋਗ ਜਥੇਦਾਰ ਸਾਹਿਬ ਸਿਰਫ ਤੇ ਸਿਰਫ ਇਕ ਵਿਸ਼ੇਸ਼ ਵਰਗ ਜਾਂ ਵਿਸ਼ੇਸ਼ ਪਾਰਟੀ ਇਹ ਕਹੀਏ ਕਿ ਉਹ ਇਕ ਵਿਸ਼ੇਸ਼ ਪ੍ਰੀਵਾਰ  ਦੇ ਜਥੇਦਾਰ ਨਹੀ ਉਹ ਤਾ ਸਮੁੱਚੀ ਸਿੱਖ ਕੌਮ ਦੇ ਜਥੇਦਾਰ ਹਨ ਸੋ ਉਹਨਾ ਨੂੰ ਤਾ ਜਦੋ ਕਦੇ ਵੀ ਕੋਈ ਆਦੇਸ਼ ਜਾ ਫਤਵਾ ਦੇਣਾ ਹੋਵੇ ਤਾ ਸਮੁੱਚੀ ਸਿੱਖ ਕੌਮ ਦੇ ਹਰ ਵਰਗ ਦਾ ਚਾਹੇ ਉਹ ਗਰੀਬ ਹੋਵੇ ਚਾਹੇ ਉਹ ਅਮੀਰ ਹੋਵੇ ,ਸਾਰਿਆਂ ਦਾ ਵਿਸੇਸ਼ ਧਿਆਨ ਰੱਖਣਾ ਚਾਹੀਦਾ ਹੈ ਨਾ ਕਿ ਕਿਸੇ ਵਿਸ਼ੇਸ਼ ਪ੍ਰੀਵਾਰ ਜਾਂ ਵਿਸ਼ੇਸ਼ ਵਰਗ ਦਾ।ਅਸੀ ਤਾਂ ਉਹਨਾ ਨੂੰ ਇਹੀ ਬੇਨਤੀ ਕਰਾਂਗੇ ਕਿ ਜਿਵੇਂ ਜਿਵੇਂ ਸਾਡੇ ਗੁਰੂਆਂ ਨੇ ਨਿਮਾਣਿਆਂ ਨੂੰ ਮਾਣ ਅਤੇ ਨਿਤਾਣਿਆਂ ਨੂੰ ਤਾਣ ਬਖਸ਼ਿਆ ਸੀ।ਸੋ ਖਾਸ ਕਰਕੇ ਦਲਿਤ ਤੇ ਗਰੀਬ ਵਰਗ ਨੂੰ ਮਾਣ ਦਿੱਤਾ ਜਾਵੇ ਤਾ ਕਿ ਇਹ ਲੋਕ ਸਿੱਖੀ ਤੋ ਪਰੇ ਹਟ ਕੇ ਕਿਸੇ ਹੋਰ ਦਾ ਪੱਲਾ ਫੜਨ ਵਾਸਤੇ ਮਜਬੂਰ ਨਾ ਹੋਣ। ਅਤੇ ਸਿੱਖੀ ਵਿੱਚ ਆ ਰਹੀ ਇਸ ਭਿਆਨਕ ਸਮੱਸਿਆ ਦਾ ਕੋਈ ਸਾਰਥਕ ਹੱਲ ਕੀਤਾ ਜਾ ਸਕੇ ਅਤੇ ਸਿੱਖੀ ਪੂਰੇ ਪੰਜਾਬ, ਭਾਰਤ ਅਤੇ ਸੰਸਾਰ ਵਿੱਚ ਪੂਰੀ ਤਰਾ ਪ੍ਰਫੁੱਲਤ ਹੋ ਸਕੇ।ਇਹ ਮੇਰੀ ਇੱਕ ਨਿਮਾਣੇ ਜਿਹੇ ਸਿੱਖ ਦੀ ਅੱਜ ਮੌਜੂਦਾ ਸਿੱਖ ਲੀਡਰਸ਼ਿਪ ਨੂੰ ਹੱਥ ਜੋੜ ਕੇ ਬੇਨਤੀ ਹੈ,ਆਸ ਹੈ ਕਿ ਅੱਜ ਦੀ ਲੀਡਰਸ਼ਿਪ ਮੇਰੀ ਬੇਨਤੀ ਨੂੰ ਕਬੂਲ ਕਰੇਗੀ।

Post a Comment

0 Comments