*ਜਿਲੇ ਅੰਦਰ ਪੇਟ ਦੇ ਕੀੜਿਆਂ ਤੇ ਰਾਸ਼ਟਰੀ ਮੁਕਤੀ ਦਿਵਸ ਮਨਾਇਆ*

 *ਜਿਲੇ ਅੰਦਰ ਪੇਟ ਦੇ ਕੀੜਿਆਂ ਤੇ ਰਾਸ਼ਟਰੀ ਮੁਕਤੀ  ਦਿਵਸ ਮਨਾਇਆ*


ਮੋਗਾ: { ਕੈਪਟਨ ਸੁਭਾਸ਼ ਚੰਦਰ ਸ਼ਰਮਾ}:
= ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਜਿਲੇ ਅੰਦਰ ਪੇਟ ਦੇ ਕੀੜਿਆਂ ਤੇ ਰਾਸ਼ਟਰੀ ਮੁਕਤੀ ਦਿਵਸ ਮਨਾਇਆ ਗਿਆ। ਇਸੇ ਦੌਰਾਨ ਸਿਵਲ ਸਰਜਨ ਮੋਗਾ ਡਾ ਐਸ ਪੀ ਸਿੰਘ ਨੇ ਜਿਲੇ ਅੰਦਰ ਡੀ ਵਾਰਮਿੰਗ ਦਿਵਸ ਜਾਗਰੂਕਤਾ ਬੈਨਰ ਜਾਰੀ ਕੀਤਾ।ਸਿਵਲ ਸਰਜਨ ਮੋਗਾ ਨੇ ਜਿਲੇ ਅੰਦਰ  ਡੀ ਵਾਰਮਿੰਗ ਦਿਵਸ ਦਾ ਵਿਸ਼ੇਸ ਤੌਰ ਤੇ ਜਾਇਜਾ ਵੀ ਲਿਆ। ਇਸ ਮੌਕੇ ਸਿਵਲ ਸਰਜਨ ਨੇ ਵੱਖ ਵੱਖ ਸਕੂਲਾਂ ਦਾ ਦੌਰਾ ਵੀ ਕੀਤਾ। ਸਿਹਤ ਵਿਭਾਗ ਦੀ ਟੀਮ ਵੱਲੋਂ 1 ਤੋ 19 ਸਾਲ ਤੱਕ ਦੇ ਬੱਚਿਆ ਨੂੰ ਪੇਟ ਦੇ ਕੀੜਿਆਂ ਤੋ ਮੁਕਤੀ ਦਿਵਾਉਣ ਲਈ ਐਲਬੈਡਜ਼ੋਲ ਦਵਾਈ ਦਿਤੀ ਗਈ।ਸਿਵਲ ਸਰਜਨ ਮੋਗਾ ਡਾ  ਐਸ ਪੀ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦਾ ਟੀਚਾ ਹੈ ਕਿ 1 ਤੋ 19 ਸਾਲ ਤੱਕ ਦੇ ਹਰ ਬੱਚੇ ਨੂੰ ਐਲਬੈਡਾਜੋ਼ਲ ਦਵਾਈ ਦਿਤੀ ਜਾਵੇ ਤਾਂ ਜ਼ੋ ਪੇਟ ਦੇ ਕੀੜਿਆ ਤੋ ਮੁਕਤੀ ਮਿਲ ਸਕੇ।ਉਨ੍ਹਾ ਦੱਸਿਆ ਕਿ ਸਿਹਤ ਵਿਭਾਗ ਵੱਲੋ਼ ਇਹ ਦਵਾਈ ਬਿਲਕੁਲ ਮੁਫਤ ਦਿਤੀ ਜਾ ਰਹੀ ਹੈ ਅਤੇ ਮਾਪਿਆਂ ਅਤੇ ਅਧਿਆਪਕਾਂ  ਨੂੰ ਅਪੀਲ ਵੀ ਕੀਤੀ ਕਿ ਇਸ ਮੁਹਿੰਮ ਵਿੱਚ ਆਪਣਾ ਸਹਿਯੋਗ ਜਰੂਰ ਦੇਣ।ਇਸ ਮੌਕੇ ਜਿਲਾ ਟੀਕਾਕਰਨ ਅਫਸਰ ਡਾ ਅਸ਼ੋਕ ਸਿੰਗਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲੇ ਅੰਦਰ  ਕੁੱਲ 821 ਸਕੂਲਾਂ ਦੇ ਵਿਦਿਆਰਥੀ ਅਤੇ 984 ਆਗਣਵਾੜੀ ਸੈਟਰਾਂ ਤੇ ਐਲਬੈਡਾਜ਼ੋਲ ਦਵਾਈ ਦਿਤੀ ਗਈ।ਇਸ ਮੌਕੇ ਡਾ ਸਿੰਗਲਾ ਨੇ ਇਸ ਬਾਰੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ  ਜਿਲੇ ਅੰਦਰ ਕੁੱਲ 241389 ਬੱਚਿਆ ਨੂੰ ਐਲਬੈਡਾਜੋਲ ਦੇਣ ਦਾ ਟੀਚਾ ਹੈ ਅੱਜ ਕੁੱਲ 149753 ਬੱਚਿਆ ਨੂੰ ਐਲਬੈਡਾਜੋਲ ਦਿਤੀ ਜਾ ਚੁੱਕੀ ਹੈ। ਜੋ ਬੱਚੇ ਇਸ ਦਵਾਈ ਖਾਣ ਤੋ ਵਾਝੇ ਰਹਿ ਜਾਣਗੇ ਉਨ੍ਹਾ ਨੂੰ ਮੌਪ ਅਪ ਦਿਵਸ ਮੌਕੇ 17 ਅਗਸਤ ਨੂੰ ਦਿਤੀ ਜਾਵੇਗੀ।ਜਿਲਾ ਟੀਕਾਕਰਨ ਅਫਸਰ ਨੇ ਦੱਸਿਆ ਕਿ  ਬੱਚਿਆਂ ਤੇ ਮਾਪਿਆਂ ਨੂੰ ਆਸ ਪਾਸ ਸਫਾਈ ਰੱਖਣ ਅਤੇ ਹੱਥਾਂ ਦੇ ਨਹੁੰ ਕੱਟ ਕੇ ਰੱਖਣ , ਖਾਣਾ ਖਾਣ ਤੋ ਪਹਿਲਾ ਹੱਥ ਧੋਣ , ਪਖਾਨਾ ਜਾਣ ਤੋ ਬਾਅਦ ਹੱਥ ਧੋਣਾ ਅਤੇ ਨੰਗੇ ਪੈਰ ਨਾ ਰਹਿਣਾ, ਖੁੱਲੇ ਵਿੱਚ ਮਲ ਤਿਆਗ ਨਾ ਕਰਨਾ ਅਤੇ ਆਪਣੇ ਸਰੀਰ ਦੀ ਸਾਫ ਸਫਾਈ ਦਾ ਧਿਆਨ ਰੱਖਣ ਲਈ ਨੁਕਤੇ ਸਾਝੇ ਕੀਤੇ।ਇਸ ਮੌਕੇ ਤੇ ਜਿਲਾ ਮਾਸ ਮੀਡੀਆ ਅਫਸਰ ਕੁਲਵੀਰ ਕੌਰ , ਸੁਖਬੀਰ ਸਿੰਘ ਸਕੂਲ ਹੈਲਥ ਕੋਆਰਡੀਨੇਟਰ , ਅੰਮ੍ਰਿਤ ਸ਼ਰਮਾ ਜਿਲਾ ਬੀ ਸੀ ਸੀ ਕੋਆਰਡੀਨੇਟਰ ਮੀਡੀਆ ਵਿੰਗ ਵੀ ਹਾਜਰ ਸਨ।

Post a Comment

0 Comments