ਬਿਨਾਂ ਪੱਖ ਜਾਣੇ ਖ਼ਬਰ ਨੂੰ ਧਾਰਮਿਕ ਰੰਗਤ ਦੇ ਕੇ ਅਲੱਗ ਮੁੱਦਾ ਬਣਾਉਣ ਦੀ ਕੋਸ਼ਿਸ਼ -- ਸਰਪੰਚ

 ਬਿਨਾਂ ਪੱਖ ਜਾਣੇ ਖ਼ਬਰ ਨੂੰ ਧਾਰਮਿਕ ਰੰਗਤ ਦੇ ਕੇ ਅਲੱਗ ਮੁੱਦਾ ਬਣਾਉਣ ਦੀ ਕੋਸ਼ਿਸ਼ -- ਸਰਪੰਚ 


ਸ਼ਾਹਕੋਟ 28 ਅਗਸਤ (ਲਖਵੀਰ ਵਾਲੀਆ)
:-   ਹਲਕਾ ਸ਼ਾਹਕੋਟ ਦੇ ਅਧੀਨ ਪੈਂਦੇ ਪਿੰਡ ਨਿਹਾਲੂਵਾਲ ਨਵਾਂ ਵਿਖੇ ਬੀਤੇ ਦਿਨੀਂ ਇਕ ਬਜ਼ੁਰਗ ਮਾਤਾ ਬਚਨ ਕੌਰ ਦੀ ਮੌਤ ਹੋ ਗਈ ਤਾਂ ਉਸ ਦੇ ਪਰਿਵਾਰ ਵੱਲੋਂ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਉਸ ਨੂੰ ਦਫਨਾਉਣ ਦੀ ਗੱਲ ਕੀਤੀ ਗਈ ਤਾਂ ਪਿੰਡ ਦੀ ਗਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਇਹ ਕਿਹਾ ਕਿ ਆਪਣੇ ਸ਼ਮਸ਼ਾਨਘਾਟ ਵਿੱਚ ਸੰਸਕਾਰ ਹੀ ਕੀਤਾ ਜਾਂਦਾ ਹੈ ਮਾਤਾ ਦੀ ਮ੍ਰਿਤਕ ਦੇਹ ਦਾ ਵੀ ਸੰਸਕਾਰ ਕੀਤਾ ਜਾਵੇ ਉਸ ਨੂੰ ਨਾ ਦਫ਼ਨਾਇਆ ਜਾਵੇ ਤਾਂ ਪਰਿਵਾਰਕ ਮੈਂਬਰਾਂ ਨੇ ਬਜ਼ੁਰਗ ਮਾਤਾ ਦੀ ਮ੍ਰਿਤਕ ਦੇਹ ਦਾ ਸੰਸਕਾਰ ਨਾ ਕਰਦੇ ਹੋਏ ਆਪਣੇ ਹੀ ਘਰ ਦੇ ਬਾਹਰ ਪਈ ਜਗ੍ਹਾ ਤੇ ਕਬਰ ਪੁੱਟ ਕੇ ਦਫਨਾ ਦਿੱਤਾ ਤਾਂ ਹਫ਼ਤਾ - ਦਸ ਦਿਨ ਦੇ ਬਾਅਦ ਪਰਿਵਾਰਕ ਮੈਂਬਰਾਂ ਨੇ ਕੁਝ ਪੱਤਰਕਾਰਾਂ ਨੂੰ ਬੁਲਾਕੇ ਇਹ ਖ਼ਬਰ ਲਗਵਾ ਦਿੱਤੀ ਕਿ ਸਾਡਾ ਪਰਿਵਾਰ ਇਸਾਈ ਧਰਮ ਨਾਲ ਸਬੰਧਤ ਹੈ ਇਸ ਲਈ ਸਾਨੂੰ ਗਰਾਮ  ਪੰਚਾਇਤ ਅਤੇ ਪਿੰਡ ਵਾਸੀਆਂ ਨੇ ਬਜ਼ੁਰਗ ਮਾਤਾ ਦੀ ਮ੍ਰਿਤਕ ਦੇਹ ਨੂੰ ਸ਼ਮਸ਼ਾਨਘਾਟ ਵਿੱਚ ਦਫਨਾਉਣ ਤੋਂ ਰੋਕ ਦਿੱਤਾ ਅਤੇ ਜਦੋਂ ਪੱਤਰਕਾਰਾਂ ਦੀ ਟੀਮ ਨੇ ਪਿੰਡ ਨਿਹਾਲੂਵਾਲ ਨਵਾਂ ਵਿਖੇ ਸਰਪੰਚ ਅਤੇ ਪਿੰਡ ਵਾਸੀਆਂ ਨਾਲ ਪਹੁੰਚ ਕੀਤੀ ਤਾਂ ਪਿੰਡ ਦੇ ਸਰਪੰਚ ਜੱਸੀ ਨਿਹਾਲੂਵਾਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਜਦ ਤੋਂ ਅਸੀਂ ਸੁਰਤ ਸੰਭਾਲੀ ਹੈ ਤਾਂ ਸਾਡੇ ਪਿੰਡ ਵਿੱਚ ਕਿਸੇ ਵੀ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦਾ ਸੰਸਕਾਰ ਹੀ ਕੀਤਾ ਜਾਂਦਾ ਹੈ ਅਤੇ ਇਸ ਪਰਿਵਾਰ ਨੂੰ ਵੀ ਸੰਸਕਾਰ ਕਰਨ ਤੋਂ ਕਿਸੇ ਨੇ ਨਹੀਂ ਰੋਕਿਆ ਅਤੇ ਸਾਡਾ ਸਾਰਾ ਸ਼ਮਸ਼ਾਨਘਾਟ ਪੱਕਾ ਹੈ ਜਗ੍ਹਾ ਦੀ ਘੱਟ ਹੈ ਅਤੇ ਜੇ ਕਰ ਇਸ ਤਰ੍ਹਾਂ ਮ੍ਰਿਤਕ ਦੇਹ ਨੂੰ ਦਫ਼ਨਾਉਣ ਦਾ ਰੀਤੀ ਰਿਵਾਜ ਸ਼ੁਰੂ ਹੋ ਗਿਆ ਤਾਂ ਉਹ ਸਾਰੀ ਜਗ੍ਹਾ ਰੋਕੀ ਜਾਵੇਗੀ ਅਤੇ ਉਨ੍ਹਾਂ ਇਹ ਰੋਸ ਵੀ ਪ੍ਰਗਟ ਕੀਤਾ ਕਿ ਜਿਸ ਵੀ ਪੱਤਰਕਾਰ ਨੇ ਸਾਡੇ ਪਿੰਡ ਦੀ ਇਹ ਖਬਰ ਲਗਾਈ ਹੈ ਉਸ ਨੇ ਪਿੰਡ ਦੇ ਕਿਸੇ ਵੀ ਵਿਅਕਤੀ ਦਾ ਜਾਂ ਸਾਡੀ ਪੰਚਾਇਤ ਦੇ ਕਿਸੇ ਵੀ ਮੈਂਬਰ ਜਾਂ ਸਰਪੰਚ ਕੋਲੋਂ ਪੱਖ ਨਹੀਂ ਪੁੱਛਿਆ ਅਤੇ ਬਿਨਾਂ ਪੱਖ ਜਾਣੇ ਆਪਣੀ ਖ਼ਬਰ ਨੂੰ ਧਾਰਮਿਕ ਰੰਗਤ ਦੇ ਕੇ ਅਲੱਗ ਹੀ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਪਿੰਡ ਵਿਚ ਇਹੋ ਜਿਹੇ ਧਾਰਮਿਕ ਮੁੱਦੇ ਦੀ ਕੋਈ ਗੱਲ ਨਹੀਂ ਹੈ ਪਰ ਬਾਹਰੋਂ ਆ ਕੇ ਕੁਝ ਸ਼ਰਾਰਤੀ ਅਨਸਰ ਇਸ ਨੂੰ ਧਾਰਮਿਕ ਮੁੱਦਾ ਬਣਾ ਕੇ ਉਛਾਲਣਾ ਚਾਹੁੰਦੇ ਹਨ ਸਾਨੂੰ ਪਰਿਵਾਰ ਨਾਲ ਪੂਰੀ ਹਮਦਰਦੀ ਹੈ ਅਤੇ ਅਸੀਂ ਤਾਂ ਸਰਕਾਰ ਕੋਲੋਂ ਮੰਗ ਕਰ ਸਕਦੇ ਹਾਂ ਕਿ ਇਸ ਪਰਿਵਾਰ ਨੂੰ ਵੀ ਕਬਰਸਤਾਨ ਬਣਾਉਣ ਵਾਸਤੇ ਮਨਜ਼ੂਰੀ ਦਿੱਤੀ ਜਾਵੇ ਅਤੇ ਪ੍ਰਸ਼ਾਸਨ ਵੱਲੋਂ ਪੰਚਾਇਤੀ ਜ਼ਮੀਨ ਜਾਂ ਵਕਫ਼ ਬੋਰਡ ਦੀ ਜ਼ਮੀਨ ਵਿੱਚੋਂ ਇਨ੍ਹਾਂ ਦੇ ਕਬਰਸਤਾਨ ਵਾਸਤੇ ਜਿੰਨੀ ਵੀ ਜ਼ਮੀਨ ਅਲਾਟ ਕੀਤੀ ਜਾਵੇ ਤਾਂ ਜੋ ਪੰਚਾਇਤ ਇਨ੍ਹਾਂ ਨੂੰ ਉਸ ਜ਼ਮੀਨ ਵਿੱਚੋਂ ਕੱਟ ਕੇ ਦੇ ਸਕੇ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਪਿੰਡ ਵਿੱਚ ਦੋ - ਤਿੰਨ ਪਰਿਵਾਰ ਹੀ ਈਸਾਈ ਧਰਮ ਨਾਲ ਸਬੰਧ ਰੱਖਦੇ ਹਨ ਪਰ ਖ਼ਬਰ ਲਗਾਉਣ ਵਾਲੇ ਪੱਤਰਕਾਰ ਨੇ ਪਿੰਡ ਵਿੱਚ ਵੀਹ - ਪੱਚੀ ਪਰਿਵਾਰ ਦੱਸੇ ਹੋਏ ਹਨ ਜੋ ਬਿਲਕੁਲ ਝੂਠ ਲਿਖਿਆ ਹੋਇਆ ਹੈ ਅਤੇ ਜਦੋਂ ਪੱਤਰਕਾਰਾਂ ਨੇ ਮ੍ਰਿ੍ਤਕ ਮਾਤਾ ਦੇ ਪਰਿਵਾਰ ਕੋਲ ਜਾ ਕੇ ਉਨ੍ਹਾਂ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕੈਮਰੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ ਅਤੇ ਬਿਨਾਂ ਕੈਮਰੇ ਤੋਂ ਦੱਸਿਆ ਕਿ ਇੱਥੇ ਕੋਈ ਵੀ ਧਾਰਮਿਕ ਮੁੱਦਾ ਨਹੀਂ ਹੈ ਅਤੇ ਨਾ ਹੀ ਸਾਡਾ ਪਿੰਡ ਗਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨਾਲ ਕੋਈ ਗੁੱਸਾ ਗਿਲਾ ਨਹੀਂ ਹੈ ਅਸੀਂ ਤਾਂ ਸਰਕਾਰ ਤੋਂ ਮੰਗ ਕੀਤੀ ਹੈ ਆਉਣ ਵਾਲੇ ਸਮੇਂ ਵਿੱਚ ਸਾਨੂੰ ਕਬਰਸਤਾਨ ਬਣਾਉਣ ਵਾਸਤੇ ਜਗ੍ਹਾ ਦਿੱਤੀ ਜਾਵੇ ਅਤੇ ਉਨ੍ਹਾਂ ਇਹ ਵੀ ਦੱਸਿਆ ਕਿ ਸਾਡੇ ਪਿੰਡ ਵਿੱਚ ਵੀਹ - ਪੱਚੀ ਪਰਿਵਾਰਕ ਮੈਂਬਰ ਹਨ ਜੋ ਇਸਾਈ ਧਰਮ ਨਾਲ ਜੁੜੇ ਹੋਏ ਹਨ ਜਦ ਕੇ ਵੀਹ - ਪੱਚੀ ਪਰਿਵਾਰ ਨਹੀਂ ਹਨ

Post a Comment

0 Comments