ਐਸ.ਡੀ.ਐਮ ਵੱਲੋਂ ਪਵਨ ਸੇਵਾ ਸਮਿਤੀ ਸਕੂਲ ਦਾ ਦੌਰਾ ਵਿਸ਼ੇਸ਼ ਬੱਚਿਆਂ ਲਈ ਸਹੂਲਤਾਂ ਤਹਿਤ ਵਿਦਿਆਰਥੀਆਂ ਦੇ ਮਾਪਿਆਂ ਨਾਲ ਕੀਤੀ ਗੱਲਬਾਤ

 ਐਸ.ਡੀ.ਐਮ ਵੱਲੋਂ ਪਵਨ ਸੇਵਾ ਸਮਿਤੀ ਸਕੂਲ ਦਾ ਦੌਰਾ ਵਿਸ਼ੇਸ਼ ਬੱਚਿਆਂ ਲਈ ਸਹੂਲਤਾਂ ਤਹਿਤ  ਵਿਦਿਆਰਥੀਆਂ ਦੇ ਮਾਪਿਆਂ ਨਾਲ ਕੀਤੀ ਗੱਲਬਾਤ


ਬਰਨਾਲਾ,23,ਅਗਸਤ/ਕਰਨਪ੍ਰੀਤ ਕਰਨ/
ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਸ. ਗੋਪਾਲ ਸਿੰਘ ਵੱਲੋਂ ਬੋਲਣ ਅਤੇ ਸੁਣਨ ਤੋਂ ਅਸਮਰੱਥ ਬੱਚਿਆਂ ਲਈ ਬਣੇ ਪਵਨ ਸੇਵਾ ਸਮਿਤੀ ਸਕੂਲ ਦਾ ਅੱਜ ਦੌਰਾ ਕੀਤਾ ਗਿਆ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਸਹੂਲਤਾਂ ਦਾ ਜਾਇਜ਼ਾ ਲਿਆ।

   


 ਇਸ ਮੌਕੇ ਸ. ਗੋਪਾਲ ਸਿੰਘ ਨੇ ਜਿੱਥੇ ਸਕੂਲ ਪ੍ਰਬੰਧਕੀ ਕਮੇਟੀ ਨਾਲ ਸਕੂਲ ਵਿਚ ਹੋਰ ਸੁਧਾਰਾਂ ਬਾਰੇ ਚਰਚਾ ਕੀਤੀ, ਉਥੇ ਸਕੂਲ ਦੇ ਕਲਾਸ ਰੂਮ, ਹੋਸਟਲ ਅਤੇ ਖਾਣੇ ਦਾ ਨਿਰੀਖਣ ਕੀਤਾ। ਇਸ ਮੌਕੇ ਸਕੂਲ ਪਿ੍ਰੰਸੀਪਲ ਦੀਪਤੀ ਸ਼ਰਮਾ ਨੇ ਦੱਸਿਆ ਕਿ ਸਕੂਲ ਵਿਚ ਪੜਦੇ ਸੁਣਨ ਅਤੇ ਬੋਲਣ ਤੋਂ ਅਸਮਰੱਥ ਬੱਚਿਆਂ ਨੂੰ ਇਸ਼ਾਰਿਆਂ ਦੀ ਭਾਸ਼ਾ ਰਾਹੀਂ ਪੜਾਇਆ ਜਾਂਦਾ ਹੈ। ਉਨਾਂ ਦੱਸਿਆ ਕਿ ਇਸ ਸਕੂਲ ਵਿਚ 100 ਤੋਂ ਵੱਧ ਵਿਦਿਆਰਥੀ ਹਨ ਤੇ ਕਈ ਹੋਰ ਜ਼ਿਲਿਆਂ ਤੋਂ ਵਿਦਿਆਰਥੀ ਪੜਨ ਆਉਦੇ ਹਨ। ਉਨਾਂ ਦੱਸਿਆ ਕਿ ਸਕੂਲ ਵਿਚ ਲੜਕੀਆਂ ਲਈ ਸਿਲਾਈ ਸੈਂਟਰ ਵੀ ਹੈ, ਜਿੱਥੇ ਲੜਕੀਆਂ ਨੂੰ ਸਿਲਾਈ ਸਿਖਾਈ ਜਾਂਦੀ ਹੈ। ਉਨਾਂ ਦੱਸਿਆ ਕਿ ਬਾਹਰਲੇ ਜ਼ਿਲਿਆਂ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਹੋਸਟਲ ਦਾ ਵੀ ਪ੍ਰਬੰਧ ਹੈ।

    ਇਸ ਮੌਕੇ ਐਸਡੀਐਮ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਨਾਲ ਵੀ ਗੱਲਬਾਤ ਕੀਤੀ ਗਈ। ਇਸ ਮੌਕੇ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਤੇਆਵਾਸਪ੍ਰੀਤ ਕੌਰ, ਸਮਿਤੀ ਦੇ ਸੀਨੀਅਰ ਉਪ ਪ੍ਰਧਾਨ ਪਵਨ ਸਿੰਗਲਾ, ਉਪ ਪ੍ਰਧਾਨ ਪਰਵੀਨ ਸਿੰਗਲਾ, ਜਨਰਲ ਸਕੱਤਰ ਵਰੁਣ ਬੱਤਾ, ਸ੍ਰੀ ਹਿਮਾਂਸ਼ੂ ਕਾਂਸਲ, ਮੁਕੇਸ਼ ਕੁਮਾਰ ਤੇ ਸਕੂਲ ਸਟਾਫ ਹਾਜ਼ਰ ਸੀ।

---ਬੌਕਸ ਲਈ ਪ੍ਰਸਤਾਵਿਤ---

ਸਕੂਲੀ ਵਿਦਿਆਰਥਣਾਂ ਵੱਲੋਂ ਥੈਲੇ ਬਣਾਉਣ ਦੀ ਸ਼ਲਾਘਾ

ਪਵਨ ਸੇਵਾ ਸਮਿਤੀ ਸਕੂਲ ਦੀਆਂ ਸਿਲਾਈ ਸਿੱਖਣ ਵਾਲੀਆਂ ਵਿਦਿਆਰਥਣਾਂ ਵੱਲੋਂ ਕੱਪੜੇ ਦੇ ਥੈਲੇ ਬਣਾਏ ਗਏ ਹਨ ਤਾਂ ਜੋ ਪਲਾਸਟਿਕ ਦੇ ਲਿਫਾਫੇ ਨਾ ਵਰਤਣ ਦਾ ਸੁਨੇਹਾ ਦਿੱਤਾ ਜਾ ਸਕੇ। ਐਸਡੀਐਮ ਗੋਪਾਲ ਸਿੰਘ ਵੱਲੋਂ ਵਿਦਿਆਰਥਣਾਂ ਦੇ ਉਦਮ ਅਤੇ ਸਕੂਲ ਸਟਾਫ ਦੀ ਸ਼ਲਾਘਾ ਕੀਤੀ ਗਈ।

Post a Comment

0 Comments