ਮਾਤਾ ਕਰਤਾਰ ਕੌਰ ਨੂੰ ਵੱਖ-ਵੱਖ ਆਗੂਆਂ ਨੇ ਭੇਟ ਕੀਤੇ ਸ਼ਰਧਾ ਦੇ ਫੁੱਲ

 ਮਾਤਾ ਕਰਤਾਰ ਕੌਰ ਨੂੰ ਵੱਖ-ਵੱਖ ਆਗੂਆਂ ਨੇ ਭੇਟ ਕੀਤੇ ਸ਼ਰਧਾ ਦੇ ਫੁੱਲ 


ਗੁਰਜੰਟ ਸਿੰਘ ਬਾਜੇਵਾਲੀਆ 

ਮਾਨਸਾ/ਭੀਖੀ 30/ਅਗਸਤ  ਫੀਲਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ ( ਵਿਗਿਆਨਕ) ਦੇ ਆਗੂ ਗੁਰਸੇਵਕ ਸਿੰਘ ਭੀਖੀ ਦੇ


ਸਤਿਕਾਰਯੋਗ ਦਾਦੀ ਕਰਤਾਰ ਕੌਰ ਦੇ ਅੰਤਮ ਅਰਦਾਸ ਮੌਕੇ ਰੱਖੇ ਸਰਧਾਜਲੀ ਸਮਾਗਮ ਵਿੱਚ ਵੱਖ-ਵੱਖ ਆਗੂਆਂ ਸੀਪੀਆਈ ਐਮ ਦੇ ਸੂਬਾਈ ਆਗੂ ਤੇ  ਸੀਟੂ ਦੇ ਸੂਬਾ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ , ਉੱਘੇ ਮੁਲਾਜਮ ਆਗੂ ਕਰਨੈਲ ਸਿੰਘ ਭੀਖੀ ,  ਫੀਲਡ ਵਰਕਸ਼ਾਪ ਵਰਕਰ ਯੂਨੀਅਨ ( ਵਿਗਿਆਨਕ) ਦੇ ਸੂਬਾ ਪ੍ਰਧਾਨ ਜਗਜੀਵਨ ਸਿੰਘ ਹਸਨਪੁਰ , ਜਰਨਲ ਸਕੱਤਰ ਮਨਜੀਤ ਸਿੰਘ ਸੰਗਤਪੁਰਾ , ਸੀਨੀਅਰ ਸੂਬਾਈ ਮੀਤ ਪ੍ਰਧਾਨ ਬਿੱਕਰ ਸਿੰਘ ਮਾਖਾ , ਜਸਮੇਲ ਅਤਲਾ , ਪਰਮਜੀਤ ਸਿੰਘ ਲਹਿਰਾਂ , ਗੁਰਦੀਪ ਸਿੰਘ , ਹਿੰਮਤ ਸਿੰਘ ਦੂਲੋਵਾਲ , ਹਰਬੰਸ ਫਰਬਾਹੀ ,  ਨਗਰ ਕੌਂਸਲ ਪ੍ਰਧਾਨ ਵਿਨੋਦ ਕੁਮਾਰ ਭੀਖੀ , ਸੀਪੀਆਈ ਆਗੂ ਰੂਪ ਸਿੰਘ ਭੀਖੀ , ਬਾਬਾ ਮਿੱਠੂ ਸਿੰਘ ਭੀਖੀ  ਨੇ ਸ਼ਰਧਾ ਦੇ ਫੁੱਲ ਭੇਟ ਕੀਤੇ , ਆਗੂਆ ਨੇ ਕਿਹਾ ਕਿ ਮਾਤਾ ਤਮਾਮ ਦੁੱਖ ਸਹਾਰਦਿਆ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ ਤੇ ਸਮਾਜ ਵਿਚ ਨਿਮਰਤਾ ਨਾਲ ਵਿਚਰਦੇ ਰਹੇ ਤੇ ਸਮਾਜ , ਪਰਿਵਾਰ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭਾਉਦੇ ਰਹੇ   । ਆਗੂਆਂ ਨੇ ਕਿਹਾ ਕਿ ਸਾਥੀ ਗੁਰਸੇਵਕ ਸਿੰਘ ਭੀਖੀ ਮੁਲਾਜ਼ਮਾਂ , ਮਜਦੂਰਾ ਤੇ ਕਿਸਾਨਾਂ ਦੇ ਹੱਕਾਂ ਤੇ ਹਿੱਤਾਂ ਦੀ ਲੜਾਈ ਵਿੱਚ ਮੂਹਰਲੀਆ ਕਤਾਰਾ ਵਿੱਚ ਖੜ੍ਹੇ ਨਜਰ ਆਉਦੇ ਤੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਅਵਾਜ਼ ਬੁਲੰਦ ਕਰਦੇ ਹਨ ।             

Post a Comment

0 Comments