ਬਰਨਾਲਾ ਪ੍ਰਾਪਰਟੀ ਡੀਲਰ,ਐਸੋਸੀਏਸ਼ਨ ਵਲੋਂ ਨਗਰ ਕੌਂਸਲ ਅੱਗੇ ਲਾਏ ਧਰਨੇ ਵਿਚ ਮੇਮ੍ਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਪੁੱਜੇ

 ਬਰਨਾਲਾ ਪ੍ਰਾਪਰਟੀ ਡੀਲਰ,ਐਸੋਸੀਏਸ਼ਨ ਵਲੋਂ ਨਗਰ ਕੌਂਸਲ ਅੱਗੇ ਲਾਏ ਧਰਨੇ ਵਿਚ ਮੇਮ੍ਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਪੁੱਜੇ 

ਜਿੱਥੇ ਨਗਰ ਕੌਂਸਲ ਦੇ ਐਮ ਸੀਆਂ ਨੇ ਵੱਡੀ ਗਿਣਤੀ ਚ ਪੁੱਜ ਕੇ ਬਰਨਾਲਾ ਪ੍ਰਾਪਰਟੀ ਡੀਲਰ,ਐਸੋਸੀਏਸ਼ਨ ਦਾ ਸਾਥ ਦਿੱਤਾ ਉੱਥੇ ਆਮ ਆਦਮੀ ਪਾਰਟੀ ਦੇ ਐਮ ਸੀਆਂ ਨੇ ਟਾਲਾ ਵੱਟਿਆ 


ਬਰਨਾਲਾ,25 ,ਅਗਸਤ/ਕਰਨਪ੍ਰੀਤ ਕਰਨ /
ਪੰਜਾਬ ਸਰਕਾਰ ਵਲੋਂ ਪ੍ਰਾਪਰਟੀ ਸੰਬੰਧੀ ਬੰਦ ਕੀਤੀਆਂ ਐਨ.ਓ .ਸੀਆ ਖਿਲਾਫ ਪ੍ਰਾਪਰਟੀ ਐਸੋਸੀਏਸ਼ਨ ਕਲੋਨਾਈਜ਼ਰਾਂ ਡੀਲਰਾਂ ਵੱਲੋ,ਬਰਨਾਲਾ ਦੇ ਨਗਰ ਕੌਂਸਲ  ਦਫ਼ਤਰ ਅੱਗੇ 2 ਦਿਨਾਂ ਤੋਂ ਦਿੱਤੇ ਜਾ ਰਹੇ  ਧਰਨੇ ਵਿਚ ਜਿੱਥੇ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਪੁੱਜਿਆ ਉੱਥੇ ਆਮ ਆਦਮੀ ਪਾਰਟੀ ਦਾ ਕੋਈ ਆਗੂ ਜਾਂ ਨੁਮਾਇੰਦਾ ਨਹੀਂ ਪੁੱਜਿਆ  ਜਦੋਂ ਕਿ ਐਮ ਪੀ.ਸਂਗਰੂਰ ਸਿਮਰਨਜੀਤ ਸਿੰਘ ਮਾਨ ਨੇ ਪੁੱਜੇ ਕੇ ਪੰਜਾਬ ਸਰਕਾਰ ਵਲੋਂ ਪ੍ਰਾਪਰਟੀ ਸੰਬੰਧੀ ਬੰਦ ਕੀਤੀਆਂ ਐਨ.ਓ .ਸੀਆ ਖਿਲਾਫ ਗੱਜਦਿਆਂ ਕਿਹਾ ਕਿ ਮੈਂ ਤੁਹਾਡੇ ਨਾਲ ਹਾਂ ਤੁਸੀਂ ਸੰਘਰਸ਼ ਜਾਰੀ ਰੱਖਿਓ ਸਰਕਾਰ ਦੇ ਗੋਡੇ ਟਿਕਾ ਦੇਵਾਂਗੇ !
           

          ਉਹਨਾਂ ਸੰਬੰਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ  ਦਿੱਲੀ ਦੇ ਹਾਕਮਾਂ ਦੇ ਹੱਥਾਂ ਦੀ ਕਠਪੁਤਲੀ ਬਣਦਿਆਂ ਪੰਜਾਬ ਦੇ ਵਪਾਰ ਨੂੰ ਉਜਾੜਨ ਲੱਗੀ ਹੋਈ ਹੈ ਜਿਸ ਨਾਲ ਪੰਜਾਬ ਦੀ ਆਰਥਿਕਤਾ ਨੂੰ ਵੱਡੀ ਢਾਹ ਲੱਗੀ ਹੈ ਜੋ ਹਰਗਿਜ ਬਰਦਾਸਤ ਨਹੀਂ ,ਪ੍ਰਾਪਰਟੀ ਡੀਲਰਾਂ ਦੇ ਨਾਲ ਧਰਨੇ ਵਿਚ ਬੈਠੇ ਜਿੱਥੇ ਨਗਰ ਕੌਂਸਲ ਦੇ ਐਮ ਸੀਆਂ ਨੇ ਵੱਡੀ ਗਿਣਤੀ ਚ ਪੁੱਜ ਕੇ ਬਰਨਾਲਾ ਪ੍ਰਾਪਰਟੀ ਡੀਲਰ,ਐਸੋਸੀਏਸ਼ਨ ਦਾ ਸਾਥ ਦਿੱਤਾ ਉੱਥੇ ਕੁਝ ਆਮ ਆਦਮੀ ਪਾਰਟੀ ਦੇ ਐਮ ਸੀਆਂ ਨੇ ਟਾਲਾ ਵੱਟਿਆ ਤੇ ਐਮ ਸੀਆਂ ਵਲੋਂ ਬਰਨਾਲਾ ਪ੍ਰਾਪਰਟੀ ਡੀਲਰਾਂ ਦੇ ਹੱਕ ਵਿਚ ਇਕ ਸਰਬ ਸਾਂਝੀ ਮੀਟਿੰਗ ਦੇ ਮਤੇ ਤੇ ਵੀ ਦਸਤਖਤ ਕਰਨ ਤੋਂ ਕੋਰਾ ਇਨਕਾਰ ਕਰ ਦਿੱਤਾ ਜਿਸ ਨੂੰ ਲੈ ਕੇ ਐਮ ਸੀਆਂ ਤੇ ਪ੍ਰਾਪਰਟੀ ਡੀਲਰਾਂ ਸਹਿਰੀਆਂ ਵਿਚ ਬਹਿਸ ਬਾਜ਼ੀ ਵੀ ਹੋਈ ਉਹਨਾਂ ਤਲਖੀ ਭਰੇ ਅੰਦਾਜ ਵਿਚ ਐਮ ਸੀਆਂ ਨੂੰ ਕਿਹਾ ਕਿ ਹੁਣ ਤੁਸੀਂ ਵਾਰਡਾਂ ਵਿਚ ਦੋਬਾਰਾ ਵੋਟਾਂ ਮੰਗਣ ਕਿਹੜੇ ਮੁਹੰ ਨਾਲ ਆਵੋਂਗੇ ਅਸੀਂ ਦੇਖਾਂਗੇ ਕਿ ਕਰਨਾ ਹੈ !  

                                 ਜ਼ਿਲਾ ਬਰਨਾਲਾ ਤੋਂ  ਕਲੋਨਾਇਜਰਾਂ ਪ੍ਰਾਪਰਟੀ ਡੀਲਰਾਂ ਤੋਂ ਇਲਾਵਾ ਭਾਜਪਾ ਦੇ ਜਿਲਾ ਪ੍ਰਧਾਨ ਯਾਦਵਿੰਦਰ ਸ਼ੈਂਟੀ,ਸੂਬਾ ਆਗੂ ਧੀਰਜ ਦੱਦਾਹੂਰੀਆ,ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ ਔਲਖ, ਸਾਬਕਾ ਚੇਅਰਮੈਨ ਮੱਖਣ ਸ਼ਰਮਾ ,ਗੁਰਜਿੰਦਰ ਸਿੱਧੂ ,ਮਹੇਸ਼ ਕੁਮਾਰ ਲੋਟਾ,ਐਮ ਸੀ ਧਰਮ ਸਿੰਘ ਫੋਜੀ, ਨੀਰਜ ਜਿੰਦਲ ,ਗੁਰਦਰਸ਼ਨ ਬਰਾੜ ,ਕੁਲਦੀਪ ਧਰਮਾਂ,ਭੁਪਿੰਦਰ ਭਿੰਦੀ ,ਖੁਸ਼ੀ ਮੁਹੰਮਦ ਸਮੇਤ ਹੋਰ ਕਈਆਂ ਨੇ ਪੰਜਾਬ ਸਰਕਾਰ ਦੀਆਂ ਗ਼ਲਤ ਨੀਤੀਆਂ ਦਾ ਡਟਵਾਂ  ਵਿਰੋਧ ਕਰਦਿਆਂ  ਨੰਗੇ ਚਿੱਟੇ ਹੁੰਦਿਆਂ ਸਾਥ ਦਿੱਤਾ ੧ 

                                          ਇਸ ਸਬੰਧੀ ਧਰਨੇ ਨੂੰ ਸੰਬੰਧਨ ਕਰਦਿਆਂ ਅਹੁਦੇਦਾਰਾਂ ਸੂਬਾ ਆਗੂ ਨਰਿੰਦਰ ਸ਼ਰਮਾ,ਜਿਲਾ ਪ੍ਰਧਾਨ ਰਾਕੇਸ਼ ਕੁਮਾਰ ,ਸਰਪ੍ਰਸਤ ਰਘੁਵੀਰ ਪ੍ਰਕਾਸ਼ ਗਰਗ,ਸ਼ੀਸਨਪਾਲ ਆਦਿ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਸਰਕਾਰ ਵਲੋਂ ਪਲਾਟਾਂ ਅਤੇ ਹੋਰ ਖਰੀਦੋ ਫਰੋਖਤ ਪ੍ਰਾਪਰਟੀਆਂ ਦੀ ਐਨ,ਓ  ਸੀ ਬੰਦ ਕਰਨ ਕਾਰਣ ਜਿੱਥੇ ਪ੍ਰਾਪਰਟੀ ਵਰਗ ਵੇਹਲਾ ਹੋ ਚੱਕਿਆ ਤੇ ਉੱਥੇ ਸਰਕਾਰ ਨੂੰ ਗਲਤ ਦਿਸ਼ਾਵਾਂ ਦੇ ਕੇ  ਉਸਦੇ ਅਫਸਰ ਪੰਜਾਬ ਦੇ ਖ਼ਜ਼ਾਨੇ  ਨੂੰ ਢਾਹ  ਲੈ  ਰਹੇ ਹਨ  ਅਸੀਂ ਪੈਸੇ ਭਰਨ ਨੂੰ ਤਿਆਰ ਹਾਂ ਪਰੰਤੂ ਨਗਰ ਕੌਂਸਲ ਦੇ ਅਧਿਕਾਰੀ ਪੈਸੇ ਨਹੀਂ ਭਰਵਾਂ ਰਹੇ ਜੋ ਆਮ ਆਦਮੀ ਪਾਰਟੀ ਦੀਆਂ ਮਾੜੀਆਂ ਨੀਤੀਆਂ ਦਾ ਨਤੀਜਾ ਹੈ ! ਉਹਨਾਂ ਕਿਹਾ ਕਿ ਪੰਜਾਬ ਦੇ ਰੈਵਨਿਊ ਰਾਹੀਂ ਖਜਾਨੇ ਨੂੰ ਵੱਡਾ ਹੁਲਾਰਾ ਦੇਣ ਵਾਲਾ ਵਪਾਰੀ ਅੱਜ ਸੜਕਾਂ ਤੇ ਧਰਨੇ ਲਾਉਣ ਨੂੰ ਮਜਬੂਰ ਹੈ ! 

                   ਧਰਨੇ ਦੀ ਅਗਲੀ ਰੂਪਰੇਖਾ ਦਾ ਜਿਕਰ ਕਰਦਿਆਂ ਕਿਹਾ ਕਿ  ਸਰਕਾਰ ਵਲੋਂ ਥੋਪੀਆਂ ਗਈਆਂ ਬੇਲੋੜੀਆਂ ਸ਼ਰਤਾਂ ਕਾਰਨ ਸਾਰੇ ਹੀ ਪੰਜਾਬ ਵਿਚ ਪ੍ਰਾਪਰਟੀ ਧੰਦੇ ਨਾਲ ਜੁੜੇ ਲੱਖਾਂ ਡੀਲਰਾਂ ਵਲੋਂ ਸੜਕਾਂ ਤੇ ਚੱਕਾ ਜਾਮ ਕੀਤਾ ਜਾਵੇਗਾ ਅਤੇ ਧਰਨਿਆਂ ਮੁਜਾਹਰਿਆਂ ਤਹਿਤ ਸਰਕਾਰ ਦੇ  ਨਾਦਰਸ਼ਾਹੀ ਫਰਮਾਨਾਂ ਨੂੰ  ਵਾਪਿਸ ਕਰਵਾਇਆ ਜਾਵੇਗਾ! ਇਸ ਮੌਕੇ ,ਰਾਜੇਸ਼ ਮੰਗਫਲੀ,ਭੁਪਿੰਦਰ ਸ਼ਰਮਾ ਪਰਮਜੀਤ ਪੰਮਾ ਚੋਹਾਨ ਤੀਰਥ ਸਿੰਘ,ਬਾਬਾ ਗੁਲਸ਼ਨ ਗੁੱਛੀ ,ਜਸਵਿੰਦਰ ਸਿੰਘ ,ਸੁਨੀਲ ਜੈਨ,ਸ਼ੰਕਰ ਕੁਮਾਰ ,ਨਰੇਸ਼ ਕੁਮਾਰ ,ਭਾਰਤ ਭੂਸ਼ਨ ਕਾਲੀ ,ਮੇਸ਼ੀ ਸੋਨੀ ,ਰਾਜੇਸ਼ ਕਲਾ ਭੀਮ ਸੈਨ ,ਗੁਰਮੀਤ ਲਾਲ ਬੀਹਲਾ ,ਸੁਖਪਾਲ ਸਿੰਘ ਤਰਸੇਮ ਸਿੰਘ,ਸ਼ਿੰਦਾ ਬਾਬਾ ਵਿਜੈ ਕੁਮਾਰ,ਜਗਜੀਤ ਸਿੰਘ ,ਗੁਰਮੀਤ ਲਾਲ ,ਰਾਮੇਸ਼ ਕੁਮਾਰ ਦੀਵਾਨ ਚੰਦ ,ਬਲਕਰਨ  ਸਿੰਘ ,ਜਗਤਾਰ ਸਿੰਘ ,ਲਛਮਣ ਸਿੰਘ ਰਾਜੂ ਰਾਜੇਸ਼ ਕੁਮਾਰ ਸਮੇਤ ਹੋਰ ਵੀ ਹਾਜਿਰ ਸਨ!

Post a Comment

0 Comments