ਪੂਰੇ ਪੰਜਾਬ ਦੇ ਸਹਿਕਾਰੀ ਬੈਂਕ ਦੇ ਕਰਮਚਾਰੀਆਂ ਵੱਲੋਂ ਕਲਮ^ਛੋੜ ਹੜਤਾਲ

 ਪੂਰੇ ਪੰਜਾਬ ਦੇ ਸਹਿਕਾਰੀ ਬੈਂਕ ਦੇ ਕਰਮਚਾਰੀਆਂ ਵੱਲੋਂ ਕਲਮ^ਛੋੜ ਹੜਤਾਲ


ਮਾਨਸਾ 16 ਅਗਸਤ ਗੁਰਜੰਟ ਸਿੰਘ ਬਾਜੇਵਾਲੀਆ

ਦੀ ਮਾਨਸਾ ਕੇਂਦਰੀ ਸਹਿਕਾਰੀ ਬੈਂਕ ਮਾਨਸਾ ਸਮੇਤ ਪੂਰੇ ਪੰਜਾਬ ਦੇ ਜਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਦੇ ਸਮੂਹ ਕਰਮਚਾਰੀਆਂ ਵੱਲੋਂ ਮਿਤੀ 16^08^2022 ਤੋ ਮਿਤੀ 18^08^2022 ਤੱਕ ਲਗਾਤਾਰ ਕਲਮ^ਛੋੜ ਹੜਤਾਲ਼ ਕੀਤੀ ਜਾ ਰਹੀ ਹੈ ਜਿਸ ਕਾਰਨ ਬੈਂਕ ਦਾ ਕੰਮਕਾਜ ਪੂਰੀ ਤਰਾਂ ਠੱਪ ਰੱਖਿਆ ਗਿਆ ਹੈ। ਦੀ ਮਾਨਸਾ ਕੇਂਦਰੀ ਸਹਿਕਾਰੀ ਬੈਂਕ, ਮਾਨਸਾ ਦੀ ਇੰਪਲਾਈਜ ਯੂਨੀਅਨ ਦੇ ਪ੍ਰੈਸ ਸਕੱਤਰ ਮਹਿੰਦਰ ਸਿੰਘ ਸੈਂਹਬੀ ਅਤੇ ਜਨਰਲ ਸਕੱਤਰ ਸੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਬੈਂਕ ਕਰਮਚਾਰੀਆਂ ਦੀ ਚਿਰਾਂ ਤੋਂ ਲਟਕ ਰਹੀ ਪੇਅ^ਕਮਿਸ਼ਨ ਦੀ ਮੰਗ ਨੂੰ ਹਾਲੇ ਤੱਕ ਪੂਰਾ ਨਹੀ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਕਈ ਵਾਰ ਕਲਮ^ਛੋੜ ਹੜਤਾਲਾਂ ਕੀਤੀਆਂ ਗਈਆਂ ਹਨ ਅਤੇ ਧਰਨੇ ਵੀ ਲਗਾਏ ਗਏ ਹਨ ਅਤੇ ਮਹਿਕਮੇ ਦੇ ਉੱਚ ਅਧਿਕਾਰੀਆਂ ਵੱਲੋ ਪੂਰਨ ਭਰੋਸਾ ਦੇਣ ਤੇ ਸੰਘਰਸ਼ ਦੇ ਪ੍ਰੋਗਰਾਮਾਂ ਨੂੰ ਅੱਗੇ ਵੀ ਪਾਇਆ ਜਾਂਦਾ ਰਿਹਾ ਹੈ। ਸਰਕਾਰਾਂ ਦੁਆਰਾ ਪੇਅ^ਕਮਿਸ਼ਨ ਲਾਗੂ ਕਰਨ ਵਿੱਚ ਅਥਾਹ ਦੇਰੀ ਅਤੇ ਤੇਜ਼ੀ ਨਾਲ ਵਧ ਰਹੀ ਮਹਿੰਗਾਈ ਦਰ ਕਾਰਨ ਕਰਮਚਾਰੀਆਂ ਵਿੱਚ ਬਹੁਤ ਰੋਸ ਪਾਇਆ ਜਾ ਰਿਹਾ ਹੈ, ਜਿਸ ਕਾਰਨ ਸੰਘਰਸ਼ ਦੇ ਰਾਹ ਤੁਰਨ ਤੋਂ ਬਿਨਾਂ ਸਹਿਕਾਰੀ ਬੈਂਕ ਕਰਮੀਆਂ ਕੋਲ਼ ਹੋਰ ਕੋਈ ਰਸਤਾ ਨਹੀਂ।

ਜ਼ਿਕਰਯੋਗ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾ ਟੀ,ਵੀ, ਅਖਬਾਰਾਂ ਅਤੇ ਕੈਮਰੇ ਅੱਗੇ ਸਹਿਕਾਰੀ ਬੈਂਕ ਨੂੰ ਤਰੱਕੀ ਦੇ ਰਸਤੇ ਲਿਜਾਣ ਦੀਆਂ ਗੱਲਾਂ ਕੀਤੀਆਂ ਹਨ ਪਰੰਤੂ ਅਸਲੀਅਤ ਵਿੱਚ ਇਹਨਾਂ ਬੈਂਕਾਂ ਲਈ ਪਿਛਲੇ ਸਾਲਾਂ ਦੌਰਾਨ ਨਾਂ ਤਾਂ ਕੋਈ ਮਾਲੀ ਯੋਗਦਾਨ  ਪਾਇਆ ਅਤੇ ਨਾਂ ਹੀ ਹੋਰ ਕੋਈ ਸਾਰਥਕ ਕਦਮ ਚੁੱਕੇ। ਮਹਿਕਮੇ ਵੱਲੋਂ ਕੁਝ ਜ਼ਿਿਲ੍ਹਆਂ ਦੀਆਂ ਬੈਂਕਾ ਅੰਦਰ ਪੇਅ^ਕਮਿਸ਼ਨ ਲਾਗੂ ਕੀਤਾ ਗਿਆ ਹੈ ਪਰੰਤੂ ਕੁਝ ਨੂੰ ਵਾਂਝਾ ਰੱਖਿਆ ਗਿਆ ਹੈ। ਇਸ ਲਈ ਦੀ ਮਾਨਸਾ ਕੇਂਦਰੀ ਸਹਿਕਾਰੀ ਬੈਂਕ ਮਾਨਸਾ ਦੀ ਕਰਮਚਾਰੀ ਯੂਨੀਅਨ ਵੱਲੋਂ ਪੰਜਾਬ ਫੈਡਰੇਸ਼ਨ ਦੇ ਸੱਦੇ ਉੱਪਰ ਤਿੰਨ ਦਿਨਾਂ ਦੀ ਕਲਮ^ਛੋੜ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪ੍ਰਧਾਨ ਸੁਖਜਿੰਦਰ ਸਿੰਘ ਸਿੱਧੂ ਨੇ ਸਰਕਾਰ ਅਤੇ ਮਹਿਕਮੇ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਦੇ ਪੇਅ ਕਮਿਸ਼ਨ ਨੂੰ ਪੂਰੇ ਪੰਜਾਬ ਦੀਆਂ ਸਾਰੀਆਂ  ਕੇਂਦਰੀ ਸਹਿਕਾਰੀ ਬੈਂਕਾ ਅੰਦਰ ਬਿਨਾਂ ਕਿਸੇ ਸ਼ਰਤ ਦੇ ਅਤੇ ਇੱਕਸਾਰ ਲਾਗੂ ਕੀਤਾ ਜਾਵੇ। ਅਗਰ ਉਹਨਾਂ ਦੀ ਇਸ ਮੰਗ ਨੂੰ ਇਸ ਸਮੇਂ ਦੌਰਾਨ ਪੂਰਾ ਨਹੀਂ ਕੀਤਾ ਜਾਂਦਾ ਤਾਂ ਉਹਨਾਂ ਨੂੰ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਲਈ ਮਜਬੂਰ ਹੋਣਾ ਪਵੇਗਾ, ਜਿਸ ਲਈ ਪੂਰੇ ਪੰਜਾਬ ਦੀ ਕਰਮਚਾਰੀ ਯੂਨੀਅਨ ਵੱਲੋ 20 ਅਗਸਤ ਨੂੰ ਚੰਡੀਗੜ੍ਹ ਇਕੱਠੇ ਹੋ ਕੇ ਅਗਲੀ ਰਣਨੀਤੀ ਉਲੀਕੀ ਜਾਵੇਗੀ। ਬੈਂਕ ਕਰਮਚਾਰੀ ਯੂਨੀਅਨ ਵੱਲੋਂ ਬੈਂਕ ਨਾਲ ਜੁੜੇ ਆਮ ਲੋਕਾਂ ਨੂੰ ਆਉਂਦੀਆਂ ਸਮੱਸਿਆਵਾਂ ਬਾਰੇ ਅਫਸੋਸ ਵੀ ਪ੍ਰਗਟ ਕੀਤਾ ਗਿਆ। ਇਸ ਮੌਕੇ ਮਾਨਸਾ ਦੀ ਇੰਪਲਾਈਜ ਯੂਨੀਅਨ ਦੇ ਸਮੂਹ ਮੈਂਬਰ ਅਤੇ ਕਰਮਚਾਰੀ ਹਾਜ਼ਰ਼ ਸਨ।

Post a Comment

0 Comments