ਸ.ਪ.ਸ. ਬਾਜੀਗਰ ਬਸਤੀ ਬੋਹਾ ਨੇ ਜਿਲ੍ਹਾ ਪੱਧਰੀ ਸਕਿੱਟ ਮੁਕਾਬਲੇ ਵਿੱਚੋਂ ਪ੍ਰਾਪਤ ਕੀਤਾ ਦੂਸਰਾ ਸਥਾਨ

ਸ.ਪ.ਸ. ਬਾਜੀਗਰ ਬਸਤੀ ਬੋਹਾ ਨੇ ਜਿਲ੍ਹਾ ਪੱਧਰੀ ਸਕਿੱਟ ਮੁਕਾਬਲੇ ਵਿੱਚੋਂ ਪ੍ਰਾਪਤ ਕੀਤਾ ਦੂਸਰਾ ਸਥਾਨ


ਬੁਢਲਾਡਾ (ਦਵਿੰਦਰ ਸਿੰਘ ਕੋਹਲੀ) –
ਪੰਜਾਬ ਸਰਕਾਰ ਅਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਪੜ੍ਹਾਈ ਦੇ ਨਾਲ ਨਾਲ ਸਹਿਪਾਠੀ ਕਿਰਿਆਵਾਂ ਸ਼ੁਰੂ ਕੀਤੀਆਂ ਹੋਈਆਂ ਹਨ। ਜਿਸ ਦੇ ਤਹਿਤ ਅੱਜ ਬਲਾਕ ਵਿੱਚੋਂ ਆਪਣੀਆਂ ਪੁਜੀਸ਼ਨਾਂ ਪ੍ਰਾਪਤ ਕਰਕੇ ਵੱਖ ਵੱਖ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਟੀਮਾਂ ਦੇ ਜਿਲ੍ਹਾ ਪੱਧਰ ਦੇ ਮੁਕਾਬਲੇ ਸਰਕਾਰੀ ਸਕੈਂਡਰੀ ਸਕੂਲ ਲੜਕੇ ਮਾਨਸਾ ਵਿਖੇ ਹੋਏ। ਇਸ ਮੌਕੇ ਸਕਿੱਟ ਮੁਕਾਬਲੇ ਵਿੱਚ ਸ.ਪ.ਸ. ਜੀਤਸਰ ਬੱਛੋਆਣਾ ਨੇ ਪਹਿਲਾ ਸਥਾਨ ਅਤੇ ਸ.ਪ.ਸ. ਬਾਜੀਗਰ ਬਸਤੀ ਬੋਹਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। 

ਜੇਤੂ ਟੀਮਾਂ ਨੂੰ ਜਿਲ੍ਹਾ ਸਿੱਖਿਆ ਅਫਸਰ ਸੰਜੀਵ ਕੁਮਾਰ, ਬਲਵਿੰਦਰ ਸਿੰਘ ਬੁਢਲਾਡਾ, ਬੀਪੀਓ ਅਮਨਦੀਪ ਸਿੰਘ, ਅੰਗਰੇਜ ਸਿੰਘ, ਸੁਖਜੀਵਨ ਸਿੰਘ ਆਲੀਕੇ, ਰੰਗਕਰਮੀ ਅਧਿਆਪਕ ਗੁਲਾਬ ਸਿੰਘ, ਜਸਵਿੰਦਰ ਸਿੰਘ ਕਾਹਨ ਆਦਿ ਨੇ ਸਨਮਾਨਿਤ ਕੀਤਾ। ਅੱਜ ਸਵੇਰ ਦੀ ਸਭਾ ਵਿੱਚ ਸਕਿੱਟ ਮੁਕਾਬਲੇ ਵਿੱਚ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਅਤੇ ਇਹਨਾਂ ਬੱਚਿਆਂ ਨੂੰ ਕਲਾ ਦੇ ਗੁਣ ਦੱਸਣ ਵਾਲੇ ਰੰਗਕਰਮੀ ਸੰਤੋਖ ਸਿੰਘ ਸਾਗਰ ਨੂੰ ਸ.ਪ.ਸ. ਬਾਜੀਗਰ ਬਸਤੀ ਬੋਹਾ ਦੇ ਮੁੱਖ ਅਧਿਆਪਕ ਗੁਰਜੰਟ ਸਿੰਘ ਬੋਹਾ, ਸੀ.ਐੱਚ.ਟੀ. ਹਰਫੂਲ ਸਿੰਘ ਅਤੇ ਸਮੂਹ ਸਟਾਫ ਨੇ ਸਨਮਾਨਿਤ ਕਰਕੇ ਮਾਣ ਮਹਿਸੂਸ ਕੀਤਾ। ਇਸ ਮੌਕੇ ਅਧਿਆਪਕ ਪ੍ਰੀਤਮ ਸਿੰਘ, ਮੈਡਮ ਗਗਨਦੀਪ ਦਈਆ, ਮੈਡਮ ਬਲਵਿੰਦਰ ਕੌਰ, ਮੈਡਮ ਰਾਜ ਕੌਰ, ਤਾਜਵਿੰਦਰ ਕੌਰ , ਕੁਲਦੀਪ ਸਿੰਘ , ਮੁਕੇਸ਼ ਕੁਮਾਰ, ਗੁਰਮੇਲ ਸਿੰਘ, ਪ੍ਰਗਟ ਸਿੰਘ, ਸੰਤੋਸ਼ ਰਾਣੀ, ਬਲਜੀਤ ਕੌਰ, ਦਲਜੀਤ ਕੌਰ, ਬੀਰਪਾਲ ਕੌਰ, ਸਰਬਜੀਤ ਕੌਰ ਆਦਿ ਸਕੂਲ ਸਟਾਫ ਹਾਜਰ ਸੀ।

Post a Comment

0 Comments