ਮੱਝ ਦੇ ਦੁੱਧ ਚ ਗਾਉ ਦਾ ਦੁੱਧ ਤੇ ਹੋਰ ਮਿਲਾਵਟ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ: ਸਿਵਲ ਸਰਜਨ

 ਮੱਝ ਦੇ ਦੁੱਧ ਚ ਗਾਉ ਦਾ ਦੁੱਧ ਤੇ ਹੋਰ ਮਿਲਾਵਟ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ: ਸਿਵਲ ਸਰਜਨ

ਗਊਆਂ ਚ ਫੈਲੀ ਲੰਪੀ ਸ੍ਕਿਨ ਦੀ ਫੈਲੀ ਮਹਾਮਾਰੀ ਦੇ ਮਧੇਨਜਰ ਖਾਧ ਸੁਰੱਖਿਆ ਟੀਮ ਵੱਲੋਂ ਦੁੱਧ ਦੇ ਸੈਂਪਲ ਭਰਨ ਦੀ ਮੁਹਿੰਮ ਸ਼ੁਰੂ


ਬਰਨਾਲਾ,23,ਅਗਸਤ/ਕਰਨਪ੍ਰੀਤ ਕਰਨ/

  ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਸਖਤ ਤਾੜਨਾ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਬਰਨਾਲਾ ਵੱਲੋਂ ਦੁੱਧ ਵਿੱਚ ਲੰਪੀ ਪੀੜਿਤ ਗਊਆਂ ਦੇ ਮੱਝ ਦੇ ਦੁੱਧ ਚ ਗਊ ਦਾ ਦੁੱਧ ਤੇ ਹੋਰ ਮਿਲਾਵਟ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ ਕੀਤੀ ਜਾਵੇਗੀ ਗਊਆਂ ਚ ਫੈਲੀ ਲੰਪੀ ਸ੍ਕਿਨ ਦੀ ਫੈਲੀ ਮਹਾਮਾਰੀ ਦੇ ਮਧੇਨਜਰ ਮਿਲਾਵਟ ਖੋਰੀ ਨੂੰ ਰੋਕਣ ਲਈ ਕਮਿਸ਼ਨਰ ਖਾਧ ਸੁਰੱਖਿਆ ਪੰਜਾਬ ਦੇ ਹੁਕਮਾਂ ਅਧੀਨ ਦੁਕਾਨਾਂ ਅਤੇ ਡੇਅਰੀਆਂ ਦੀ ਚੈਕਿੰਗ ਕਰਦੇ ਹੋਏ ਸੈਂਪਲ ਭਰਨ ਦੀ ਮੁਹਿੰਮ ਚਲਾਈ ਗਈ ਹੈ।ਦੋਸ਼ੀ ਪਾਏ ਗਏ ਕਿਸੇ ਵੀ ਦੁੱਧ ਵਿਕਰੇਤਾ ਦਾ ਲਾਈਸੇਂਸ ਕੈਂਸਲ ਤੇ ਸਜਾ ਵੀ ਹੋ ਸਕਦੀ ਹੈ ! 

                              ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਗਊਆਂ ਵਿੱਚ ਲੰਪੀ ਸਕਿੱਨ ਬਿਮਾਰੀ ਫੈਲੀ ਹੋਈ ਹੈ, ਜਿਸ ਕਾਰਨ ਦੁੱਧ ਉਤਪਾਦਨ ਵੀ ਘਟਿਆ ਹੈ। ਅਜਿਹੇ ਸਮੇਂ ਵਿਚ ਦੁੱਧ ਦੀ ਮੰਗ ਪੂਰੀ ਕਰਨ ਲਈ ਮਿਲਾਵਟ ਦਾ ਖਤਰਾ ਵਧ ਜਾਂਦਾ ਹੈ।  ਜ਼ਿਲਾ ਸਿਹਤ ਅਫ਼ਸਰ ਡਾ. ਜਸਪ੍ਰੀਤ ਸਿੰਘ ਗਿੱਲ ਅਤੇ ਫੂਡ ਸੇਫਟੀ ਅਫਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ 20 ਅਗਸਤ ਤੋਂ ਦੁੱਧ ਦੇ ਸੈਂਪਲ ਭਰਨ ਦੀ ਮੁਹਿੰਮ ਚਲਾਈ ਗਈ ਹੈ। ਇਸ ਅਧੀਨ ਦੁੱਧ ਦੀਆਂ ਡੇਅਰੀਆਂ ਅਤੇ ਦੁਕਾਨਾਂ ਤੋਂ ਰੋਜ਼ਾਨਾ ਸੈਂਪਲ ਲਏ ਜਾ ਰਹੇ ਹਨ। ਉਨਾਂ ਦੱਸਿਆ ਕਿ 20 ਅਗਸਤ ਤੋਂ ਹੁਣ ਤੱਕ 12 ਸੈਂਪਲ ਲਏ ਜਾ ਚੁੱਕੇ ਹਨ ਤੇ ਟੈਸਟਿੰਗ ਲਈ ਸਟੇਟ ਫੂਡ ਲੈਬ ਵਿੱਚ ਭੇਜ ਦਿੱਤੇ ਗਏ ਹਨ। ਉਨਾਂ ਦੱਸਿਆ ਕਿ ਜੇਕਰ ਕੋਈ ਸੈਂਪਲ ਨਤੀਜੇ ਵਜੋਂ ਮਿਲਾਵਟੀ  ਪਾਇਆ ਗਿਆ ਤਾਂ ਫੂਡ ਸੇਫ਼ਟੀ ਅਤੇ ਸਟੈਂਡਰਡ ਐਕਟ 2006 ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।

Post a Comment

0 Comments