ਮਾਨਤਾ ਪ੍ਰਾਪਤ ਸਕੂਲਾਂ ਦੇ ਮਾਮਲੇ ਪ੍ਰਤੀ ਸਰਕਾਰ ਚਿੰਤਤ : ਮੁੱਖ ਮੰਤਰੀ ਮਾਨ

 ਮਾਨਤਾ ਪ੍ਰਾਪਤ ਸਕੂਲਾਂ ਦੇ ਮਾਮਲੇ ਪ੍ਰਤੀ ਸਰਕਾਰ ਚਿੰਤਤ : ਮੁੱਖ ਮੰਤਰੀ ਮਾਨ

ਵਜ਼ੀਫਾ ਸਕੈਡਲ ਦੀ ਜਾਂਚ ਸੀਬੀਆਈ ਨੂੰ ਦੇਵਾਂਗੇ: ਮੁੱਖ ਮੰਤਰੀ ਪੰਜਾਬ

  ਮਵਫਦ ‘ਚ ਸ਼ਾਮਲ ਆਗੂਆਂ ਨੇ ਮਾਨ ਨਾਲ ਕੀਤੀ ਮੁਲਾਕਾਤਕ ਬਰਸਥਾਨਾ ਦਾ ਮੁੱਦਾ ਜਲਦੀ ਹੱਲ ਕਰਨ ਦਾ ਮੁੱਖ ਮੰਤਰੀ ਨੇ ਦਿੱਤਾ ਭਰੋਸਾ


ਅੰਮਿ੍ਤਸਰ 17,ਅਗਸਤ ( ਮਲਕੀਤ ਸਿੰਘ ਚੀਦਾ  )
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਅੱਜ ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਿਤ ਆਗੂਆਂ ਦੇ ਪ੍ਰਤੀਨਿੱਧ ਮੰਡਲ ਨਾਲ ਆਪਣੀ ਰਿਹਾਈਸ਼ ਤੇ ਮੁਲਾਕਾਤ ਕੀਤੀ।

 ਚੇਤੇ ਰਹੇ ਕਿ ਅੱਜ ਸਾਬਕਾ ਵਿਧਾਇਕ ਬਲਦੇਬ ਸਿੰਘ ਦੀ ਅਗਵਾਈ ਹੇਠ ਦਰਜਨ ਦੇ ਕਰੀਬ ਜਥੇਬੰਦੀਆਂ‘ਚ ਸ਼ਾਮਲ ਕੌਮੀਂ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ (ਰਜਿ) ਦੇ ਪ੍ਰਧਾਨ  ਸਤਨਾਮ ਸਿੰਘ ਗਿੱਲ,ਮਾ.ਲਛਮਣ ਸਿੰਘ ਸਹੋਤਾ,ਜੈਮਲ ਸਿੰਘ ਵਾਲਾ,ਬਲਵੰਤ ਸਿੰਘ,ਬੇਅੰਤ ਸਿੰਘ ਸਿੱਧੂ,ਜਸਕਰਨ ਸਿੰਘ ਸੰਧੂ,ਗੁਰਬਚਨ ਸਿੰਘ ਸ਼ਿਵੀਆ ਆਦਿ ਨੇ ਇਥੇ ਦੇਰ ਸ਼ਾਮ ਮੁੱਖ ਮੰਤਰੀ ਦੀ ਰਿਹਾਈਸ਼ ਤੇ ਉਨ੍ਹਾ ਨਾਲ ਮੀਟਿੰਗ ਕੀਤੀ।

ਲੋਕ ਹਿੱਤ ਫੈਡਰੇਸ਼ਨ ਪੰਜਾਬ ਦੇ ਬੈਨਰ ਹੇਠ ਪਹੁੰਚੇ ਆਗੁਆਂ ਨੇ ਮਾਸਟਰ ਬਲਦੇਬ ਸਿੰਘ ਦੀ ਮੌਜੂਦਗੀ ‘ਚ ਮੁੱਖ ਮੰਤਰੀ ਪੰਜਾਬ ਨੂੰ ਆਪੋ ਆਪਣੇ ਮੰਗ ਪੱਤਰ ਸੌਂਪੇ।ਇਸ ਮੌਕੇ ਮਾਸਟਰ ਸ੍ਰ ਬਲਦੇਬ ਸਿੰਘ ਨੇ ਲੋਕ ਹਿੱਤ ਨਾਲ ਸਬੰਧਿਤ ਮੁੱਦਿਆਂ ਤੇ ਮੁੱਖ ਮੰਤਰੀ ਨਾਲ ਚਰਚਾ ਕੀਤੀ।

ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਨਾਂ ਤੇ ਵੱਖ ਵੱਖ ਉਲੀਕੀਆਂ ਗਈਆਂ ਯੋਜਨਾਵਾਂ ਬਾਰੇ ਸ੍ਰ ਭਗਵੰਤ ਸਿੰਘ ਮਾਨ ਨੇ ਵਫਦ ਨੂੰ ਜਾਣਕਾਰੀ ਦਿੱਤੀ।

ਉਪਰੰਤ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਅੱਜ ਜੋ ਵਫਦ ਮੈਨੂੰ ਮਿਲਆ ਹੈ ਉਸ ‘ਚ ਸ਼ਾਮਲ ਸਾਬਕਾ ਵਿਧਾਇਕ ਜੈਤੋ ਸ੍ਰ ਬਲਦੇਬ ਸਿੰਘ ਨੇ ਕਈ ਲੋਕ ਪੱਖੀ ਮੁੱਦਿਆਂ ਵੱਲ ਮੇਰਾ ਧਿਆਨ ਦਵਾਇਆ ਹੈ।

ਉਨ੍ਹਾ ਨੇ ਦੱਸਿਆ ਕਿ ਵਫਦ ‘ਚ ਸ਼ਾਮਲ ਕੌਮੀਂ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਨੇ ਈਸਾਈ ਅਤੇ ਮੁਸਲਮਾਨ ਬਾਈਚਾਰੇ ਦੇ ਹੱਕ ‘ਚ ਵਕਾਲਤ ਕਰਦੇ ਹੋਏ ਕਬਰਸਥਾਨਾ ਦੇ ਲਈ ਜ਼ਰੂਰਤ ਅਨੁਸਾਰ ਜ਼ਮੀਨ ਅਲਾਟ ਕਰਨ ਤੋਂ ਇਲਾਵਾ ਅਨੇਕਾਂ ਮੰਗਾਂ ਵਾਲਾ ਮੈਮੋਰੰਡਮ ਮੈਨੂੰ ਸੌਪਿਆ ਹੈ ਜਿਸ ਤੇ ਰਾਜ ਸਰਕਾਰ ਗੰਭੀਰਤਾ ਨਾਲ ਵਿਚਾਰ ਕਰੇਗੀ।‘ਵਫਦ ਵੱਲੋਂ ਚੁੱਕੇ ਸਵਾਲ ਦੇ ਜਵਾਬ‘ਚ ਮੀਡਆ ਨੂੰ ਮੁਖਾਤਿਬ ਹੁੰਦਿਆਂ ਮਾਨ ਨੇ ਕਿਹਾ ਕਿ ਸ੍ਰ ਸਤਨਾਮ ਸਿੰਘ ਗਿੱਲ ਨੇ ਮਾਨਤਾ ਪ੍ਰਾਪਤ ਸਕੂਲਾਂ ਦਾ ਮਾਮਲਾ ਮੇਰੇ ਕੋਲ ਉਠਾਇਆ ਹੈ ਸਰਕਾਰ ਉਸ ਪ੍ਰਤੀ ਚਿੰਤਤ ਹੈ।ਜਲਦੀ ਕੋਈ ਲੋਕ ਹਿਤੈਸ਼ੀ ਫੈਸਲਾ ਲਵੇਗੀ।

 ਆਦਰਸ਼ ਸਕੂਲਾਂ ਅਤੇ ਵਜ਼ੀਫਾਂ ਸਕੀਮ ਦੈ ਜਾਂਚ ਸੀਬੀਆਈ,ਈਡੀ ਜਾਂ ਵਿਜੀਲੈਂਸ ਦੇ ਸਪੁੱਰਦ ਕਰਨ ਦਾ ਭਰੋਸਾ ਦਿੰਦਿਆਂ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿਹਾ ਕਿ ਜਾਂਚ ਪਾਰਦਰਸ਼ੀ ਅਤੇ ਨਤੀਜਾ ਦਿਓ ਹੋਵੇਗੀ। ਮੁੱਖ ਮੰਤਰੀ ਪੰਜਾਬ ਨੇ ਕੁਝ ਮੰਗਾਂ ਮੌਕੇ ਤੇ ਪ੍ਰਵਾਨ ਕਰਨ ਅਤੇ ਬਾਕੀ ਮੁੱਦੇ ਕੈਬਨਿਟ ਵਿੱਚ ਵਿਚਾਰਨ ਦਾ ਭਰੋਸਾ ਦਿੱਤਾ ਹੈ।ਉਨ੍ਹਾ ਨੇ ਦੱਸਿਆ ਕਿ ਗਰੀਬ ਬੱਚਿਆਂ ਨੂੰ ਆਈਏਐਸ,ਆਈਪੀਐਸ,ਪੀਸੀਐਸ ਆਦਿ ਦੀ ਪੜਾਈ ਫ੍ਰੀ ਕਰਾਉਂਣ ਲਈ ਪੰਜਾਬ ਸਰਕਾਰ ਮੋਹਾਲੀ‘ਚ ਸਾਰੇ ਯੋਗ ਪ੍ਰਬੰਧ ਕਰ ਰਹੀ ਹੈ।

ਇਸ ਮੌਕੇ ਸਰਬਦੀਪ ਸਿੰਘ ਘੂਕਰ ਸੈਣੀ,ਗੁਰਪ੍ਰੀਤ ਸਿੰਘ ਖਾਲਸਾ ਪੀਏ,ਜਸਕਰਨ ਸਿੰਘ ਸੰਧੂ,ਜੈਮਲ ਸਿੰਘ,ਅੰਤਰਦੀਪ ਸਿੰਘ ਆਦਿ ਹਾਜਰ ਸਨ।                  

Post a Comment

0 Comments