ਡਾ ਅਸ਼ਵਨੀ ਕੁਮਾਰ ਨੇ ਬਲਾਕ ਖੇਤੀਬਾਡ਼ੀ ਅਫਸਰ ਸੁਲਤਾਨਪੁਰ ਲੋਧੀ ਵਜੋਂ ਅਹੁਦਾ ਸੰਭਾਲਿਆ

 ਡਾ ਅਸ਼ਵਨੀ ਕੁਮਾਰ ਨੇ ਬਲਾਕ ਖੇਤੀਬਾਡ਼ੀ ਅਫਸਰ ਸੁਲਤਾਨਪੁਰ ਲੋਧੀ ਵਜੋਂ ਅਹੁਦਾ ਸੰਭਾਲਿਆ  

👉ਕਿਸਾਨਾਂ ਦੀ ਸੇਵਾ ਵਿੱਚ ਹਮੇਸ਼ਾਂ ਤੱਤਪਰ ਰਹਾਂਗੇ -ਡਾ ਅਸ਼ਵਨੀ ਕੁਮਾਰ


ਸੁਲਤਾਨਪੁਰ ਲੋਧੀ,ਪ੍ਰਨੀਤ ਕੌਰ 2 ਅਗਸਤ

ਡਾ ਅਸ਼ਵਨੀ ਕੁਮਾਰ ਨੇ ਖੇਤੀਬਾਡ਼ੀ ਅਫ਼ਸਰ ਵਜੋਂ ਬਲਾਕ ਸੁਲਤਾਨਪੁਰ ਲੋਧੀ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਦੁਪਹਿਰ ਤੋਂ ਪਹਿਲਾਂ ਉਨ੍ਹਾਂ ਨੇ ਡਿਊਟੀ ਤੇ ਜੁਆਇਨ ਕਰ ਲਿਆ ਡਾਕਟਰ ਅਸ਼ਵਨੀ ਕੁਮਾਰ ਨੇ ਖੇਤੀਬਾਡ਼ੀ ਵਿਭਾਗ ਵਿਚ 1992 ਵਿੱਚ  ਬਤੌਰ ਖੇਤੀਬਾੜੀ ਵਿਕਾਸ ਅਫਸਰ ਮਾਰਕੀਟਿੰਗ ਵਜੋਂ ਬਲਾਕ ਢਿਲਵਾਂ ਕਪੂਰਥਲਾ ਵਿੱਚ ਜੁਆਇਨ ਕੀਤਾ ਇਕ ਸਾਲ ਸੇਵਾਵਾਂ ਨਿਭਾਉਣ ਤੋਂ ਬਾਅਦ ਜ਼ਿਲ੍ਹਾ ਅੰਮ੍ਰਿਤਸਰ ਵਿਚ ਖੇਤੀਬਾਡ਼ੀ ਵਿਕਾਸ ਅਫਸਰ ਮਾਰਕੀਟਿੰਗ ਵਜੋਂ 8 ਸਾਲ ਕਿਸਾਨੀ ਹਿੱਤ ਲਈ ਕੰਮ ਕੀਤਾ । ਉਪਰੰਤ ਵੱਖ ਵੱਖ ਬਲਾਕਾਂ ਵਿਚ ਖੇਤੀਬਾਡ਼ੀ ਵਿਕਾਸ ਅਫ਼ਸਰ ਵਜੋਂ ਕਿਸਾਨਾਂ ਦੀ ਸੇਵਾ ਕੀਤੀ । ਜ਼ਿਆਦਾ ਸਮਾਂ ਉਨ੍ਹਾਂ ਨੇ ਸਰਕਾਰੀ ਬੀਜ ਫ਼ਾਰਮ ਰਾਣੀਆਂ ਅੰਮ੍ਰਿਤਸਰ ਵਿਖੇ ਨਿਭਾਈ ਸਾਲ 2018 ਵਿਚ ਖੇਤੀਬਾਡ਼ੀ ਅਫ਼ਸਰ ਵਜੋਂ ਪਦ ਉੱਨਤ ਹੋ ਕੇ ਜ਼ਿਲ੍ਹਾ ਕਪੂਰਥਲਾ ਵਿਖੇ 3 ਸਾਲ ਕੰਮ ਕੀਤਾ । ਇੱਕ ਸਾਲ ਬਲਾਕ ਵੇਰਕਾ ਅੰਮ੍ਰਿਤਸਰ ਵਿਖੇ ਖੇਤੀਬਾਡ਼ੀ ਅਫਸਰ ਵਜੋਂ ਸੇਵਾ ਨਿਭਾਉਣ ਤੋਂ ਬਾਅਦ ਅੱਜ ਮਿਤੀ 2 ਅਗਸਤ 2022 ਬਲਾਕ ਖੇਤੀਬਾਡ਼ੀ ਅਫਸਰ ਸੁਲਤਾਨਪੁਰ ਲੋਧੀ ਵਜੋਂ ਜੁਆਇਨ ਕੀਤਾ ।ਪ੍ਰੈੱਸ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਵਾਸਤੇ ਹਮੇਸ਼ਾ ਜੂਝਦੇ ਰਹਿਣਗੇ ਅਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ  । ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸੇਵਾਵਾਂ ਦੇਣ ਵਾਸਤੇ ਸੋਸ਼ਲ ਮੀਡੀਆ, ਪ੍ਰਿੰਟ ਮੀਡੀਆ ਰਾਹੀਂ ਵਧੀਆ ਪ੍ਰਸਾਰ ਸੇਵਾਵਾਂ ਦਿੱਤੀਆਂ ਜਾਣਗੀਆਂ ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਹੜੇ ਕਿਸਾਨਾਂ ਨੇ ਖੇਤੀ ਮਸ਼ੀਨਰੀ ਸਬਸਿਡੀ ਤੇ ਲੈਣਾ ਚਾਹੁੰਦੇ ਸਨ ਤੂੰ 15 ਅਗਸਤ ਤਕ agrimachinerypb.com ਤੇ ਨਿੱਜੀ ਅਤੇ ਗਰੁੱਪ ਰਜਿਸਟਰਡ ਕਰਵਾਉਣ ਤਾਂ ਜੋ ਆਉਣ ਵਾਲੇ ਸਮੇਂ ਵਿਚ ਪਰਾਲੀ ਨੂੰ ਖੇਤਾਂ ਵਿੱਚ ਸਾਂਭਿਆ ਜਾ ਸਕੇ ।ਅਤੇ ਗੁਰੂ ਨਾਨਕ ਦੇਵ ਜੀ ਦੀ ਧਰਤੀ ਅੱਗ ਲਾਉਣ ਦੀ ਕੋਈ ਜ਼ਰੂਰਤ ਮਹਿਸੂਸ ਨਾ ਹੋਵੇ ਇਸ ਮੌਕੇ ਸਟਾਫ ਨੇ ਜੀ ਆਇਆਂ ਕਿਹਾ ਅਤੇ ਗੁਲਦਸਤਾ ਭੇਟ ਕੀਤਾ ਇਸ ਮੌਕੇ ਪਰਮਿੰਦਰ ਕੁਮਾਰ ,ਗੁਰਵਿੰਦਰ ਸਿੰਘ ਏ ਈ ਓ  , ਯਾਦਵਿੰਦਰ ਸਿੰਘ ਬਲਾਕ  ਟੈਕਨਾਲੋਜੀ ਮੈਨੇਜਰ ,ਮਨਜਿੰਦਰ ਸਿੰਘ, ਹਰਜੋਧ ਸਿੰਘ ,ਪਰਦੀਪ ਕੌਰ ਸੁੱਚਾ ਸਿੰਘ ਚੇਅਰਮੈਨ ਬਲਾਕ ਐਡਵਾਈਜ਼ਰੀ ਕਮੇਟੀ , ਨਰਿੰਦਰ ਸਿੰਘ ਸੋਨੀਆ, ਤਰਸੇਮ ਸਿੰਘ ਅਤੇ ਬਲਾਕ ਦੇ ਅਗਾਂਹਵਧੂ ਕਿਸਾਨ ਹਾਜ਼ਰ ਸਨ ।

Post a Comment

0 Comments