*ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ [ਰਜਿ:] ਇਕਾਈ ਜਿਲਾ ਮੋਗਾ ਵਲੌ ਤਿਰੰਗੇ ਨੂੰ ਦਿੱਤੀ ਸਲਾਮੀ*

 *ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ [ਰਜਿ:] ਇਕਾਈ ਜਿਲਾ ਮੋਗਾ ਵਲੌ ਤਿਰੰਗੇ ਨੂੰ ਦਿੱਤੀ ਸਲਾਮੀ*

*ਸਾਬਕਾ ਸੈਨਿਕਾਂ ਦੇ ਖੂਨ 'ਚ ਅਜੇ ਵੀ ਦੇਸ਼ ਲਈ ਕੁਰਬਾਨੀ ਦਾ ਜਜ਼ਬਾ : ਕੈਪਟਨ ਬਿੱਕਰ ਸਿੰਘ*


ਮੋਗਾ :15 ਅਗਸਤ { ਕੈਪਟਨ ਸੁਭਾਸ਼ ਚੰਦਰ ਸ਼ਰਮਾ }
:= ਸਾਬਕਾ ਸੈਨਿਕਾਂ  ਦੀ ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ ਰਜਿ : ਇਕਾਈ ਜਿਲਾ ਮੋਗਾ ਦੇ ਪ੍ਰਧਾਨ ਕੈਪਟਨ ਬਿੱਕਰ ਸਿੰਘ [ਸੇਵਾਮੁਕਤ] ਨੇ ਸੰਗਠਨ ਵਲੌ     ਸਵਤੰਤਰਤਾ ਦਿਹਾੜੇ ਤੇ ਦੇਸ਼ ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।  ਸੰਗਠਨ ਦੇ ਸਾਰੇ ਮੈਂਬਰਾਂਨ ਵਲੌ ਦੇਸ਼ ਦੀ ਆਜਾਦੀ ਤੇ ਸੁਰੱਖਿਆ ਲਈ ਸ਼ਹੀਦ ਹੋਏ ਯੋਧਿਆਂ ਨੂੰ ਕੋਟਿਨ ਕੋਟਿਨ ਨਮਨ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ। ਉਹਨਾਂ ਕਿਹਾ ਕਿ ਦੇਸ਼ ਦੀ ਆਜਾਦੀ ਲਈ ਕੁਰਬਾਨ ਹੋਣ ਵਾਲੇ ਤਾਂ ਹਮੇਸ਼ਾ ਹੀ ਅਮਰ ਹਨ। ਸਾਬਕਾ ਸੈਨਿਕਾਂ ਵਿੱਚ ਅਜੇ ਵੀ ਦੇਸ਼ ਭਗਤੀ ਦਾ ਜਜ਼ਬਾ ਬਰਕਰਾਰ ਹੈ, ਕਿਉ ਉਹਨਾਂ ਨੇ ਦੇਸ਼ ਦੀ ਸੁਰੱਖਿਆ ਲਈ ਸੌਹ ਖਾਦੀ ਹੋਈ ਹੈ। ਅੱਜ ਹਰਸਵਤੰਤਰਤਾ ਦਿਹਾੜੇ ਤੇ ਕੈਪਟਨ ਬਿੱਕਰ ਸਿੰਘ [ਸੇਵਾਮੁਕਤ] ਸੰਗਠਨ ਦੇ ਜਿਲਾ ਪ੍ਰਧਾਨ ਦੀ ਅਗਵਾਈ ਹੇਠ ਸਾਬਕਾ ਸੈਨਿਕ ਮੈਂਬਰਾਂਨ ਨੇ  ਸਥਾਨਕ ਦਾਣਾ ਮੰਡੀ ਵਿਖੇ ਹੋਏ ਸਵਤੰਤਰਤਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗ੍ਰਾਮ ਵਿੱਚ ਭਾਗ ਲੈਕੇ ਦੇਸ਼ ਦੀ ਸ਼ਾਨ ਤਿਰੰਗੇ ਨੂੰ ਸਲਾਮੀ ਦਿੱਤੀ। ਇਸ ਮੋਕੇ ਸੂਬੇਦਾਰ ਮੇਜਰ ਤਰਸੇਮ ਸਿੰਘ, ਕੈਪਟਨ ਬਲਵਿੰਦਰ ਸਿੰਘ, ਸੂਬੇਦਾਰ ਗੁਰਚਰਨ ਸਿੰਘ ਸੰਧੂ,ਵਰੰਟ ਅਫਸਰ ਜਗਤਾਰ ਸਿੰਘ, ਵੈਟਰਨ ਸੁਖਦੇਵ ਸਿੰਘ, ਕੈਪਟਨ ਸਾਧੂ ਸਿੰਘ ਕਲਸੀ,ਕੈਪਟਨ ਨਿਰਮਲ ਸਿੰਘ,ਸੂਬੇਦਾਰ ਕੇਵਲ ਮਸੀਹ,ਐਸ ਐਮ ਪਰਮਜੀਤ ਸਿੰਘ,ਕੈਪਟਨ ਸੁਭਾਸ਼ ਚੰਦਰ ਸ਼ਰਮਾ, ਕੈਪਟਨ ਜਗਰਾਜ ਸਿੰਘ, ਸੂਬੇਦਾਰ ਭਜਨ ਸਿੰਘ,ਸੂਬੇਦਾਰ ਨਾਇਬ ਸਿੰਘ, ਸੂਬੇਦਾਰ ਮੇਜਰ ਦੇਵੀ ਦਿਆਲ ਆਦ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Post a Comment

0 Comments