ਮਿਲੇਨੀਅਮ ਵਰਲਡ ਸਕੂਲ ਦੇ ਬੱਚਿਆਂ ਵੱਲੋਂ ਜੋਨਲ ਪੱਧਰ ਤੇ ਹੋਏ ਕਰਾਟੇ ਮੁਕਾਬਲਿਆਂ ਵਿੱਚ ਗੋਲਡ ਮੈਡਲ ਜਿੱਤੇ।

 ਮਿਲੇਨੀਅਮ ਵਰਲਡ ਸਕੂਲ ਦੇ ਬੱਚਿਆਂ ਵੱਲੋਂ ਜੋਨਲ ਪੱਧਰ ਤੇ ਹੋਏ ਕਰਾਟੇ ਮੁਕਾਬਲਿਆਂ ਵਿੱਚ ਗੋਲਡ ਮੈਡਲ ਜਿੱਤੇ।


ਬਰਨਾਲਾ,29,ਅਗਸਤ (ਕਰਨਪ੍ਰੀਤ ਕਰਨ)

-:ਮਿਲੇਨੀਅਮ ਵਰਲਡ ਸਕੂਲ ਬਰਨਾਲਾ ਦੇ ਬੱਚਿਆਂ ਨੇ ਜੋਨਲ ਪੱਧਰ ਤੇ ਹੋਏ ਕਰਾਟੇ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਸਕੂਲ਼ ਨੂੰ ਮਾਣ ਹਾਸ਼ਿਲ ਕਰਵਾਇਆ। ਮਿਲੇਨੀਅਮ ਵਰਲਡ ਸਕੂਲ ਬਰਨਾਲਾ ਦੇ ਡੀ. ਪੀ. ਮੈਡਮ ਪਰਮਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਡਰ 14 ਦੀ ਲੜਕੀ ਰਾਜਵੀਰ ਕੌਰ ਨੇ ਗੋਲਡ ਮੈਡਲ ਹਾਸ਼ਿਲ ਕੀਤਾ ਅਤੇ ਜਿਲੇ੍ਹ ਲਈ ਚੁਣੀ ਗਈ। ਇਸ ਤੋਂ ਇਲਾਵਾ ਅੰਡਰ 14 ਲੜਕਿਆਂ ਵਿੱਚੋਂ ਜੋਸ਼ਪ੍ਰੀਤ ਸਿੰਘ, ਜਪਇੰਦਰ ਸਿੰਘ ਸਮਰਾ ਅਤੇ ਅਰਮਾਨਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸ਼ਿਲ ਕੀਤਾ ਅਤੇ ਜਿਲੇ੍ਹ ਵਿੱਚ ਹੋਣ ਵਾਲੀਆਂ ਖੇਡਾਂ ਲਈ ਆਪਣਾ ਸਥਾਨ ਪੱਕਾ ਕੀਤਾ। ਇਸ ਤੋਂ ਇਲਾਵਾ ਅੰਡਰ-17 ਦੇ ਕਰਾਟਿਆਂ ਦੇ ਮੁਕਾਬਲਿਆਂ ਵਿੱਚ ਗੁਰਮਿਲਨ ਸਿੰਘ, ਗੁਰਕੋਮਲ ਸਿੰਘ, ਰਣਇੰਦਰ ਸਿੰਘ, ਹਰਦਿਸ਼ਪ੍ਰੀਤ ਸਿੰਘ, ਕਰਨਵੀਰ ਸਿੰਘ ਅਤੇ ਕਰਨਵੀਰ ਸਿੰਘ ਸ਼ਮਰਾ ਨੇ ਗੋਲਡ ਮੈਡਲ ਹਾਸ਼ਿਲ ਕੀਤੇ ਅਤੇ ਜਿਲੇ੍ਹ ਲਈ ਚੁਣੇ ਗਏ।

                     ਇਸ ਮੌਕੇ ਮਿਲੇਨੀਅਮ ਵਰਲਡ ਸਕੂਲ਼ ਦੇ ਮੈਨੇਜ਼ਿੰਗ ਡਾਇਰੈਕਟਰ ਗੁਰਵਿੰਦਰ ਸਿੰਘ ਬਾਜਵਾ ਅਤੇ ਪ੍ਰਿੰਸ਼ੀਪਲ ਗੁਰਭੇਜ ਸਿੰਘ ਵੱਲੋਂ ਜੇਤੂ ਖਿਡਾਰੀਆਂ ਨੂੰ ਨੈਸ਼ਨਲ ਸਪੋਰਟਸ਼ ਡੇ ਤੇ ਸਨਮਾਨਿਤ ਕੀਤਾ ਅਤੇ ਬੱਚਿਆਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਇਸ ਮੌਕੇ ਸ਼ੀਨੀਅਰ ਕੁਆਰਡੀਨੇਟਰ, ਸਮੂਹ ਸਟਾਫ ਅਤੇ ਵਿਿਦਆਰਥੀ ਸ਼ਾਮਿਲ ਸਨ।

Post a Comment

0 Comments