ਮਨਰੇਗਾ ਕਾਮਿਆਂ ਨੂੰ ਤੁਰੰਤ ਕੰਮ ਮੁਹੱਈਆ ਕਰਾਇਆ ਜਾਵੇ -- ਸੁਰਿੰਦਰ ਖੀਵਾ ------------------

 ਮਨਰੇਗਾ ਕਾਮਿਆਂ ਨੂੰ ਤੁਰੰਤ ਕੰਮ ਮੁਹੱਈਆ ਕਰਾਇਆ ਜਾਵੇ  --  ਸੁਰਿੰਦਰ ਖੀਵਾ 


ਸ਼ਾਹਕੋਟ 08 ਅਗਸਤ (ਲਖਵੀਰ ਵਾਲੀਆ) :- 
ਮਨਰੇਗਾ ਅਧਿਕਾਰ ਅੰਦੋਲਨ ਪੰਜਾਬ ,ਖੇਤ ਮਜ਼ਦੂਰ ਸਭਾ  ਤਹਿਸੀਲ ਸ਼ਾਹਕੋਟ ਵੱਲੋਂ  ਸਾਂਝੇ ਤੌਰ ਤੇ  ਐਡਵੋਕੇਟ  ਸੁਰਿੰਦਰ ਖੀਵਾ ,ਕਾਮਰੇਡ ਰੂੜਾ ਰਾਮ ਪਰਜੀਆਂ ,ਭਜਨ ਸਿੰਘ  ਖੁਰਲਾਪੁਰ  ਦੀ ਅਗਵਾਈ ਵਿੱਚ  ਐਸਡੀਐਮ ਸ਼ਾਹਕੋਟ  ਮਨਰੇਗਾ ਕਾਮਿਆਂ  ਨੂੰ ਕੰਮ ਦਿਵਾਉਣ ਲਈ  ਮੰਗ ਪੱਤਰ ਦਿੱਤਾ ਗਿਆ ।ਇਸ ਮੌਕੇ ਤੇ  ਪਰੈਸ ਰਿਲੀਜ਼ ਰਾਹੀਂ ਦੱਸਿਆ ਕਿ ਮਨਰੇਗਾ ਕਾਮਿਆ ਨੇ  ਜੁਲਾਈ  ਮਹੀਨੇ ਵਿੱਚ  ਬੀ ਡੀ ਪੀ ਓ  ਸ਼ਾਹਕੋਟ  ਅਤੇ  ਏ ਡੀ ਸੀ ਵਿਕਾਸ  ਜਲੰਧਰ ਰਜਿਸਟਰਡ ਪੱਤਰ ਰਾਹੀਂ ਕੰਮ ਦੀ ਮੰਗ  ਇਕ ਮਹੀਨਾ ਬੀਤ ਜਾਣ ਦੇ ਬਾਵਜੂਦ  ਅਜੇ ਤੱਕ ਪ੍ਰਸ਼ਾਸਨ ਦੇ  ਕੰਨਾਂ ਤੇ ਜੂੰ ਨਹੀਂ ਸਰਕੀ । ਐੱਸ ਡੀ ਐੱਮ ਸਾਹਿਬ ਨੂੰ  ਇਸ ਸਬੰਧੀ ਮੰਗ ਪੱਤਰ ਦਿੱਤਾ ਗਿਆ।ਇਸ ਮੌਕੇ ਤੇ  ਆਗੂਆਂ ਨੇ ਕਿਹਾ  ਸਰਕਾਰ ਮਨਰੇਗਾ ਕਾਮਿਆਂ ਲਈ ਰੁਜ਼ਗਾਰ ਦਾ ਪ੍ਰਬੰਧ ਕਰੇ । ਉਨ੍ਹਾਂ ਨੂੰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ।ਮਨਰੇਗਾ  ਕਾਮਿਆਂ  ਸਮਾਜਿਕ ਸੁਰੱਖਿਆ ਲਈ  ਘੱਟੋ ਘੱਟ ਉਜ਼ਰਤ   ਦੇ ਅੱਧ  ਬਰਾਬਰ ਪੈਨਸ਼ਨ ਦਿੱਤੀ ਜਾਵੇ ।ਅਜਿਹਾ ਨਾ ਕਰਨ ਦੀ ਸੂਰਤ ਵਿੱਚ  ਐਸਡੀਐਮ ਦਫ਼ਤਰ ਦੇ ਸਾਹਮਣੇ  ਨਰੇਗਾ ਕਾਮੇ ਧਰਨਾ ਦੇਣਗੇ।ਉਨ੍ਹਾਂ ਅੱਗੇ ਕਿਹਾ  ਮਨਰੇਗਾ ਕਾਮਿਆਂ ਦੇ ਜਿਨ੍ਹਾਂ ਦੇ ਜੌਬ ਕਾਰਡ ਬਣੇ ਹੋਏ ਹਨ ,ਉਨ੍ਹਾਂ ਨੂੰ ਸਾਲ ਅੰਦਰ ਪੰਦਰਾਂ ਦਿਨ ਵੀ ਕੰਮ ਨਹੀਂ ਮਿਲਦਾ ।ਇਸ ਮੌਕੇ ਤੇ  ਬਕਸ਼ੋ ਰਾਣੀ ,ਤਰਸੇਮ ਕੌਰ ,ਬਨਸੌ ,ਭਜਨੋ ,ਬਖਸ਼ੋ  ,ਸੱਤਿਆ  ਬਲਜੀਤ ਕੌਰ  ਰੁਪਿੰਦਰ ਕੌਰ ,ਕਿਰਨ ਬਾਲਾ     ਮਨਰੇਗਾ ਆਗੂ  ਬੀਬੀਆਂ ਹਾਜ਼ਰ ਸਨ ।

Post a Comment

0 Comments