ਮਹੇਸ਼ ਕੁਮਾਰ ਲੋਟਾ ,ਕਾਂਗਰਸ ਪਾਰਟੀ ਦਾ ਵਫ਼ਾਦਾਰ ਝੋਟਾ,ਤੇ ਕਾਂਗਰਸੀਆਂ ਨੂੰ ਢੇਰਾਂ ਉਮੀਦਾਂ

 ਮਹੇਸ਼ ਕੁਮਾਰ ਲੋਟਾ ,ਕਾਂਗਰਸ ਪਾਰਟੀ ਦਾ ਵਫ਼ਾਦਾਰ ਝੋਟਾ,ਤੇ ਕਾਂਗਰਸੀਆਂ ਨੂੰ ਢੇਰਾਂ ਉਮੀਦਾਂ 


ਬਰਨਾਲਾ,4 ,ਜੁਲਾਈ /ਕਰਨਪ੍ਰੀਤ ਕਰਨ/
ਪੰਜਾਬ ਕਾਂਗਰਸ ਵਲੋਂ ਪਾਰਟੀ ਦੀ ਮਜਬੂਤੀ ਤਹਿਤ ਜਿਲਾ ਪੱਧਰ ਤੇ  ਕੀਤੀਆਂ ਨਿਯੁਕਤੀਆਂ ਚ ਬਰਨਾਲਾ ਤੋਂ ਟਕਸਾਲੀ ਕਾਂਗਰਸੀ ਮਹੇਸ ਕੁਮਾਰ ਲੋਟਾ ਨੂੰ ਬਲਾਕ ਕਾਂਗਰਸ ਬਰਨਾਲਾ ਦਾ ਪ੍ਰਧਾਨ ਨਿਯੁਕਤ ਹੋਣ ਤੇ ਜਿੱਥੇ ਬਰਨਾਲਾ ਕਾਂਗਰਸੀਆਂ ਵਲੋਂ ਕਾਂਗਰਸ ਹਾਈਕਮਾਂਡ ਸਮੇਤ ਪੰਜਾਬ ਕਾਂਗਰਸ ਦੇ ਪ੍ਰਧਾਨ ਸ: ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦਾ ਧੰਨਵਾਦ ਕੀਤਾ ਜਾ ਰਿਹਾ ਉੱਥੇ ਖਿੰਡੀ ਪੁੰਡੀ ਕਾਂਗਰਸ ਚ ਜਾਨ ਪਾਉਣ ਤੇ ਕਾਂਗਰਸੀਆਂ ਨੂੰ ਕਾਂਗਰਸ ਪਾਰਟੀ ਦੇ  ਵਫ਼ਾਦਾਰ ਝੋਟੇ,ਵਜੋਂ ਜਾਣੇ ਜਾਂਦੇ ਮਹੇਸ਼ ਲੋਟੇ ਤੋਂ ਢੇਰਾਂ ਉਮੀਦਾਂ ਹਨ !
         ਜਿਕਰਯੋਗ ਹੈ ਮਹੇਸ਼ ਲੋਟਾ 3 ਵਾਰ ਲਗਾਤਾਰ ਮਿਉਂਸਿਪਲ ਕੌਂਸਲਰ ਤੋਰ ਤੇ ਚੁਣਿਆ ਜਾ ਰਿਹਾ ਹੈ ਜੋ ਪ੍ਰਸ਼ਾਸ਼ਨ ,ਸਿਵਲ ਪ੍ਰਸ਼ਾਸ਼ਨ ਚ ਹਿੱਕ ਡਾਹ ਕੇ ਤੇ ਕਾਂਗਰਸ ਪਾਰਟੀ ਵਲੋਂ ਹਮੇਸ਼ਾਂ ਮੁਹਰਲੀਆਂ ਕਤਾਰਾਂ ਚ ਕੰਮ ਕਰਨ ਵਾਲਾ ਪਾਰਟੀ ਦਾ ਸਿਰਕੱਢ ਆਗੂ ਹੈ ! ਹਮੇਸ਼ਾਂ ਕਾਂਗਰਸ ਪਾਰਟੀ ਵਲੋਂ ਵਿਰੋਧੀ ਧਿਰ ਦੀ ਭੂਮਿਕਾ ਵੀ ਧੜੱਲੇ ਨਾਲ ਨਿਵਾਉਂਦਾ ਆ ਰਿਹਾ! ਸਮੇਂ ਸਮੇਂ ਤੇ  ਵਿਰੋਧੀ ਪਾਰਟੀਆਂ ਦੇ ਨੁਮਾਇੰਦਿਆਂ .ਜਾਂ ਭਰਿਸਟ ਅਧਿਕਾਰੀਆਂ ਵਲੋਂ ਕੀਤੇ ਘਪਲਿਆਂ ਨੂੰ ਨੰਗਾ ਕਰਦਾ ਆ ਰਿਹਾ ਹੈ ! ਸ਼ਹਿਰ ਦੇ ਕਾਂਗਰਸੀਆਂ ਦੀ ਪਹਿਲੀ ਡਿਮਾਂਡ  ਇਹੋ ਚਰਚਾ ਵਿਚ ਹੈ ਕਿ 75  ਫੁੱਟ ਤੋਂ ਸੁੰਗੜ ਕੇ 5 ਫੁੱਟ ਰਸਤੇ  ਦਾ ਰਿਹਾ ਗਿਆ ਬਲਾਕ ਕਾਂਗਰਸ ਪਾਰਟੀ ਦਾ ਇਹ ਦਫਤਰ ਕਦੋਂ ਆਪਣੀ ਹੋਂਦ ਚ ਦੁਬਾਰਾ  ਆਵੇਗਾ  ਕਿ ਇਹ ਪਾਰਟੀ ਦੀ ਸਹਿਮਤੀ ਯਾਂ ਸਮੇਂ ਦੇ ਲੀਡਰਾਂ  ਵਲੋਂ ਦੁਕਾਨਾਂ ਦੇ ਰੂਪ ਵਿਚ ਵੇਚਿਆ ਗਿਆ ਇਸ ਦੀ ਪੜਤਾਲ ਕੀਤੀ ਜਾਣੀ ਚਾਹੀਦੀ ਹੈ ! ਪੁਰਾਣੇ ਟਕਸਾਲੀ  ਕਾਂਗਰਸੀਆਂ ਨੇ ਰੋਸ ਕਰਦਿਆਂ ਕਿਹਾ ਕਿ ਰਾਸ਼ਟਰੀ ਪਾਰਟੀ ਹੋਣ ਨਾਤੇ ਵੀ ਬਰਨਾਲਾ ਚ ਕਾਂਗਰਸੀਆਂ ਕੋਲ ਕੋਈ ਬੈਠਣ ਮੀਟਿੰਗ ਕਰਨ ਲਈ  ਕੋਈ ਥਾਂ ਨਹੀਂ ਪਿਛਲੇ ਕਾਂਗਰਸ ਦੇ ਬਲਾਕ ਪ੍ਰਧਾਨਾਂ ਲੀਡਰਾਂ ਵਲੋਂ ਦਫਤਰ  ਦੇ ਮੁੱਦੇ ਤੇ ਕਦੇ ਜੁਬਾਨ ਨਹੀਂ ਖੋਲੀ ਉਹਨਾਂ ਕਿਹਾ ਆਉਣ ਵਾਲੇ ਸਮੇਂ ਚ ਇਹ ਮੁੱਦਾ ਕਾਂਗਰਸੀਆਂ ਦੇ ਸੰਘਰਸ਼ ਦੀ ਰੂਪ ਰੇਖਾ ਉਲੀਕੇਗਾ !   ਇਸ ਸੰਬੰਧੀ ਬਲਾਕ ਕਾਂਗਰਸ ਪ੍ਰਧਾਨ ਮਹੇਸ਼ ਕੁਮਾਰ ਲੋਟਾਂ ਨੇ  ਕਿਹਾ ਕਿ ਕਾਂਗਰਸ ਪਾਰਟੀ ਦੀ ਮਜਬੂਤੀ ਹੇਠਲੇ ਪੱਧਰ ਤੋਂ ਸ਼ੁਰੂ ਕੀਤੀ ਜਾਵੇਗੀ ਤੇ ਕਾਂਗਰਸ ਦੇ ਲੀਡਰਾਂ ਕੋਲੋਂ ਰੁਸ ਕੇ ਘਰਾਂ ਚ ਬੈਠੇ ਕਾਂਗਰਸੀਆਂ  ਨੂੰ ਪਾਰਟੀ ਨਾਲ ਤੋਰਨਗੇ  ਦਫਤਰ ਮੁੱਦੇ ਸੰਬੰਧੀ ਸਾਰੀ ਘੋਖ ਪੜਤਾਲ ਕਰਕੇ ਕਾਂਗਰਸੀਆਂ ਨੂੰ ਦਫਤਰ ਵਾਪਿਸ ਕਰਵਾਉਣ ਚ ਕੋਈ ਕਸਰ ਬਾਕੀ ਨਹੀਂ ਛੱਡਾਂਗਾ1ਮਹੇਸ਼ ਲੋਟਾ ਵਲੋਂ ਪਾਰਟੀ ਤੋਂ ਨਾਰਾਜ ਬੈਠੇ ਆਗੂਆਂ ਨਾਲ ਤਾਲਮੇਲ ਕਰਦਿਆਂ ਪਹੁੰਚ ਕੀਤੀ ਜਾ ਰਹੀ ਹੈ !  ਇਸ ਮੌਕੇ ਟਕਸਾਲੀ ਕਾਂਗਰਸੀ ਜਗਤਾਰ ਸਿੰਘ ਪੱਖੋ, ਅਜੇ ਕੁਮਾਰ ਐਮ ਸੀ, ਬਲਰਾਜ ਗਿੱਲ, ਡਾਕਟਰ ਕਮਲਜਿੱਤ ਸਿੰਘ ਬੀਬੀ  ਰਾਜਿੰਦਰ ਕੌਰ ਘਾਰੂ, ਬਿੰਦੂ ਰਾਣੀ, ਮੰਜੂ ਰਾਣੀ, ਦਿਲਦਾਰ ਖਾਂ, ਮੇਜਰ ਸਿੰਘ ਤਜਿੰਦਰ ਸਿੰਘ ਗੋਲਡੀ ਭੱਠਲ ਸੁਖਵਿੰਦਰ ਬੰਟੀ, ਲੱਖਾ ਸਿੰਘ, ਬਲਜਿੰਦਰ ਸਿੰਘ ਵਲੋਂ ਹਾਰ ਪਾ ਸਨਮਾਨਿਤ ਕੀਤਾ ਗਿਆ ੧
x

Post a Comment

0 Comments