ਸਾਬਕਾ ਸੈਨਿਕ ਵੈਲਫੇਅਰ ਯੂਨੀਅਨ ਬਾਘਾ ਪੁਰਾਣਾ ਦੀ ਹੋਈ ਮਹੀਨਾਵਾਰ ਮੀਟਿੰਗ

 ਸਾਬਕਾ ਸੈਨਿਕ ਵੈਲਫੇਅਰ ਯੂਨੀਅਨ ਬਾਘਾ ਪੁਰਾਣਾ ਦੀ ਹੋਈ ਮਹੀਨਾਵਾਰ ਮੀਟਿੰਗ

ਸਾਬਕਾ ਸੈਨਿਕ ਹਮੇਸ਼ਾ ਦੇਸ਼ ਲਈ ਕੁਰਬਾਨੀ ਦਾ ਜਜ਼ਬਾ ਰਖਦੇ ਹਨ: ਸੂਬੇਦਾਰ ਹਰਦੀਪ ਸਿੰਘ ਗਿੱਲ


ਮੋਗਾ : 13 ਅਗਸਤ { ਕੈਪਟਨ ਸੁਭਾਸ਼ ਚੰਦਰ ਸ਼ਰਮਾ}
:= ਸੂਬੇਦਾਰ ਗੁਰਭੇਜ ਸਿੰਘ [ਸੇਵਾਮੁਕਤ] ਉਕਤ ਯੂਨੀਅਨ ਦੇ ਸਕੱਤਰ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਸਾਬਕਾ ਸੈਨਿਕ ਵੈਲਫੇਅਰ ਯੂਨੀਅਨ ਬਾਘਾ ਪੁਰਾਣਾ ਦੀ ਮਹੀਨਾਵਾਰ ਮੀਟਿੰਗ ਸੂਬੇਦਾਰ ਹਰਦੀਪ ਸਿੰਘ ਗਿੱਲ [ਸੇਵਾਮੁਕਤ] ਦੀ ਪ੍ਰਧਾਨਗੀ ਹੇਠ ਸ਼੍ਰੀ ਗੁਰਦਵਾਰਾ ਬਾਬਾ ਵਿਸ਼ਕਰਮਾ ਜੀ, ਮੋਗਾ ਰੋਡ ਬਾਘਾ ਪੁਰਾਣਾ ਵਿਖੇ ਹੋਈ। ਮੀਟਿੰਗ ਦੀ ਸ਼ੁਰੂਆਤ ਸਰਬੱਤ ਦੇ ਭਲੇ ਲਈ ਅਰਦਾਸ ਕਰਦਿਆਂ ਹੋਈ।ਉਹਨਾਂ ਦੱਸਿਆ ਕਿ ਯੂਨੀਅਨ ਦੇ ਕੁਝ ਸੀਨੀਅਰ ਮੈਂਬਰ ਬਿਮਾਰ ਹੋਣ ਕਾਰਨ ਮੀਟਿੰਗ ਵਿੱਚ ਨਹੀਂ ਆ ਸਕੇ ਅਸੀਂ ਉਹਨਾਂ ਦੀ ਤੰਦਰੁਸਤੀ ਲਈ ਅਰਦਾਸ ਕਰਦੇ ਹਾਂ। ਕੇਂਦਰ ਸਰਕਾਰ ਦੇਸ਼ ਦੇ ਰਾਖਿਆਂ ਦੀਆਂ ਪੈਨਸ਼ਨ ਤੇ ਸਹੂਲਤਾਂ ਵਿੱਚ ਭਾਵੇਂ ਕਟੋਤੀ ਕਰੇ ,ਪਰ ਅਸੀਂ ਹਮੇਸ਼ਾ ਦੇਸ਼ ਲਈ ਕੁਰਬਾਨੀ ਦਾ ਜਜ਼ਬਾ ਰਖਦੇ ਹਾਂ ਕਿਉ ਕਿ ਅਸੀਂ ਦੇਸ਼ ਦੀ ਸੁਰੱਖਿਆ ਲਈ ਸੌਂਹ ਖਾਦੀ ਹੈ। ਪਰ ਲਗਦਾ ਹੈ ਲੀਡਰਾਂ ਨੇ ਦੇਸ਼ ਲੁੱਟਣ ਦੀ ਸੌਂਹ ਖਾਦੀ ਹੈ। ਸਵਤੰਤਰਤਾ ਦਿਹਾੜੇ ਤੇ ਅਸੀਂ ਦੇਸ਼ ਲਈ ਸ਼ਹੀਦ ਹੋਏ ਸ਼ੂਰਵੀਰਾਂ ਨੂੰ ਸੱਚੇ ਦਿਲੌ ਸ਼ਰਧਾਂਜ਼ਲੀ ਭੇਂਟ ਕਰਦੇ ਹਾਂ। ਵੈਟਰਨ ਬਲਵਿੰਦਰ ਸਿੰਘ ਭਲੂਰ ਨੇ ਸੰਬੋਧਨ ਵਿੱਚ ਕਿਹਾ ਕਿ ਸਾਬਕਾ ਸੈਨਿਕ ਲਈ 14% ਕੋਟਾ ਰਾਖਵਾਂਕਰਨ ਬਰਕਰਾਰ ਰਖਿਆ ਜਾਵੇ। ਐਮ ਪੀ ਸਿਮਰਨਜੀਤ ਸਿੰਘ ਮਾਨ ਵਲੌ ਸ਼ਹੀਦ-ਏ- ਆਜ਼ਮ ਸ: ਭਗਤ ਸਿੰਘ ਨੂੰ ਅੱਤਵਾਦੀ ਕਹਿਣਾ ਬਹੁਤ ਹੀ ਮੰਦਭਾਗਾ ਹੈ।  ਮੀਟਿੰਗ ਵਿੱਚ ਕੈਪਟਨ ਗੁਰਚਰਨ ਸਿੰਘ,ਕਰਨੈਲ ਸਿੰਘ, ਸੁਰਿੰਦਰ ਜੈਦਕਾ,ਮੇਜਰ ਸਿੰਘ, ਬਲਵਿੰਦਰ ਸਿੰਘ ਭਲੂਰ,ਬੂਟਾ ਸਿੰਘ,ਜਸਵੰਤ ਸਿੰਘ ਜੌੜਾ,ਰਣਜੀਤ ਸਿੰਘ,ਅਰਜੁਨ ਸਿੰਘ,ਰਣਜੀਤ ਸਿੰਘ, ਮਹਾਂਵੀਰ ਸਿੰਘ, ਸੁਖਦੇਵ ਸਿੰਘ,ਜੰਗ ਸਿੰਘ, ਸੁਖਦੇਵ ਸਿੰਘ ਮਾੜੀ,ਬਿੱਕਰ ਸਿੰਘ,ਰਾਜਦੀਪ ਸਿੰਘ,ਸੁਖਦਰਸ਼ਨ ਸਿੰਘ,ਮੁਕੰਦ ਸਿੰਘ ਆਦ ਤੌ ਇਲਾਵਾ ਬਹੁਤ ਸਾਰੇ ਸਾਬਕਾ ਸੈਨਿਕ ਤੇ ਉਹਨਾਂ ਦੇ ਆਸ਼ਰਿਤ ਮੀਟਿੰਗ ਵਿੱਚ ਹਾਜ਼ਰ ਸਨ। ਯੂਨੀਅਨ ਪ੍ਰਧਾਨ ਨੇ ਮੀਟਿੰਗ ਵਿੱਚ ਹਾਜ਼ਰੀਨ ਮੈਂਬਰਾਂਨ ਦਾ ਹਾਰਦਿਕ ਧੰਨਵਾਦ ਕਰਦਿਆਂ ਕਿਹਾ ਕਿ ਮਹੀਨਾਵਾਰ ਮੀਟਿੰਗਾਂ ਵਿੱਚ ਵੱਧ ਤੌ ਵੱਧ ਹਾਜ਼ਰ ਹੋਵੋ।

Post a Comment

0 Comments