**ਅੱਖਾਂ ਦਾਨ ਮਹਾਂ ਦਾਨ : ਸਿਵਲ ਸਰਜਨ।ਜਾਗਰੂਕਤਾ ਬੈਨਰ ਰੀਲੀਜ਼ ਕੀਤਾ ਗਿਆ*

 ਅੱਖਾਂ ਦਾਨ ਮਹਾਂ ਦਾਨ : ਸਿਵਲ ਸਰਜਨ।ਜਾਗਰੂਕਤਾ ਬੈਨਰ ਰੀਲੀਜ਼ ਕੀਤਾ ਗਿਆ*


ਮੋਗਾ : { ਕੈਪਟਨ ਸੁਭਾਸ਼ ਚੰਦਰ ਸ਼ਰਮਾ}:=
ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਅਤੇ ਸਿਵਲ ਸਰਜਨ ਮੋਗਾ ਡਾ ਐਸ ਪੀ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲੇ ਅੰਦਰ ਜਿਲਾ ਬਲਾਇੰਡਨੈਸ ਕੰਟਰੋਲ ਸੋਸਾਇਟੀ ਮੋਗਾ ਵੱਲੋਂ ਸਿਵਲ ਸਰਜਨ ਮੋਗਾ ਦੀ ਅਗਵਾਈ ਹੇਠ ਜਾਗਰੂਕਤਾ ਬੈਨਰ ਜਾਰੀ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਮੋਗਾ ਡਾ ਐਸ ਪੀ ਸਿੰਘ ਨੇ ਨੇਤਰ ਦਾਨ ਬਾਰੇ ਕੁਝ ਜਰੂਰੀ ਨੁਕਤੇ ਸਾਂਝੇ ਕੀਤੇ ਅਤੇ ਕਿਹਾ ਕਿ ਕੋਈ ਵੀ ਮਨੁੱਖ ਚਾਹੇ ਕਿਸੇ ਵੀ ਉਮਰ ਦਾ ਕਿਉਂ ਨਾ ਹੋਵੇ ਆਪਣੀ ਮੌਤ ਤੋ ਬਾਅਦ ਆਪਣੀਆ ਅੱਖਾਂ ਦਾਨ ਕਰ ਸਕਦਾ ਹੈ। ਕਿਸੇ ਦੇ ਚਾਹੇ ਐਨਕਾਂ ਲੱਗੀਆ ਹੋਣ ਜਾਂ ਉਸਦੇ ਮੋਤੀਆਬਿੰਦ ਹੋਵੇ ਜਾਂ ਉਸ ਦੀਆ ਅੱਖਾਂ ਦਾ ਸਫਲ ਉਪਰੇਸ਼ਨ ਹੋਇਆ ਹੋਵੇ ਤਾਂ ਵੀ ਉਹ ਆਪਣੀਆਂ ਅੱਖਾਂ ਦਾ ਦਾਨ ਕਰ ਸਕਦਾ ਹੈ। ਜਰੂਰੀ ਗੱਲ ਇਹ ਹੈ ਕਿ ਉਸਦੀ ਕਾਲੀ ਪੁਤਲੀ ( ਕੋਰਨੀਆਂ) ਸਾਫ ਤੇ ਨਿਰੋਗ ਹੋਵੇ। ਦਾਨ ਦੇਣ ਵਾਲੇ ਦੀਆਂ ਅੱਖਾਂ ਉਸ ਦੀ ਮੌਤ ਦੇ ਛੇ ਘੰਟੇ ਦੇ ਅੰਦਰ ਅੰਦਰ ਲੈ ਲਈਆਂ ਜਾਣੀਆਂ ਚਾਹੀਦੀਆਂ ਹਨ।ਇਸ ਲਈ ਸਭ ਤੋ ਨੇੜੇ ਦੇ ਆਈ ਬੈਕ ਨੂੰ ਮੌਤ ਤੋ ਤਰੁੰਤ ਬਾਅਦ ਸੂਚਿਤ ਕਰਨਾ ਚਾਹੀਦਾ ਹੈ। ਦਾਨੀ ਵੱਲੋਂ ਕੀਤਾ ਨੇਤਰ ਦਾਨ ਦੋ ਅੰਨੇ ਮਨੁੱਖਾਂ ਨੂੰ ਰੌਸ਼ਨੀ ਦੇ ਸਕਦਾ ਹੈ ਅਤੇ ਕਿਉਕਿ ਇੱਕ ਮਨੁੱਖ ਦੀ ਇੱਕ ਹੀ ਅੱਖ ਵਿੱਚ ਪੁਤਲੀ ਲਗਾਈ ਜਾਦੀ ਹੈ। ਅੱਖਾਂ ਦਾਨ ਦੇਣ ਦਾ ਵਾਅਦਾ ਕਿਸੇ ਵੀ ਆਈ ਬੈਂਕ ਨਾਲ ਕੀਤਾ ਜਾ ਸਕਦਾ ਹੈ। ਪਰ ਮੌਤ ਤੋ ਫੌਰਨ ਬਾਅਦ ਅੱਖਾਂ ਆਪਣੇ ਸਭ ਤੋ ਨੇੜੇ ਦੇ ਆਈ ਬੈਂਕ ਨੂੰ ਦੇਣੀਆਂ ਚਾਹੀਦੀਆਂ ਹਨ।ਇਸ ਮੌਕੇ ਤੇ ਹਾਜਰ ਡਾ ਰਾਜੇਸ਼ ਅੱਤਰੀ ਡਿਪਟੀ ਮੈਡੀਕਲ ਕਮਿਸ਼ਨਰ ਮੋਗਾ, ਰਣਜੀਤ ਕੌਰ ਨਰਸਿੰਗ ਸਿਸਟਰ, ਕੁਲਬੀਰ ਕੌਰ ਜਿਲਾ ਮਾਸ ਮੀਡੀਆ ਅਫਸਰ ਮੋਗਾ, ਅੰਮ੍ਰਿਤ ਸ਼ਰਮਾ ਦਫਤਰ ਸਿਵਲ ਸਰਜਨ ਮੋਗਾ ਅਤੇ ਨਰਸਿੰਗ ਵਿਦਿਆਰਥੀ ਵੀ ਹਾਜਰ ਸਨ।  ਸਿਵਲ ਹਸਪਤਾਲ ਵਿੱਚ ਅੱਖਾਂ ਦੇ ਮਾਹਿਰ ਡਾਕਟਰ ਰੁਪਾਲੀ ਸੇਠੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ  ਕੋਈ ਜਿਲਾ ਮੋਗਾ ਦੇ ਵਿੱਚ ਕਿਸੇ ਨੇ ਮਰਨ ਉਪਰੰਤ ਅੱਖਾਂ ਦਾਨ ਕਰਨਾ ਚਾਹੁੰਦਾ ਹੋਵੇ ਤਾਂ ਉਹ ਸਿਵਲ ਹਸਪਤਾਲ ਵਿੱਚ ਮਨਦੀਪ ਗੋਇਲ ਜਿਲਾ ਅਪਥੈਲਮਿਕ ਅਫਸਰ ਨਾਲ ਸੰਪਰਕ ਕਰ ਸਕਦੇ ਹਨ ਜਿਨ੍ਹਾਂ ਦਾ ਮੋਬਾਇਲ ਨੰਬਰ ਹੈ 98141 56359 ਅਤੇ ਐਮਰਜੈਸੀ ਵਿਭਾਗ ਸਿਵਲ ਹਸਪਤਾਲ ਮੋਗਾ ਦਾ ਸੰਪਰਕ ਨੰਬਰ 01636 220544।

Post a Comment

0 Comments