ਆੜਤੀ ਐਸੋਸੀਏਸ਼ਨ ਦੀ ਹੋਈ ਚੋਣ, ਸਰਬਸੰਮਤੀ ਨਾਲ ਬਣੇ ਰਾਜਿੰਦਰ ਸਿੰਘ ਕੋਹਲੀ ਪ੍ਧਾਨ।

ਆੜਤੀ ਐਸੋਸੀਏਸ਼ਨ ਦੀ ਹੋਈ ਚੋਣ, ਸਰਬਸੰਮਤੀ ਨਾਲ ਬਣੇ ਰਾਜਿੰਦਰ ਸਿੰਘ ਕੋਹਲੀ ਪ੍ਧਾਨ।


ਬੁਢਲਾਡਾ (ਦਵਿੰਦਰ ਸਿੰਘ ਕੋਹਲੀ)-ਆੜਤੀ ਐਸੋਸੀਏਸ਼ਨ ਦੀ ਅਨਾਜ ਮੰਡੀ ਵਿੱਚ ਹੋਈ ਚੋਣ ਵਿੱਚ ਸਰਬਸੰਮਤੀ ਨਾਲ ਬੁਢਲਾਡਾ ਸ਼ਹਿਰ ਦੇ ਰਾਜਿੰਦਰ ਸਿੰਘ ਕੋਹਲੀ ਨੂੰ ਪ੍ਧਾਨ ਚੁਣਿਆ ਗਿਆ।  ਜਿਸਦਾ ਆੜਤੀਆਂ ਨੇ  ਇਸ ਨਿਯੁਕਤੀ ਦਾ ਨਿੱਘਾ ਸਵਾਗਤ ਕੀਤਾ।ਇਸ ਮੌਕੇ ਨਵ-ਨਿਯੁਕਤ ਪ੍ਧਾਨ ਰਾਜਿੰਦਰ ਸਿੰਘ ਕੋਹਲੀ ਨੇ ਕਿਹਾ ਕਿ ਆੜਤੀਆਂ ਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆੜਤੀਆਂ ਤੇ ਕਿਸਾਨਾਂ ਨੂੰ ਸਰਕਾਰ ਪਾਸੋਂ ਕੋਈ ਵੀ ਮਸਲਾ ਆਉਂਦਾ ਹੈ ਤਾਂ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਆੜਤੀ ਐਸੋਸੀਏਸ਼ਨ ਜਿਲ੍ਹਾ ਮਾਨਸਾ ਦੇ ਪ੍ਧਾਨ ਪੇ੍ਮ ਸਿੰਘ ਦੋਦੜਾ ਨੇ ਕਿਹਾ ਕਿ ਆਉਣ ਵਾਲੇ ਸੀਜ਼ਨ ਦੌਰਾਨ ਆੜਤੀਆਂ ਤੇ ਕਿਸਾਨਾਂ ਨੂੰ ਕੋਈ ਵੀ ਮੁਸ਼ਕਿਲ  ਆਉਂਦੀ ਹੈ ਤਾਂ ਉਸਦਾ ਹੱਲ ਕਰਵਾਇਆ ਜਾਵੇਗਾ।ਇਸ ਮੌਕੇ ਆੜਤੀਆਂ ਗੁਰਦੀਪ ਸਿੰਘ ਬੀਰੋਕੇ,ਕੁਲਦੀਪ ਅਨੇਜਾ,ਰੋਹਤਾਂਸ ਕੁਮਾਰ, ਪ੍ਰਵੀਨ ਕੁਮਾਰ (ਭੋਲਾ ਪਟਵਾਰੀ), ਮੋਨੂੰ ਬਿਹਾਰੀ, ਰਾਜ ਬੀਰੋਕੇ, ਰਾਜ ਬੋੜਾਵਾਲੀਆਂ,ਜਿੰਦਰ ਬੀਰੋਕੇ, ਪਵਨ ਨੇਵਟੀਆ, ਮੱਖਣ ਬੀਰੋਕੇ, ਕੇਵਲ ਕਾਠ, ਰਾਜੇਸ਼ ਨਿੱਕਾ,ਵਿਜੈ ਬੱਛੋਆਣਾ, ਗਗਨ ਸਾਹਨੀ, ਰਾਜਿੰਦਰ ਸਿੰਘ (ਚਿੰਤੂ), ਰਾਮ ਸ਼ਰਨ,ਵਿਕਾਸ ਕੁਮਾਰ ਵਿੱਕੀ, ਅਨਿਲ ਦੋਦੜਾ, ਦਰਸ਼ਨ ਦੋਦੜਾ, ਦਰਸ਼ਨ ਗੁੜੱਦੀ, ਗਗਨ ਦਾਸ ਬਾਵਾ,ਕੁਲਦੀਪ ਤਾਲਾਬ ਵਾਲਾ, ਪ੍ਭਦਿਆਲ, ਦਿਨੇਸ਼ (ਕਾਲਾ)...ਅਮਰਜੀਤ ਸਿੰਘ ( ਮਿੰਟੀ) ਕੁਲਦੀਪ ਸਿੰਘ (ਮੁਨੀਮ ਯੂਨੀਅਨ), ਹਰਮੇਸ਼ ਸਿੰਘ (ਬੱਗਾ) (ਮੁਨੀਮ ਯੂਨੀਅਨ) ਆਦਿ ਨੇ ਨੋਟਾਂ ਅਤੇ ਫੁੱਲਾਂ ਦੇ ਹਾਰ ਭੇਂਟ ਕਰਦੇ ਹੋਏ ਨਵ-ਨਿਯੁਕਤ ਪ੍ਧਾਨ ਰਾਜਿੰਦਰ ਸਿੰਘ ਕੋਹਲੀ ਦਾ ਨਿੱਘਾ ਸਵਾਗਤ ਕੀਤਾ।

Post a Comment

0 Comments