ਸਰਬੱਤ ਦਾ ਭਲਾ ਟਰੱਸਟ ਦਾ ਦਸਵਾਂ ਅਤੇ ਲੈਬੋਰਟਰੀ ਦਾ ਪਹਿਲਾ ਸਥਾਪਨਾ ਦਿਨ ਮਨਾਇਆ।

 ਸਰਬੱਤ ਦਾ ਭਲਾ ਟਰੱਸਟ ਦਾ ਦਸਵਾਂ ਅਤੇ ਲੈਬੋਰਟਰੀ ਦਾ ਪਹਿਲਾ ਸਥਾਪਨਾ ਦਿਨ ਮਨਾਇਆ।

 


ਮੂਖ,26 ਅਗਸਤ(ਹਰਜਿੰਦਰ ਸਿੰਘ ਕਤਨਾ) -ਨਾਮਵਰ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦਾ ਦਸਵਾਂ ਅਤੇ ਸੰਨੀ ਓਬਰਾਏ ਲੈਬੋਰਟਰੀ ਮੱਖੂ ਦਾ ਪਹਿਲਾ ਸਥਾਪਨਾ ਦਿਵਸ ਅੱਜ ਮੱਖੂ ਵਿਖੇ ਲੈਬੋਰਟਰੀ ਵਿੱਚ ਮਨਾਇਆ ਗਿਆ।ਇਸ ਮੌਕੇ ਸੰਸਥਾ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ,ਇਸਤਰੀ ਵਿੰਗ ਜਿਲ੍ਹਾ ਪ੍ਰਧਾਨ ਮੈਡਮ ਅਮਰਜੀਤ ਕੌਰ ਛਾਬੜਾ ਅਤੇ ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ ਵੀ ਮੌਜੂਦ ਸਨ। ਇਸ ਸਮੇਂ ਮੈਡਮ ਅਮਰਜੀਤ ਕੌਰ ਛਾਬੜਾ ਅਤੇ ਲੈਬ ਇੰਚਾਰਜ ਸੰਦੀਪ ਕੌਰ ਵਲੋਂ ਸਾਂਝੇ ਤੌਰ ਤੇ ਕੇਕ ਕੱਟਣ ਦੀ ਰਸਮ ਨਿਭਾਈ ਗਈ।ਮੌਕੇ ਤੇ ਸਭ ਮੌਜੂਦ ਸਟਾਫ ਅਤੇ ਟੀਮ ਮੈਬਰਾਂ ਨੇ ਜ਼ੋਰਦਾਰ ਤਾਲੀਆਂ ਨਾਲ ਸਵਾਗਤ ਕੀਤਾ।ਸੰਸਥਾ ਦੀ ਟੀਮ ਵੱਲੋਂ ਲੈਬ ਦੇ ਸਟਾਫ ਨੂੰ ਉਨ੍ਹਾਂ ਵਲੋਂ ਨਿਭਾਈਆਂ ਜ ਰਹੀਆਂ ਸੇਵਾਵਾਂ ਬਦਲੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਮੱਖੂ  ਪ੍ਰਧਾਨ ਦਵਿੰਦਰ ਸਿੰਘ ਛਾਬੜਾ ਨੇ ਦੱਸਿਆ ਕਿ ਮਨੁੱਖਤਾ ਦੀ ਨਿਸ਼ਕਾਮ ਸੇਵਾ ਕਰਨ ਵਾਲੇ ਡਾ ਐਸ ਪੀ ਸਿੰਘ ਉਬਰਾਏ ਵਲੋਂ 10 ਸਾਲ ਪਹਿਲਾ ਇਸ ਸੰਸਥਾ ਦੀ ਸਥਾਪਨਾ ਕੀਤੀ ਗਈ ਸੀ ਅਤੇ ਉਹਨਾਂ ਵਲੋਂ ਮੱਖੂ ਵਰਗੇ ਪੱਛੜੇ ਇਲਾਕੇ ਵਾਲੇ ਕਸਬੇ ਵਿੱਚ ਇੱਕ ਸਾਲ  ਪਹਿਲਾਂ ਇਸ ਲਬੋਰੋਟਰੀ ਸੁਰੂ ਕੀਤੀ ਗਈ ਸੀ ਜਿਸ ਦਾ ਅੱਜ ਸੰਸਥਾ ਵਲੋ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਜਿੱਥੇ ਇਸ ਸੰਸਥਾ ਵਲੋਂ ਹਜ਼ਾਰਾਂ ਲੋੜਵੰਦਾ ਦੀ ਮੱਦਦ ਕੀਤੀ ਜਾ ਰਹੀ ਹੈ ਓਥੇ ਇਸ ਲੈਬ ਤੋਂ ਵੀ ਰੋਜ਼ਾਨਾ ਵੱਡੀ ਗਿਣਤੀ ਵਿਚ ਲੋਕ ਲਾਹਾ ਲੈ ਰਹੇ ਹਨ। ਇਸ ਮੌਕੇ ਤੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ, ਇਸਤਰੀ ਵਿੰਗ ਜਿਲ੍ਹਾ ਪ੍ਰਧਾਨ ਮੈਡਮ ਅਮਰਜੀਤ ਕੌਰ ਛਾਬੜਾ,ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ, ਮੱਖੂ ਪ੍ਰਧਾਨ ਦਵਿੰਦਰ ਸਿੰਘ ਛਾਬੜਾ, ਜਤਿੰਦਰ ਸਿੰਘ,ਮਨਪ੍ਰੀਤ ਸਿੰਘ,ਕਿਰਨ ਪੇਂਟਰ,ਸੰਦੀਪ ਕੌਰ,ਅਮਨਦੀਪ ਕੌਰ ਅਤੇ ਵਿਸ਼ਾਲ ਲੈਬ ਟੈਕਨੀਸ਼ੀਅਨ ਵੀ ਮੌਜੂਦ ਸਨ।

Post a Comment

0 Comments