ਮਦਰ ਟੀਚਰ ਸਕੂਲ 'ਚ ਐਮ ਡੀ ਕਪਿਲ ਮਿੱਤਲ ਨਿਸ਼ੀ ਮਿੱਤਲ ਵਲੋਂ ਰਾਈਫਲ ਸ਼ੂਟਿੰਗ ਦਾ ਉਦਘਾਟਨ ਕਰਦਿਆਂ ਜ਼ੋਨਲ ਪੱਧਰ 'ਦੇ ਰਾਈਫ਼ਲ ਸ਼ੂਟਿੰਗ ਮੁਕਾਬਲੇ ਕਰਵਾਏ ਗਏ,

 ਮਦਰ ਟੀਚਰ ਸਕੂਲ 'ਚ ਐਮ ਡੀ ਕਪਿਲ ਮਿੱਤਲ ਨਿਸ਼ੀ ਮਿੱਤਲ ਵਲੋਂ ਰਾਈਫਲ ਸ਼ੂਟਿੰਗ ਦਾ ਉਦਘਾਟਨ ਕਰਦਿਆਂ ਜ਼ੋਨਲ ਪੱਧਰ 'ਦੇ ਰਾਈਫ਼ਲ ਸ਼ੂਟਿੰਗ ਮੁਕਾਬਲੇ ਕਰਵਾਏ ਗਏ,


 ਬਰਨਾਲਾ,11,ਅਗਸਤ/ਕਰਨਪ੍ਰੀਤ ਕਰਨ/-ਮਾਲਵੇ ਦੀ ਪ੍ਰਸਿਧ ਵਿਦਿਅਕ ਸੰਸਥਾ ਮਦਰ ਟੀਚਰ ਇੰਟਰਨੈਸ਼ਨਲ ਸਕੂਲ, ਹੰਡਿਆਇਆ ਵਿਖੇ ਰਾਈਫਲ ਸ਼ੂਟਿੰਗ ਦੇ ਉਦਘਾਟਨ ਸਮਾਰੋਹ 'ਚ ਸਕੂਲ ਮੈਨੇਜਮੈਂਟ ਵਲੋਂ ਐਮ ਡੀ ਕਪਿਲ ਮਿੱਤਲ, ਨਿਸ਼ੀ ਮਿੱਤਲ ਨੇ ਰੀਬਨ ਕੱਟ ਕੇ ਸ਼੍ਰੀਗੰਨੇਸ਼ ਕੀਤਾ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਸ਼ਾਨਦਾਰ ਸ਼ੂਟਿੰਗ ਰੇਂਜ ਪਲੇਟਫਾਰਮ ਦਾ ਤੋਹਫ਼ਾ ਦਿੱਤਾ । ਇਸ ਦੇ ਨਾਲ-ਨਾਲ ਜ਼ੋਨਲ ਪੱਧਰ 'ਤੇ ਰਾਈਫ਼ਲ ਸ਼ੂਟਿੰਗ ਮੁਕਾਬਲੇ ਕਰਵਾਏ ਗਏ, ਜਿਸ 'ਚ ਪੰਜਾਬ ਦੇ ਕਈ ਆਈ.ਸੀ.ਐਸ.ਈ. ਸਕੂਲਾਂ ਨੇ ਭਾਗ ਲਿਆ। ਸੇਂਟ ਬਚਨਪੁਰੀ ਸਕੂਲ ਨੇ ਓਵਰਆਲ ਚੈਂਪੀਅਨਸ਼ਪਿ ਟਰਾਫੀ ਜਿੱਤ ਕੇ ਜਿੱਤ ਦਾ ਐਲਾਨ ਕੀਤਾ। ਸੈਕਰਡ ਹਾਰਟ ਮੋਗਾ ਨੇ ਰਨਰਅੱਪ ਟਰਾਫੀ ਹਾਸਲ ਕੀਤੀ, ਮਦਰ ਟੀਚਰ ਇੰਟਰਨੈਸ਼ਨਲ ਸਕੂਲ ਹੰਡਿਆਇਆ ਦੇ ਬੱਚਿਆਂ ਨੇ ਵੀ ਸੋਨੇ ਤੇ ਚਾਂਦੀ ਦੇ ਤਗਮੇ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਖੁਸ਼ੀ ਸ਼ਰਮਾ ਏਅਰ ਪਿਸਟਲ ਅੰਡਰ 17 ਗਰਲਜ਼ 'ਚ ਗੋਲਡ ਮੈਡਲ, ਜਸਕਰਨ ਸਰਾਂ ਨੇ ਅੰਡਰ 17 ਲੜਕੇ, ਰਵੀਤੇਜ ਨੇ ਚਾਂਦੀ ਤੇ ਕਾਂਸੀ ਦੇ ਤਗਮੇ ਜਿੱਤ ਕੇ ਸਭ ਦਾ ਮਨ ਮੋਹ ਲਿਆ। ਅੰਤ 'ਚ ਸਕੂਲ ਮੈਨੇਜਮੈਂਟ, ਪ੍ਰਿੰਸੀਪਲ  ਕੋਆਰਡੀਨੇਟਰ ਤੇ ਮੁਕਾਬਲੇ ਦੇ ਜੱਜ ਮੁਹੰਮਦ ਅਤੀਕ ਨੇ ਵਿਦਿਆਰਥੀਆਂ ਨੂੰ ਟਰਾਫੀਆਂ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ।

Post a Comment

0 Comments