ਚੰਗੀਆਂ ਕਹਾਣੀਆਂ ਲਿਖਣ ਵਾਲੇ ਅਤੇ ਸੋਹਣੇ ਅਦਾਕਾਰਾਂ ਨੂੰ ਕਰਾਂਗੇ ਫਿਲਮਾਂ ਲਈ ਪ੍ਰਮੋਟ : ਬਹਿਣੀਵਾਲ

 ਚੰਗੀਆਂ ਕਹਾਣੀਆਂ ਲਿਖਣ ਵਾਲੇ ਅਤੇ ਸੋਹਣੇ ਅਦਾਕਾਰਾਂ ਨੂੰ ਕਰਾਂਗੇ ਫਿਲਮਾਂ ਲਈ ਪ੍ਰਮੋਟ : ਬਹਿਣੀਵਾਲ 

ਕਾਮੇਡੀ ਹਾੱਰਰ ਫਿਲਮ “ਭੂਤ ਅੰਕਲ ਤੁਸੀਂ ਗਰੇਟ ਹੋ” ਦੀ ਸਟਾਰਕਾਸਟ ਨੇ ਅਮ੍ਰਿਤਸਰ ਟੇਕਿਆ ਮੱਥਾ 


ਬੁਢਲਾਡਾ :-(ਦਵਿੰਦਰ ਸਿੰਘ ਕੋਹਲੀ)-
ਬਾਲੀਵੁੱਡ ਦੇ ਨਿਰਮਾਤਾ, ਨਿਰਦੇਸ਼ਕ ਕੇ.ਸੀ ਬੁਕਾੜੀਆ ਵੱਲੋਂ ਪਹਿਲੀ ਵਾਰ ਬਣਾਈ ਜਾ ਰਹੀ ਹਾੱਰਰ ਕਾਮੇਡੀ ਪੰਜਾਬੀ ਫਿਲਮ “ਭੂਤ ਅੰਕਲ ਤੁਸੀਂ ਗ੍ਰੇਟ ਹੋ” ਦੀ ਸਟਾਰ ਕਾਸਟ ਨੇ ਅੱਜ ਅਮ੍ਰਿਤਸਰ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਫਿਲਮ ਦੀ ਸਟਾਰਕਾਸਟ ਵਿੱਚ ਅਭਿਨੇਤਾ ਰਾਜ ਬੱਬਰ, ਅਭਿਨੇਤਰੀ ਜੈ ਪ੍ਰਧਾ, ਗੁਰਪ੍ਰੀਤ ਘੁੱਗੀ, ਹਾਰਬੀ ਸੰਘਾ, ਕਰਮਜੀਤ ਅਨਮੋਲ, ਹਰਪ੍ਰੀਤ ਬਹਿਣੀਵਾਲ ਮੌਜੂਦ ਸਨ। ਇਸ ਦੌਰਾਨ ਅਭਿਨੇਤਾ ਰਾਜ ਬੱਬਰ ਅਤੇ ਜੈ ਪ੍ਰਧਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬੀ ਫਿਲਮ ਦਾ ਹਿੱਸਾ ਬਣਨਾ ਮਾਣ ਅਤੇ ਫਖਰ ਵਾਲੀ ਗੱਲ ਹੈ। ਇਹ ਹੋਰ ਵੀ ਖੁਸ਼ੀ ਵਾਲੀ ਖਬਰ ਹੈ ਕਿ ਬਾਲੀਵੁੱਡ ਦੇ ਨਿਰਮਾਤਾ, ਨਿਰਦੇਸ਼ਕਾਂ ਨੇ ਵੱਡੇ ਬੈਨਰ ਦੀਆਂ ਫਿਲਮਾਂ ਬਣਾਉਣ ਲਈ ਉਨ੍ਹਾਂ ਨੇ ਪੰਜਾਬ ਨੂੰ ਚੁਣਿਆ ਹੈ। ਜਿਸ ਨਾਲ ਪੰਜਾਬੀ ਭਾਸ਼ਾ ਹੋਰ ਪ੍ਰਫੁਲਿੱਤ ਹੈ। ਫਿਲਮ ਵਿੱਚ ਇੱਕ ਝਲਕ ਵਜੋਂ ਨਜਰ ਆਉਣ ਵਾਲੇ ਨੌਜਵਾਨ ਅਤੇ ਸਮਾਜ ਸੇਵੀ ਹਰਪ੍ਰੀਤ ਬਹਿਣੀਵਾਲ ਨੇ ਕਿਹਾ ਕਿ ਪੰਜਾਬ ਅੰਦਰ ਕਲਾਕਾਰ, ਸੋਹਣਾ ਲਿਖਣ ਵਾਲੇ ਸਾਹਿਤਕਾਰ ਅਤੇ ਚੰਗੀ ਅਦਾਕਾਰੀ ਰੱਖਣ ਵਾਲੇ ਕਲਾਕਾਰ ਮੌਜੂਦ ਹਨ। ਹੁਣ ਜਦੋਂ ਬਾਲੀਵੁੱਡ ਪੰਜਾਬ ਵੱਲ ਵਧ ਰਿਹਾ ਹੈ ਤਾਂ ਉਹ ਵੀ ਅਜਿਹੇ ਅਨੇਕਾਂ ਅਦਾਕਾਰਾਂ ਨੂੰ ਅਜਿਹੀਆਂ ਫਿਲਮਾਂ ਦਾ ਹਿੱਸਾ ਬਣਾਉਣ ਲਈ ਆਪਣੇ ਵੱਲੋਂ ਪ੍ਰਮੋਟ ਕਰਨਗੇ। ਉਨ੍ਹਾਂ ਕਿਹਾ ਕਿ ਅਭਿਨੇਤਾ ਰਾਜ ਬੱਬਰ ਅਤੇ ਜੈ ਪ੍ਰਧਾ ਨੇ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਪ੍ਰਮਾਤਮਾ ਅੱਗੇ ਪੰਜਾਬੀਆਂ ਦੀ ਤਰੱਕੀ ਅਤੇ ਤੰਦਰੁਸਤੀ ਦੀ ਕਾਮਨਾ ਕੀਤੀ ਹੈ।

Post a Comment

0 Comments