ਨੰਗਲ ਖੁਰਦ ਤੀਆਂ ਦਾ ਤਿਉਹਾਰ ਪਾਰਕ ਚ ਮਨਾਇਆ, ਵਿਰਸੇ ਨੂੰ ਬਚਾਉਣ ਲਈ ਪਿੱਪਲ, ਬੋਹੜ ਵਰਗੇ ਦਰੱਖਤ ਲਗਨ ਫਿਰ ਉਨ੍ਹਾਂ ਥੱਲੇ ਤੀਆਂ ਵਰਗੇ ਤਿਓਹਾਰ ਹੋਣ : ਵਿਕੀ

 ਨੰਗਲ ਖੁਰਦ ਤੀਆਂ ਦਾ ਤਿਉਹਾਰ ਪਾਰਕ ਚ ਮਨਾਇਆ,    ਵਿਰਸੇ ਨੂੰ ਬਚਾਉਣ ਲਈ   ਪਿੱਪਲ, ਬੋਹੜ ਵਰਗੇ ਦਰੱਖਤ ਲਗਨ ਫਿਰ ਉਨ੍ਹਾਂ ਥੱਲੇ ਤੀਆਂ ਵਰਗੇ ਤਿਓਹਾਰ ਹੋਣ  : ਵਿਕੀ       


ਗੁਰਜੀਤ ਸ਼ੀਂਹ

ਮਾਨਸਾ16 ਅਗਸਤ  ਪਿੰਡ ਨੰਗਲ ਖੁਰਦ ਵਿਖੇ ਪੰਚਾਇਤੀ ਪਾਰਕ ਚ ਪਿੰਡ ਦੀਆਂ ਕੁੜੀਆਂ ਨੇ ਤੀਆਂ ਲਗਾਈਆਂ।ਇਸ ਮੌਕੇ ਤੀਆਂ ਦੇ ਪ੍ਰੋਗਰਾਮ ਚ ਪਾਲ ਸਿੰਘ ਸਮਾਉਂ ਆਪਣੀ ਟੀਮ ਸਮੇਤ ਪੁੱਜੇ ਜਿਨ੍ਹਾਂ ਦੋ ਘੰਟੇ ਪਿੰਡ ਨੰਗਲ ਖੁਰਦ ਵਿਖੇ ਬੋਲੀਆਂ ਪਾ ਕੇ ਪਿੰਡ ਦੀਆਂ ਨੂੰਹਾਂ ਧੀਆਂ ਨੂੰ ਗਿੱਧਾ , ਭੰਗੜਾ ਪਾਉਣ ਲਈ ਉਤਸ਼ਾਹ ਕੀਤਾ।ਇਸ ਤੀਆਂ ਦੇ ਤਿਉਹਾਰ ਚ ਪਿੰਡ ਦੀਆਂ ਵਡੇਰੀ ਉਮਰ ਦੀਆਂ ਕੁੜੀਆਂ ਨੇ ਵੀ ਖੂਬ   ਨੱਚ ਟੱਪ ਕੇ ਤੀਆਂ ਚ ਖੁਸ਼ੀ ਦਾ ਇਜ਼ਹਾਰ ਕੀਤਾ।ਇਸ ਮੌਕੇ ਪਿੰਡ ਦੇ ਨੌਜਵਾਨ ਅਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਗੁਰਪ੍ਰੀਤ ਸਿੰਘ ਵਿੱਕੀ,ਸਰਪੰਚ ਹਰਿਮੰਦਰ ਕੋਰ,ਪ੍ਰਧਾਨ ਨਿਰਭੈ ਸਿੰਘ ,ਸਮਾਜ ਸੇਵੀ ਹਰਦੀਪ ਸਿੰਘ ਫੀਰਾ,ਗੁਰਤੇਜ ਸਿੰਘ ,ਕੁਲਵੰਤ ਸਿੰਘ,ਯੂਥ ਆਗੂ ਜਥੇਦਾਰ   ਗਗਨਦੀਪ ਸਿੰਘ,ਮਿਸਤਰੀ ਮਿੱਠੂ ਸਿੰਘ ,ਪੱਪੀ ਸਿੰਘ, ਨਰੋਤਮ ਸਿੰਘ ਜ਼ੈਲਦਾਰ,ਗੁਰਦੀਪ ਸਿੰਘ ਕਰਮਜੀਤ ਸਿੰਘ ਤਰਸੇਮ ਸਿੰਘ ,ਖੋਜੀ ਭੋਲਾ ਸਿੰਘ ਨਿੱਕਾ ਸਿੰਘ ਸੰਜੀਵ ਕੁਮਾਰ ,ਮਾਸਟਰ ਸੰਦੀਪ ਸਿੰਘ ,ਗੁਰਚਰਨ ਸਿੰਘ ਆਦਿ ਤੋ ਅਲਾਵਾ ਵੱਡੀ ਗਿਣਤੀ ਚ ਪਿੰਡ ਦੀਆਂ ਕੁੜੀਆਂ ਨੂੰਹਾਂ  ਹਾਜ਼ਰ ਸਨ।ਇਸ ਮੌਕੇ ਕਾਂਗਰਸ ਦੇ ਕਾਰਜਕਾਰੀ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਵਿੱਕੀ ਨੇ ਕਿਹਾ ਕਿ ਅੱਜ ਸਾਡੇ ਤੀਆਂ ਵਰਗੇ ਤਿਉਹਾਰਾਂ ਦੀ ਵਿਰਾਸਤ ਖ਼ਤਮ ਹੁੰਦੀ ਜਾ ਰਹੀ ਹੈ  ।ਜੇਕਰ ਅਸੀਂ ਵੱਧ ਤੋਂ ਵੱਧ  ਪਿੱਪਲ, ਬੋਹੜ ਵਰਗੇ ਦਰੱਖਤ ਲਾਈਏ ਜਿਨ੍ਹਾਂ ਥੱਲੇ ਤੀਆਂ ਲੱਗਣ  ,ਅੱਜਕੱਲ੍ਹ ਬੰਦ ਕਮਰਿਆਂ ਪੈਲਸਾਂ ਅੰਦਰ ਤੀਆਂ ਲੱਗਦੀਆਂ ਹਨ ਜਿਸ ਦਾ ਪਹਿਲਾਂ ਵਰਗਾ ਜਲੌਅ ਨਹੀਂ ਰਿਹਾ।ਤੀਆਂ ਵਰਗੇ ਤਿਉਹਾਰਾਂ ਨੂੰ ਮੁੜ ਸੁਰਜੀਤ ਕਰਨ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਹੰਭਲਾ ਮਾਰਨ ਦੀ ਜ਼ਰੂਰਤ ਹੈ। 

Post a Comment

0 Comments