ਬਰਨਾਲਾ ਦੀ ਅਥਲੀਟ ਸੁਖਜੀਤ ਕੌਰ ਦੀਵਾਨਾ ਨੇ ਸਰੀ (ਕੈਨੇਡਾ) ਵਿਖੇ ਕਰਵਾਏ ਗੇਮ ਫੈਸਟੀਵਲ ਚ *ਹਾਈ ਜੰਪ* ਤਹਿਤ ਗੋਲ੍ਡ ਮੈਡਲ ਜਿੱਤਿਆ

 ਬਰਨਾਲਾ ਦੀ ਅਥਲੀਟ ਸੁਖਜੀਤ ਕੌਰ ਦੀਵਾਨਾ ਨੇ ਸਰੀ (ਕੈਨੇਡਾ) ਵਿਖੇ ਕਰਵਾਏ ਗੇਮ ਫੈਸਟੀਵਲ ਚ *ਹਾਈ ਜੰਪ* ਤਹਿਤ ਗੋਲ੍ਡ ਮੈਡਲ ਜਿੱਤਿਆ 

ਬਰਨਾਲੇ ਦੀ ਹੋਣਹਾਰ ਖਿਡਾਰਨ ਵਲੋਂ ਕੈਨੇਡਾ ਚ ਖੇਡਦਿਆਂ ਗੋਲ੍ਡ ਜਿੱਤ ਕੇ ਮਾਂ ਬਾਪ ਤੇ ਬਰਨਾਲਾ ਸ਼ਹਿਰ ਸਮੇਤ ਪੰਜਾਬ ਦਾ ਨਾਮ ਰੋਸ਼ਨ ਕੀਤਾ

     


  ਬਰਨਾਲਾ,23 ,ਅਗਸਤ/ਕਰਨਪ੍ਰੀਤ ਕਰਨ ਬਰਨਾਲਾ ਦੀ ਅਥਲੀਟ ਸੁਖਜੀਤ ਕੌਰ ਦੀਵਾਨਾ ਵਲੋਂ  ਸਰੀ (ਕੈਨੇਡਾ) ਵਿਖੇ 16 ਅਗਸਤ ਨੂੰ ਸ਼ਹੀਦ ਮੇਵਾ ਸਿੰਘ ਸਪੋਰਟਸ ਐਂਡ ਕਲਚਰਲ ਰਾਹੀਂ ਕਰਵਾਏ ਗੇਮ ਫੈਸਟੀਵਲ ਚ * *ਹਾਈ ਜੰਪ*ਤਹਿਤ ਗੋਲ੍ਡ ਮੈਡਲ ਜਿੱਤਿਆ ਹੈ !ਨੈਸ਼ਨਲ ਸਪੋਰਟਸ ਅਕੈਡਮੀ ਖੇਲੋ ਇੰਡੀਆ ਦੇ ਜ਼ਰੀਏ ਇਹ ਅਥਲੀਟ ਭਾਰਤ ਦੇ ਅੰਤਰਰਾਸ਼ਟਰੀ ਪੱਧਰ ਤੱਕ ਨਾਮ ਚਮਕਾਇਆ ਹੈ ਜਿਸ ਸਦਕਾ ਉਸਦਾ ਨਾਂ ਸ਼ਾਨਦਾਰ ਖਿਡਾਰੀਆਂ ਦੀ ਲੜੀ 'ਚ ਸ਼ਾਮਲ ਹੈ।ਗੋਲ੍ਡ ਮੈਡਲ ਜਿੱਤਣ ਦੀ ਖਬਰ ਦੇ ਬਰਨਾਲਾ ਪਹੁੰਚਦਿਆਂ ਹੀ ਬਰਨਾਲਾ ਦੇ ਖੇਡ ਪ੍ਰੇਮੀਆਂ ਸਮੇਤ ਸ਼ਹਿਰ ਨਿਵਾਸੀਆਂ ਚ ਖੁਸ਼ੀ ਦਾ ਮਾਹੌਲ ਹੈ !  ਇਸ ਸੰਬੰਧੀ ਸੁਖਜੀਤ ਕੌਰ ਦੀਵਾਨਾ ਫੋਨ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਕੈਨੇਡਾ ਵਿਖੇ ਹੋਏ ਇਸ ਗੇਮ ਫੈਸਟੀਵਲ ਚ ਅਥਲੈਟਿਕਸ, ਵਾਲੀਬਾਲ, ਫੁਟਬਾਲ, ਕੁਸ਼ਤੀ ਅਤੇ ਵੇਟਲਿਫਟਿੰਗ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਇਨ੍ਹਾਂ ਮੁਕਾਬਲਿਆਂ ਵਿੱਚ ਬਹੁਤ ਸਾਰੇ ਖੇਡ ਪ੍ਰੇਮੀਆਂ ਨੇ ਭਾਗ ਲਿਆ।  

         ਪਿਤਾ ਸਰਦਾਰ ਅਵਤਾਰ ਸਿੰਘ ਅਤੇ ਮਾਤਾ ਪਰਮਜੀਤ ਕੌਰ  ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਖੇਡਾਂ ਦਾ ਸ਼ੌਕ ਸੀ ਅਤੇ ਉਹ ਐਥਲੀਟ ਬਣਨਾ ਚਾਹੁੰਦੀ ਸੀ। ਕੋਚ ਸਰਦਾਰ ਜਸਪ੍ਰੀਤ ਸਿੰਘ ਮੰਡੇਰ,ਦੀ ਪ੍ਰੇਰਨਾ ਤੇ ਕਰੜੇ ਅਭਿਆਸ ਤਹਿਤ ਉਸਨੇ ਉੱਚੀ ਛਾਲ, ਲੰਬੀ ਛਾਲ ਆਦਿ ਦਾ ਅਭਿਆਸ ਕਰਨ ਦੇ ਨਤੀਜੇ ਵਜੋਂ ਕੈਨੇਡਾ ਵਿਖੇ  ਉੱਚੀ ਛਾਲ ਵਿੱਚ ਭਾਗ ਲੈਂਦਿਆਂ ਸੁਖਜੀਤ ਕੌਰ  (ਬਰਨਾਲਾ, ਪੰਜਾਬ) ਨੇ ਇਸ ਵਰਗ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਹਾਸਲ ਕੀਤਾ। ਇਸ ਤੋਂ ਪਹਿਲਾਂ ਵੀ ਸੁਖਜੀਤ ਕੌਰ ਨੇ ਦਿੱਲੀ ਦੀਆਂ ਮਸ਼ਹੂਰ ਖੇਡਾਂ ਅਤੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਵਾਲੇ ਖੇਲੋ ਇੰਡੀਆ ਰਾਹੀਂ ਸਾਲ 2019 ਚ  ਉੱਚੀ ਛਾਲ ਵਿੱਚ ਸੋਨੇ ਦੀ ਦੌੜ ਵਿੱਚ ਚਾਂਦੀ ਦਾ ਤਗਮਾ ਜਿੱਤਿਆ   ਅੰਤਰ-ਜ਼ਿਲਾ ਅਤੇ ਚੰਡੀਗੜ੍ਹ ਮੁਕਾਬਲਿਆਂ ਵਿੱਚ ਅਤੇ ਸਾਲ 2018 ਵਿੱਚ ਅੰਤਰ-ਦੇਸ਼ ਪੱਧਰ 'ਤੇ ਚਾਂਦੀ ਦਾ ਤਗਮਾ ਜਿੱਤਿਆ। ਉਸਨੇ ਮਲੇਸ਼ੀਆ ਦੇ ਸ਼ਹਿਰ ਪਨਾਂਗ ਵਿੱਚ ਖੇਡਾਂ ਵਿੱਚ ਉੱਚੀ ਛਾਲ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਉਸੇ ਸਾਲ,ਉਸਨੇ ਦਿੱਲੀ ਦੇ ਨਹਿਰੂ ਸਟੇਡੀਅਮ ਵਿੱਚ ਉੱਚੀ ਛਾਲ ਵਿੱਚ ਸੋਨ ਤਗਮਾ ਜਿੱਤਿਆ। ਇਸੇ ਦੌਰਾਨ ਜ਼ਿਲ੍ਹਾ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅਤੇ ਬਰਨਾਲਾ ਤੋਂ ਵਿਧਾਇਕ ਤੇ ਪੰਜਾਬ ਦੇ ਮੌਜੂਦਾ ਖੇਡ ਮੰਤਰੀ  ਗੁਰਮੀਤ ਸਿੰਘ ਮੀਤ ਹੇਅਰ ਅਤੇ ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਰਹਿਨੁਮਾਈ ਹੇਠ ਸੰਗਰੂਰ ਜ਼ਿਲ੍ਹੇ ਦੀ ਮੈਰਾਥਨ 2020 'ਚ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ,ਅਥਲੀਟ ਸੁਖਜੀਤ ਕੌਰ ਦੀਵਾਨਾ ਨੇ ਪੰਜਾਬ ਦੇ ਕੈਬਨਿਟ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੰਤਰੀ ਜੀ ਮੈਨੂੰ ਤੇ ਮੇਰੇ ਖੇਡ ਕੈਰੀਅਰ ਨੂੰ ਹਮੇਸ਼ਾ ਹੋਂਸਲਾ ਦਿੰਦਿਆਂ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ ਜਿੰਹਨਾਂ ਸਦਕਾ ਮਈ ਅੱਜ ਵਿਦੇਸ਼ ਦੀ ਧਰਤੀ ਤੇ ਵੀ ਗੋਲ੍ਡ ਮੈਡਲ ਜਿੱਤਣ ਚ ਸਫਲ ਹੋਈ ਹਾਂ ਉਹਨਾਂ ਖੇਡ  ਪਰਮੋਟਰ ਮੌਂਟੀ ਪਾਲ ,ਜਸਵੀਰ ਪੁਰੇਵਾਲ ਸਮੇਤ ਕਲੱਬ ਅਰਗੇਨਾਈਜਰਾਂ ਦਾ ਧੰਨਵਾਦ ਕੀਤਾ                   ਇਸ ਮੌਕੇ ਪੰਜਾਬ ਦੇ ਕੈਬਨਿਟ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸੁਖਜੀਤ ਦੀਵਾਨਾ ਦੀ ਗੋਲ੍ਡ ਮੈਡਲ ਜਿੱਤਣ ਦੀ ਪ੍ਰਾਪਤੀ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸਾਡੇ ਬਰਨਾਲੇ ਦੀ ਹੋਣਹਾਰ ਖਿਡਾਰਨ ਵਲੋਂ   ਕੈਨੇਡਾ ਚ ਵੀ ਖੇਡਦਿਆਂ ਗੋਲ੍ਡ ਜਿੱਤ ਕੇ ਮਾਂ ਬਾਪ ਤੇ ਬਰਨਾਲਾ ਸ਼ਹਿਰ  ਸਮੇਤ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਜੋ ਕਬੀਲੇ ਤਾਰੀਫ ਹੈ ਪੰਜਾਬ ਪਰਤਣ ਤੇ ਸੁਖਜੀਤ ਦੀਵਾਨਾ ਦਾ ਮਾਨ ਸਨਮਾਨ ਕੀਤਾ ਜਾਵੇਗਾ !

Post a Comment

0 Comments