ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੀ ਟੀਮ ਨੇ ਹਲਾਤਾਂ ਤੇ ਕੀਤੀ ਚਰਚਾ

 ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੀ ਟੀਮ ਨੇ ਹਲਾਤਾਂ ਤੇ ਕੀਤੀ ਚਰਚਾ  


ਜਲੰਧਰ, ਕਪੂਰਥਲਾ, ਸ਼ਾਹਕੋਟ 02 ਅਗਸਤ (ਲਖਵੀਰ ਵਾਲੀਆ) :- 
ਕੌਮੀਂ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ (ਰਜਿ) ਦੇ ਕੌਮੀਂ ਵਾਈਸ ਚੇਅਰਮੈਨ ਮੌਲਵੀ ਮਹੋਬਤ ਮੇਹਰਬਾਨ ਦੁਆਰਾ ਬੀਤੇ ਦਿਨ ਪਿੰਡ ਖਜੂਰਾਲਾ ਵਿਖੇ ਰਾਜ ਪੱਧਰੀ ਪ੍ਰੋਗਰਾਮ ਕਰਵਾਇਆ ਗਿਆ।


ਇਸ ਪ੍ਰੋਗਰਾਮ ‘ਚ ‘ਸੰਸਥਾ’ ਦੇ ਸੁਪਰੀਮੋਂ ਸ੍ਰ ਸਤਨਾਮ ਸਿੰਘ ਗਿੱਲ ਅਤੇ ਜਨਾਬ ਲਾਲ ਹੁਸੈਨ ਕੌਮੀਂ ਚੇਅਰਮੈਨ (ਸੰਸਥਾ) ਅਤੇ ਮੈਂਬਰ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੇਜ਼ਬਾਨੀ ਕਰਦਿਆਂ ਮੌਲਵੀ ਮੁਹੋਬਤ ਮੇਹਰਬਾਨ ਨੇ ਘੱਟ ਗਿਣਤੀ ਭਾਈਚਾਰੇ ਦਿਆਂ ਲੋਕਾਂ ਨੂੰ ਸੰਵਿਧਾਨਕ ਹੱਕ ਮਿਲ ਸਕਣ।ਉਨ੍ਹਾ ਨੂੰ ਬੁਨਿਆਦੀ ਸੁੱਖ ਸਹੂਲਤਾਂ ਦੇ ਹੱਕਦਾਰ ਬਣਾਉਂਣ ਲਈ ਕੀ ਉਪਰਾਲੇ ਕੀਤੇ ਜਾਣ ਅਤੇ ਗੁੱਜ਼ਰ ਬਿਰਾਦਰੀ ਨੂੰ ਸਮੇਂ ਦੇ ਹਾਣ ਦਾ ਬਣਾੳਂਣ ਦੇ ਮੁੱਦੇ ਤੇ ਚਰਚਾ ਕੀਤੀ ਗਈ। ਘੱਟ ਗਿਣਤੀ ਭਾਈਚਾਰੇ ਦੀਆਂ ਪੈਂਡਿੰਗ ਮੰਗਾਂ ਨੂੰ ਮਨਵਾਉਂਣ, ਕਬਰਸਥਾਨ ਦੀ ਚਿਰੋਕੀ ਲੋੜ ਨੂੰ ਪੂਰਿਆਂ ਕਰਵਾਉਣ ਲਈ ਸਰਕਾਰ ਨਾਲ ਤਾਲਮੇਲ ਕਰਨ ਦਾ ਫੈਸਲਾ ਕੀਤਾ ਗਿਆ।

ਇਸ ਮੌਕੇ ਜਨਾਬ ਦਲਮੀਰ ਹੁਸੈਨ ਚੇਅਰਮੈਨ ਪੰਜਾਬ, ਸ੍ਰੀ ਸਫੀ ਮੁਹੰਮਦ, ਗੋਪਾਲ ਸਿੰਘ ਉਮਰਾਨੰਗਲ, ਅੰਮ੍ਰਿਤਪਾਲ ਸਿੰਘ ਕਲਿਆਣ, ਯਾਕੂਬ ਅਲੀ ਕਪੂਰਥਲਾ, ਸ੍ਰੀ ਨਸੀਮ ਅਨਸਾਰੀ, ਸਲੀਮ ਐਹਿਮਦ, ਮਨਜਿੰਦਰ ਸਿੰਘ ਰਣ ਸਿੰਘ (ਸਾਰੇ ਸੈਕਟਰੀ ਪੰਜਾਬ) ਪ੍ਰਧਾਨ ਰਮਜ਼ਾਨ ਅਲੀ ਕਪੂਰਥਲਾ, ਮੁਹੰਮਦ ਯਾਮੀਨ ਯੂਪੀ,ਪਵਨ ਕੁਮਾਰ ਸ਼ਰਮਾ ਦਿੱਲੀ,ਅਸੀਬ ਖਾਨ ਪ੍ਰਧਾਨ ਅੰਮ੍ਰਿਤਸਰ , ਪ੍ਰਧਾਨ ਸਤਨਾਮ ਸਿੰਘ ਮਾਹਲਾਂ, ਮੇਰਠ ਤੋਂ ਨਿਜ਼ਾਮੂਦੀਨ ਅਤੇ ਯੂਪੀ ਤੋਂ ਆਏ ਜਨਾਬ ਮੁਹੰਮਦ ਸੁਲੇਮਾਨ ਨੇ ਵੀ ਮੰਚ ਤੋਂ ਸੂਬੇ ਦੀ ਆਵਾਮ ਨੂੰ ਸੰਬੋਧਨ ਕੀਤਾ।

Post a Comment

0 Comments