ਡਿਪਟੀ ਕਮਿਸ਼ਨਰ ਵੱਲੋਂ ਅੰਗਹੀਣ ਲੋਕਾਂ ਦੀ ਸਹੂਲਤ ਲਈ ਬੱਸ ਨੂੰ ਹਰੀ ਝੰਡੀ ਦੇ ਕੇ ਜੈਪੁਰ ਲਈ ਰਵਾਨਾ

 ਡਿਪਟੀ ਕਮਿਸ਼ਨਰ ਵੱਲੋਂ ਅੰਗਹੀਣ ਲੋਕਾਂ ਦੀ ਸਹੂਲਤ ਲਈ ਬੱਸ ਨੂੰ ਹਰੀ ਝੰਡੀ ਦੇ ਕੇ ਜੈਪੁਰ ਲਈ ਰਵਾਨਾ

- ਮਰੀਜ਼ਾਂ ਨੂੰ ਇਲਾਜ ਦੇ ਨਾਲ ਨਾਲ ਖਾਣ ਪੀਣ ਦੀ ਸੇਵਾ ਵੀ ਮੁਫ਼ਤ


ਫ਼ਰੀਦਕੋਟ 28  ਅਗਸਤ ਪੰਜਾਬ ਇੰਡੀਆ ਨਿਊਜ਼ ਬਿਊਰੋ 
ਸੰਤ ਬਾਬਾ ਕਾਹਨ ਸਿੰਘ ਰਾਗੀ ਸੰਸਥਾ ਪਿੰਡ ਔਲਖ ਵਲੋਂ ਅੰਗਹੀਣ ਲੋਕਾਂ ਦੀ ਸਹੂਲਤ ਲਈ ਅੱਜ ਡਿਪਟੀ ਕਮਿਸ਼ਨਰ ਡਾ ਰੂਹੀ ਦੁੱਗ ਦੀ ਮੌਜੂਦਗੀ ਵਿਚ ਬੱਸ ਨੂੰ ਹਰੀ ਝੰਡੀ ਦੇ ਕੇ ਜੈਪੁਰ ਲਈ ਰਵਾਨਾ ਕੀਤਾ ਗਿਆ  ।


ਪਿੰਡ ਦੇ ਸਰਪੰਚ ਸ. ਊਧਮ ਸਿੰਘ ਨੇ ਦੱਸਿਆ ਕਿ ਅੰਗਹੀਣ ਲੋਕਾਂ ਨੂੰ ਇਹ ਸੁਵਿਧਾ ਮੁਫਤ ਦਿੱਤੀ ਜਾਂਦੀ ਹੈ ਤੇ ਅੱਜ  31 ਮਰੀਜ਼ਾਂ ਨੂੰ ਇਲਾਜ ਲਈ ਭੇਜਿਆ ਗਿਆ ਹੈ ਉਨ੍ਹਾਂ  ਦੱਸਿਆ ਕਿ ਮਰੀਜ਼ਾਂ ਨੂੰ ਇਲਾਜ ਦੇ ਨਾਲ ਨਾਲ ਖਾਣ ਪੀਣ ਦੀ ਸੇਵਾ ਵੀ ਮੁਫ਼ਤ ਕੀਤੀ ਜਾਂਦੀ ਹੈ ।  ਉਨ੍ਹਾਂ ਇਹ ਵੀ ਦੱਸਿਆ ਕਿ ਪੰਦਰਾਂ ਮਰੀਜ਼ ਹੋਰ ਬਾਕੀ ਹਨ ਅਤੇ ਪੰਦਰਾਂ ਦਿਨਾਂ ਬਾਅਦ ਜਾਣ ਵਾਲੀ ਬੱਸ ਤੇ ਉਨ੍ਹਾਂ ਨੂੰ ਵੀ ਭੇਜਿਆ ਜਾਵੇਗਾ । ਸਾਰੇ ਪਿੰਡ ਵੱਲੋਂ ਡਿਪਟੀ ਕਮਿਸ਼ਨਰ ਦਾ ਇੱਥੇ ਆਉਣ ਤੇ ਧੰਨਵਾਦ ਕੀਤਾ ਗਿਆ।  
ਇਸ ਮੌਕੇ ਸਮੂਹ ਕਮੇਟੀ ਸੰਤ ਬਾਬਾ ਕਾਹਨ ਸਿੰਘ ਰਾਗੀ ਸਮੂਹ ਗਰਾਮ ਪੰਚਾਇਤ ਪਿੰਡ ਔਲਖ, ਗੁਰਦੁਆਰਾ ਹੈੱਡ ਗ੍ਰੰਥੀ ਬਾਬਾ ਭਜਨ ਸਿੰਘ ਅਤੇ ਪਿੰਡ ਵਾਸੀ ਹਾਜ਼ਰ ਸਨ ।

Post a Comment

0 Comments