ਮਿਲੇਨੀਅਮ ਵਰਲਡ ਸਕੂਲ ਬਰਨਾਲਾ ਵਿਖੇ ਤੀਆਂ ਦੇ ਪਿੱੜ, ਚ ਗਿੱਧੇ ਬੋਲੀਆਂ ਦੀਆਂ ਪਈਆਂ ਧਮਾਲਾਂ।

 ਮਿਲੇਨੀਅਮ ਵਰਲਡ ਸਕੂਲ ਬਰਨਾਲਾ ਵਿਖੇ ਤੀਆਂ ਦੇ ਪਿੱੜ, ਚ ਗਿੱਧੇ ਬੋਲੀਆਂ ਦੀਆਂ ਪਈਆਂ ਧਮਾਲਾਂ।

ਸਾਉਣ ਦਾ ਮਹੀਨਾ ਪੈਂਦੀ  ਗਿੱਧੇ ਚ ਧਮਾਲ ਵੇ, ਮੈਂ ਨੀ ਸਹੁਰੇ ਜਾਣਾ ਖਾਲੀ ਗੱਡੀ ਲੈ ਜਾ ਨਾਲ ਵੇ, ਪੀਘਾਂ ਝੂਟ ਦੀਆਂ ਤ੍ਰਿਝਣਾਂ ਵਿੱਚ ਮੁਟਿਆਰਾਂ 


ਬਰਨਾਲਾ,8 ,ਅਗਸਤ /ਕਰਨਪ੍ਰੀਤ ਕਰਨ/ ਸਾਉਣ ਦਾ ਮਹੀਨਾ ਪੈਂਦੀ  ਗਿੱਧੇ ਚ ਧਮਾਲ ਵੇ, ਮੈਂ ਨੀ ਸਹੁਰੇ ਜਾਣਾ ਖਾਲੀ ਗੱਡੀ ਲੈ ਜਾ ਨਾਲ ਵੇ।ਪੀਘਾਂ ਝੂਟ ਦੀਆਂ ਤ੍ਰਿਝਣਾਂ ਵਿੱਚ ਮਟਿਆਰਾਂ  ਸਮੇਤ ਅਨੇਕਾਂ ਬੋਲੀਆਂ ਰਾਹੀਂ ਮਿਲੇਨੀਅਮ ਵਰਲਡ ਸਕੂਲ਼ ਬਰਨਾਲਾ ਦੇ ਵਿਹੜੇ ਵਿੱਚ ਰੌਣਕਾਂ ਦੇ ਮੱਦੇਨਜਰ ਸਾਉਣ ਮਹੀਨੇ ਦਾ ਹਰਮਨ ਪਿਆਰਾ ਤਿਉਹਾਰ ਤੀਆਂ ਤੀਜ ਦੀਆ ਮਨਾਇਆ ਗਿਆ। ਮਿਲੇਨੀਅਮ ਵਰਲਡ ਸਕੂਲ਼ ਬਰਨਾਲਾ ਦੇ ਸੀਨੀਅਰ ਕੋਆਰਡੀਨੇਟਰ ਮੈਡਮ ਭਾਵੁਕਤਾ ਸ਼ਰਮਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੀਆਂ ਤੀਜ ਦੀਆਂ ਦਾ ਤਿਉਹਾਰ ਸਕੂਲ ਸਟਾਫ, ਵਿਿਦਆਰਥੀ ਅਤੇ ਉਹਨਾਂ ਦੇ ਮਾਪਿਆ ਨਾਲ ਮਿਲ ਕੇ ਮਨਾਇਆ ੳਤੇ ਬੱਚਿਆਂ ਵੱਲੋਂ ਪੀਂਘ ਝੂਟੀ ਗਈ। 


                                                     ਇਸ ਤੀਆਂ ਤੀਜ ਦੇ ਤਿਉਹਾਰ ਵਿੱਚ ਸਕੂਲ ਦੇ ਵੱਖ- ਵੱਖ ਕਲਾਸਾਂ ਦੇ ਵਿਿਦਆਰਥੀਆਂ ਵੱਲੋਂ ਵਧੀਆ ਕਾਰਗੁਜਾਰੀ ਦਿਖਾਈ ਗਈ। ਅੱਠਵੀਂ ਕਲਾਸ ਦੇ ਵਿਿਦਆਰਥੀ ਸੁਖਰਾਜ ਸਿੰਘ ਢਿੱਲੋਂ ਵੱਲੋਂ ਗੀਤ ਗਾ ਕੇ ਖੁਬ ਰੰਗ ਬੰਨਿਆ ਗਿਆ ਅਤੇ ਇਸ ਮੌਕੇ ਪ੍ਰਸਿੱਧ ਗੀਤਕਾਰ ਸਰਭਾ ਮਾਨ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ। ਇਸ ਵਿੱਚ ਅੱਠਵੀਂ ਕਲਾਸ ਦੇ ਵਿਿਦਆਰਥੀਆਂ ਵੱਲੋਂ ਭੰਗੜਾ ਮਿਸ ਪੰਜਾਬਣ ਪਹਿਲਾ ਰਾਉਂਡ ਅਤੇ ਦੂਜਾ ਰਾਊਂਡ ਅਤੇ ਗਿੱਧਾ ਪਾ ਕੇ ਸਮੂਹ ਸਟਾਫ ਅਤੇ ਬੱਚਿਆਂ ਵੱਲੋਂ ਨੱਚ ਟੱਪ ਕੇ ਤੀਆਂ ਦੇ ਤਿਉਹਾਰ ਦਾ ਖੂਬ ਆਨੰਦ ਮਾਣਿਆ ਗਿਆ। 

                                          ਮਿਲੇਨੀਅਮ ਵਰਲਡ ਸਕੂਲ ਦੇ ਮੈਨੇਜ਼ਿੰਗ ਡਾਇਰੈਕਟਰ ਗੁਰਵਿੰਦਰ ਸਿੰਘ ਬਾਜਵਾ ਵੱਲੋਂ ਸਮੂਹ ਸਟਾਫ ਅਤੇ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਕਿਹਾ ਕਿ ਇਹ ਤਿਉਹਾਰ ਸਾਡੇ ਵਿਰਸ਼ੇ ਨਾਲ ਜੁੜਿਆ ਹੋਇਆ ਹੈ ਅਤੇ ਸਾਡੀਆਂ ਧੀਆਂ ਭੈਣਾਂ ਇਸ ਨੂੰ ਬਹੁਤ ਚਾਵਾਂ ਨਾਲ ਮਨਾਉਂਦੀਆਂ ਹਨ ਅਤੇ ਪੀਘਾਂ ਝੂਟੀਆਂ ਜਾਂਦੀਆਂ ਹਨ। 

ਇਸ ਤੋਂ ਇਲਾਵਾ ਤੀਆ ਦੇ ਪ੍ਰੋਗਰਾਮ ਵਿੱਚ ਜੱਜ ਦੀ ਭੂਮਿਕਾ ਮੈਡਮ ਗੁਰਮੀਤ ਕੌਰ ਅਤੇ ਮੈਡਮ ਜਸਵਿੰਦਰ ਕੌਰ ਵੱਲੋਂ ਬਾਖੂਬੀ ਨਿਭਾਈ ਗਈ ਅਤੇ ਸਟੇਜ ਦੀ ਭੂਮਿਕਾ ਮੈਡਮ ਸੁਖਜੀਤ ਕੌਰ, ਜਸਪ੍ਰੀਤ ਕੌਰ ਦਸਵੀਂ ਕਲਾਸ ਅਤੇ ਐਸ਼ਮਨ ਕੌਰ ਵੜੈਚ ਕਲਾਸ ਦਸਵੀਂ ਵੱਲੋਂ ਨਿਭਾਈ ਗਈ। ਇਸ ਮੌਕੇ ਵਧੀਆ ਕਾਰਗੁਜਾਰੀ ਕਰਨ ਵਾਲੇ ਵਿਿਦਆਰਥੀਆਂ ਅਤੇ ਮਾਪਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਉਹਨਾਂ੍ਹ ਵੱਲੋਂ ਵਿਸ਼ੇਸ ਤੌਰ ਤੇ ਸਮੂਹ ਸਟਾਫ, ਬੱਚੇ ਅਤੇ ਬੱਚਿਆਂ ਦੇ ਮਾਤਾ ਪਿਤਾ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ ਗਿਆ।

Post a Comment

0 Comments