ਜ਼ੋਨਲ ਖੇਡਾਂ ’ਚ ਬਾਜਵਾ ਕਲਾਂ ਦੀ ਸਰਦਾਰੀ ਵਾਲੀਬਾਲ, ਫੁੱਟਬਾਲ, ਬੈਡਮਿੰਟਨ ਅਤੇ ਕ੍ਰਿਕਟ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ

 ਜ਼ੋਨਲ ਖੇਡਾਂ ’ਚ ਬਾਜਵਾ ਕਲਾਂ ਦੀ ਸਰਦਾਰੀ,ਵਾਲੀਬਾਲ, ਫੁੱਟਬਾਲ, ਬੈਡਮਿੰਟਨ ਅਤੇ ਕ੍ਰਿਕਟ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ


ਸ਼ਾਹਕੋਟ 26 ਅਗਸਤ (ਲਖਵੀਰ ਵਾਲੀਆ)
:- ਜ਼ੋਨ ਨੰਬਰ ਸ਼ਾਹਕੋਟ ਦੇ ਕਰਵਾਏ ਜ਼ੋਨਲ ਟੂਰਨਾਮੈਂਟ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਾਜਵਾ ਕਲਾਂ ਦੀ ਸਰਦਾਰੀ ਰਹੀ। ਪ੍ਰਿੰਸੀਪਲ ਹਰਪ੍ਰੀਤ ਸਿੰਘ ਸੋਧੀ,ਸਕੂਲ ਪ੍ਰਬੰਧਕ ਦੇਵ ਰਾਜ ਅਤੇ ਡੀ.ਪੀ.ਈ ਸਰਬਜੀਤਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੀ 19 ਸਾਲ ਦੀ ਫੁੱਟਬਾਲ, ਕ੍ਰਿਕਟ, ਵਾਲੀਬਾਲ ਲਡ਼ਕੇ ਤੇ ਲਡ਼ਕੀਆਂ ਅਤੇ ਬੈਡਮਿੰਟਨ ਲਡ਼ਕੀਆਂ ਦੀ ਟੀਮ ਨੇ ਪਹਿਲਾ ਅਤੇ 17 ਸਾਲ ਵਰਗ ਦੇ ਫੁੱਟਬਾਲ ਮੁਕਾਬਲੇ ’ਚ ਲਸੂਡ਼ੀ ਨੇ ਪਹਿਲਾ ਤੇ ਬਾਜਵਾ ਕਲਾਂ ਨੇ ਦੂਜਾ ਅਤੇ 14 ਸਾਲ ਵਰਗ ਦੇ ਫੁੱਟਬਾਲ ਮੁਕਾਬਲੇ ’ਚ ਲਸੂਡ਼ੀ ਨੇ ਪਹਿਲਾ ਤੇ ਮੀਏਂਵਾਲ ਅਰਾਈਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਮਨਜਿੰਦਰ ਸਿੰਘ, ਮੇਜਰ ਸਿੰਘ, ਜੀਵਨ ਸਿੰਘ, ਭੁਪਿੰਦਰ ਸਿੰਘ, ਗੁਰਇਕਬਾਲ ਸਿੰਘ ਦਿਓਲ, ਗੁਰਮੀਤ ਸਿੰਘ ਕੋਟਲੀ, ਰਾਜਵਿੰਦਰ ਸਿੰਘ, ਅਮਰਜੀਤ ਸਿੰਘ, ਦੀਪਕਾ, ਯੂਨੀਕ ਕੁਮਾਰੀ, ਅਮਰ ਸਿੰਘ, ਪਿਆਰਾ ਸਿੰਘ, ਪਰਮਿੰਦਰ ਸਿੰਘ, ਨਵਪ੍ਰੀਤਕੌਰ, ਨਿੰਦਰ ਕੁਮਾਰ, ਨੈਨਸੀ ਜਿੰਦਲ, ਨਵਜੋਤ ਸਿੰਘ, ਦਲਬੀਰ ਕੌਰ ਅਤੇ ਰੰਜਨਾ ਆਦਿ ਹਾਜ਼ਰ ਸਨ।

Post a Comment

0 Comments