*ਕਾਂਗਰਸ ਪਾਰਟੀ ਇੰਟਕ ਨੂੰ ਅਪਣਾ ਨਹੀਂ ਸਮਝਦੀ, ਕੀ ਇੰਟਕ ਹੁਣ ਉਸ ਸਿਆਸੀ ਵਿਚਾਰਧਾਰਾ ਦੀ ਤਲਾਸ਼ ਕਰੇ ਜਿਹੜੀ ਇੰਟਕ ਨੂੰ ਅਪਣਾ ਸਮਝੇ- ਵਿਜੇ ਧੀਰ*

 *ਕਾਂਗਰਸ ਪਾਰਟੀ ਇੰਟਕ ਨੂੰ ਅਪਣਾ ਨਹੀਂ ਸਮਝਦੀ, ਕੀ ਇੰਟਕ ਹੁਣ ਉਸ ਸਿਆਸੀ ਵਿਚਾਰਧਾਰਾ ਦੀ ਤਲਾਸ਼ ਕਰੇ ਜਿਹੜੀ ਇੰਟਕ ਨੂੰ ਅਪਣਾ ਸਮਝੇ- ਵਿਜੇ ਧੀਰ*

*ਪ੍ਰਤਾਪ ਸਿੰਘ ਬਾਜਵਾ ਨੇ ਅਜਿਹਾ ਕੋਈ ਫੈਸਲਾ ਨਾਂ ਲੈਣ ਦੀ ਅਪੀਲ ਕੀਤੀ ਜਿਸ ਨਾਲ ਕਾਂਗਰਸ ਦਾ ਨੁਕਸਾਨ ਹੋਵੇ- ਵਿਜੇ ਧੀਰ*


ਮੋਗਾ 23 ਅਗਸਤ :={ਕੈਪਟਨ ਸੁਭਾਸ਼ ਚੰਦਰ ਸ਼ਰਮਾ}:
= ਜ਼ਿਲ੍ਹਾ ਕਾਂਗਰਸ ਵੱਲੋਂ ਜ਼ਿਲ੍ਹਾ ਇੰਟਕ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਨ ਤੋਂ ਖ਼ਫ਼ਾ ਜ਼ਿਲ੍ਹਾ ਇੰਟਕ ਨਾਲ ਸਬੰਧਤ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਇੱਕ ਅਹਿਮ ਅਤੇ ਵਿਸ਼ੇਸ਼ ਮੀਟਿੰਗ ਨੈਸਲੇ ਠੇਕੇਦਾਰ ਲੇਬਰ ਯੂਨੀਅਨ ਦੇ ਦਫਤਰ ਵਿਚ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਦੀ ਪ੍ਰਧਾਨਗੀ ਵਿੱਚ ਹੋਈ। ਮੀਟਿੰਗ ਵਿੱਚ ਪ੍ਰਦੇਸ਼ ਇੰਟਕ ਜਨਰਲ ਸਕੱਤਰ ਦਵਿੰਦਰ ਸਿੰਘ ਜੋੜਾਂ, ਪ੍ਰਦੇਸ਼ ਯੂਥ ਇੰਟਕ ਜਨਰਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ, ਮਿਡ ਡੇ ਮੀਲ ਕੁੱਕ ਯੂਨੀਅਨ ਦੇ ਸੂਬਾ ਪ੍ਰਧਾਨ ਕਰਮ ਚੰਦ ਚੰਡਾਲੀਆ ਅਤੇ ਮਿਉਂਸਪਲ ਇੰਪਲਾਈਜ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਮਦਨ ਲਾਲ ਬੋਹਤ, ਰਾਮ ਬਚਨ ਰਾਓ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਜ਼ਿਲ੍ਹਾ ਕਾਂਗਰਸ ਪਾਰਟੀ ਵੱਲੋਂ ਬੀਤੀ ਫਰਵਰੀ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਜ਼ਿਲ੍ਹਾ ਇੰਟਕ ਤੋਂ ਪੂਰਨ ਤੌਰ ਤੇ ਕਿਨਾਰਾ ਕਰ ਲੈਣ ਤੋਂ ਪੈਦਾ ਹੋਈ ਸਥਿਤੀ ਤੇ ਵਿਸਤਾਰ ਵਿਚ ਵਿਚਾਰ ਕੀਤਾ ਗਿਆ ਅਤੇ ਮੀਟਿੰਗ ਵਿੱਚ ਹਾਜ਼ਰ ਹਰ ਇਕ ਮਜ਼ਦੂਰ ਜਥੇਬੰਦੀ ਦੇ ਪ੍ਰਤਿਨਿਧ ਦੇ ਵਿਚਾਰ ਪ੍ਰਾਪਤ ਕੀਤੇ ਗਏ। ਮੀਟਿੰਗ ਵਿੱਚ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਕਿਹਾ ਕਿ ਬੀਤੀ ਫਰਵਰੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜ਼ਿਲ੍ਹਾ ਇੰਟਕ ਨਾਲ ਸਬੰਧਤ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਨੇ ਮੋਗਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਟਿਕਟ ਤੇ ਚੋਣ ਲੜ ਰਹੀ ਉਮੀਦਵਾਰ ਦੀ ਦਿਨ ਰਾਤ ਇੱਕ ਕਰ ਕੇ ਮਦਦ ਕੀਤੀ ਪ੍ਰੰਤੂ ਕਾਂਗਰਸੀ ਉਮੀਦਵਾਰ ਨੇ 20 ਫਰਵਰੀ ਵੋਟਾਂ ਪੈਣ ਵਾਲੇ ਦਿਨ ਤੋਂ ਲੈਕੇ ਅੱਜ ਤੱਕ ਜ਼ਿਲ੍ਹਾ ਇੰਟਕ ਦਾ ਟੈਲੀਫੋਨ ਤੱਕ ਤੇ ਧੰਨਵਾਦ ਤੱਕ ਨਹੀਂ ਕੀਤਾ ਗਿਆ ਬਲਕਿ ਚੋਣਾਂ ਤੋਂ ਬਾਅਦ ਪ੍ਰਦੇਸ਼ ਕਾਂਗਰਸ ਦੇ ਜਿੰਨੇ ਵੀ ਆਗੂ ਮੋਗਾ ਆਏ ਉਨ੍ਹਾਂ ਦੀ ਆਮਦ ਤੇ ਇੰਟਕ ਨੂੰ ਇਗਨੋਰ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਕਿਹਾ ਕਿ ਇੰਟਕ ਨਾਲ ਇੰਜ ਹੋਈ ਜਿਵੇਂ ਬੱਕਰੇ ਦੀ ਜਾਨ ਗਈ ਪਰ ਖਾਣ ਵਾਲੇ ਨੂੰ ਸਵਾਦ ਨਹੀਂ ਆਇਆ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇੰਟਕ ਨੂੰ ਅਪਣਾ ਨਹੀਂ ਸਮਝਦੀ, ਕੀ ਇੰਟਕ ਹੁਣ ਉਸ ਸਿਆਸੀ ਵਿਚਾਰਧਾਰਾ ਦੀ ਤਲਾਸ਼ ਕਰੇ ਜਿਹੜੀ ਇੰਟਕ ਨੂੰ ਅਪਣਾ ਸਮਝੇ।   ਵਿਜੇ ਧੀਰ ਨੇ ਇੰਟਕ ਆਗੂਆਂ ਨੂੰ ਜਾਣਕਾਰੀ ਦਿੱਤੀ ਕਿ ਬੀਤੀ 14 ਅਗਸਤ ਨੂੰ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਦੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਉਨ੍ਹਾਂ ਨੂੰ ਟੈਲੀਫੋਨ ਤੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਜ਼ਿਲ੍ਹਾ ਇੰਟਕ ਕਾਂਗਰਸ ਪਾਰਟੀ ਵਿੱਚ ਕੰਫਰਟ (ਸੁਖਾਵਾਂ) ਮਹਿਸੂਸ ਨਹੀਂ ਕਰ ਰਹੀ ਹੈ। ਧੀਰ ਨੇ  ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਉਨ੍ਹਾਂ ਨੂੰ ਅਜਿਹਾ ਕੋਈ ਫੈਸਲਾ ਨਾਂ ਲੈਣ ਦੀ ਅਪੀਲ ਕੀਤੀ ਜਿਸ ਨਾਲ ਕਾਂਗਰਸ ਦਾ ਨੁਕਸਾਨ ਹੋਵੇ। ਮੀਟਿੰਗ ਦੀ ਕਾਰਵਾਈ ਜ਼ਾਰੀ ਕਰਦਿਆ ਪ੍ਰਦੇਸ਼ ਇੰਟਕ ਜਨਰਲ ਸਕੱਤਰ ਦਵਿੰਦਰ ਸਿੰਘ ਜੋੜਾਂ ਅਤੇ ਪ੍ਰਦੇਸ਼ ਯੂਥ ਇੰਟਕ ਜਨਰਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ ਨੇ ਕਿਹਾ ਕਿ ਇੰਟਕ ਨਾਲ ਸਬੰਧਤ ਲਗਭਗ 20  ਮਜ਼ਦੂਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਆਪਣੇ ਆਪਣੇ ਵਿਚਾਰ ਪ੍ਰਗਟ ਕਰਕੇ ਸਰਬਸੰਮਤੀ ਨਾਲ ਭਵਿੱਖ ਵਿੱਚ ਇੰਟਕ ਜਥੇਬੰਦੀਆਂ ਵੱਲੋਂ ਕਿਸੇ ਵੀ ਸਿਆਸੀ ਵਿਚਾਰਧਾਰਾ ਨਾਲ ਜੁੜਣ ਦਾ ਫ਼ੈਸਲਾ ਲੈਣ ਲਈ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੂੰ ਅਧਿਕ੍ਰਿਤ ਕਰਨ ਦਾ ਮਤਾ ਪਾਸ ਕੀਤਾ ਗਿਆ। ਇਸ ਮੌਕੇ ਯੂਥ ਇੰਟਕ ਜਨਰਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ ਨੇ ਇਹ ਗੱਲ ਸਾਫ ਕੀਤੀ ਕਿ ਅੱਜ ਦੀ ਮੀਟਿੰਗ ਵਿੱਚ ਕਾਂਗਰਸ ਪਾਰਟੀ ਵੱਲੋਂ ਇੰਟਕ ਨੂੰ ਅਣਗੌਲਿਆਂ ਕਰਨ ਤੋਂ ਪੈਦਾ ਹੋਈ ਸਥਿਤੀ ਤੇ ਕੇਵਲ ਚਰਚਾ ਕੀਤੀ ਗਈ ਹੈ ਅਤੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਇਸ ਮੁੱਦੇ ਤੇ ਵਿਚਾਰ ਪ੍ਰਾਪਤ ਕੀਤੇ ਗਏ ਹਨ ਪ੍ਰੰਤੂ ਅੱਜ ਕੋਈ ਫੈਸਲਾ ਨਹੀਂ ਲਿਆ ਗਿਆ ਹੈ ਅੰਤਿਮ ਫੈਸਲਾ ਕਰਨ ਦੇ ਸਾਰੇ ਅਧਿਕਾਰ ਸਰਬਸੰਮਤੀ ਨਾਲ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੂੰ ਦਿੱਤੇ ਗੲੇ ਹਨ।  ਜੋੜਾ ਅਤੇ ਸ਼ਰਮਾ ਨੇ ਕਿਹਾ ਕਿ ਇੰਟਕ ਜਥੇਬੰਦੀਆਂ ਨੇ ਇਸ ਮੁੱਦੇ ਤੇ ਜਲਦ ਕੋਈ ਫੈਸਲਾ ਲੈਣ ਲਈ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੂੰ ਬੇਨਤੀ ਕੀਤੀ।  ਜੋੜਾ ਅਤੇ ਸ਼ਰਮਾ ਨੇ ਕਿਹਾ ਕਿ ਮੀਟਿੰਗ ਵਿੱਚ ਚੋਣਾਂ ਤੋਂ ਪਹਿਲਾਂ ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਮਹੇਸ਼ ਇੰਦਰ ਸਿੰਘ ਨਿਹਾਲ ਸਿੰਘ ਵਾਲਾ ਵੱਲੋਂ ਅਪਣੀ ਪ੍ਰਧਾਨਗੀ ਦੌਰਾਨ ਜ਼ਿਲ੍ਹਾ ਇੰਟਕ ਨੂੰ ਦਿੱਤੇ ਗੲੇ ਮਾਨ ਸਤਿਕਾਰ ਅਤੇ ਪੁੱਛ ਗਿੱਛ ਲੲੀ ਮਹੇਸ਼ ਇੰਦਰ ਸਿੰਘ ਨਿਹਾਲ ਸਿੰਘ ਵਾਲਾ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ  ਪ੍ਰਦੇਸ਼ ਇੰਟਕ ਜਨਰਲ ਸਕੱਤਰ ਦਵਿੰਦਰ ਸਿੰਘ ਜੋੜਾਂ, ਪ੍ਰਦੇਸ਼ ਯੂਥ ਇੰਟਕ ਜਨਰਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ, ਮਿਡ ਡੇ ਮੀਲ ਕੁੱਕ ਯੂਨੀਅਨ ਦੇ ਸੂਬਾ ਪ੍ਰਧਾਨ ਕਰਮ ਚੰਦ ਚੰਡਾਲੀਆ ਅਤੇ ਮਿਉਂਸਪਲ ਇੰਪਲਾਈਜ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਮਦਨ ਲਾਲ ਬੋਹਤ, ਨੰਦ ਲਾਲ ਜੈਦਕਾ, ਸੁਖਮੰਦਰ ਸਿੰਘ, ਦਰਸ਼ਨ ਸਿੰਘ, ਜਸਵਿੰਦਰ ਸਿੰਘ ਡੱਡ, ਰਾਮ ਬਚਨ ਰਾਓ, ਮੇਜ਼ਰ ਸਿੰਘ ਲੰਡੇ ਕੇ, ਰਣਜੀਤ ਸਿੰਘ, ਕਮਲ ਸਿੰਘ, ਹਰਜਿੰਦਰ ਸਿੰਘ, ਸ਼ੰਕਰ ਮਸੀਹ, ਪ੍ਰੀਤਮ ਸਿੰਘ ਬਿੱਲੂ, ਅਨਿਲ ਯਾਦਾ, ਵਿਦਿਆ ਰਾਣੀ, ਕੁਲਵਿੰਦਰ ਕੌਰ, ਸੁਰਜੀਤ ਕੌਰ, ਰਾਜਵਿੰਦਰ ਸਿੰਘ ਲਵਲੀ, ਅਮਰੀਕ ਸਿੰਘ ਜੋੜਾਂ, ਇਕਬਾਲ ਸਿੰਘ, ਨਰਿੰਦਰ ਕੁਮਾਰ, ਰਮਨਦੀਪ ਸਿੰਘ, ਵੀਰ ਪਾਲ ਸਿੰਘ, ਸੰਜੀਵ ਕੁਮਾਰ, ਚਮਕੋਰ ਸਿੰਘ, ਰਾਮ ਜੀ, ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Post a Comment

0 Comments