ਨਰਮੇ ਦੀ ਬਰਬਾਦ ਹੋਈ ਫ਼ਸਲ ਦੀ ਗਿਰਦਾਵਰੀ ਕਰਵਾ ਕੇ ਠੁਕਮਾ ਮੁਆਵਜਾ ਦੇਵੇ ਸਰਕਾਰ : ਖੀਵਾ / ਬਾਜੇਵਾਲਾ

 ਨਰਮੇ ਦੀ ਬਰਬਾਦ ਹੋਈ ਫ਼ਸਲ ਦੀ ਗਿਰਦਾਵਰੀ ਕਰਵਾ ਕੇ ਠੁਕਮਾ ਮੁਆਵਜਾ ਦੇਵੇ ਸਰਕਾਰ : ਖੀਵਾ / ਬਾਜੇਵਾਲਾ 

ਆਲ ਇੰਡੀਆ ਕਿਸਾਨ ਸਭਾ ਦੀ ਜਿਲ੍ਹਾ ਕਾਨਫਰੰਸ 21 ਅਗਸਤ ਨੂੰ ਕੋਟਧਰਮੂ ਵਿੱਖੇ ਹੋਵੇਗੀ 

ਮਾਨਸਾ 13 ਅ  ਗੁਰਜੰਟ ਸਿੰਘ ਬਾਜੇਵਾਲੀਆ

 ਆਲ ਇੰਡੀਆ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਹਰਨੇਕ ਸਿੰਘ ਖੀਵਾ ਤੇ ਜਿਲਾ ਸਕੱਤਰ ਬਲਦੇਵ ਸਿੰਘ ਬਾਜੇਵਾਲਾ ਨੇ  ਪ੍ਰੈਸ ਬਿਆਨ ਰਾਹੀ ਜਾਣਕਾਰੀ ਦਿੰਦਿਆ ਕਿਹਾ ਕਿ  ਆਲ ਇੰਡੀਆ ਕਿਸਾਨ ਸਭਾ ਦੀ ਜਿਲ੍ਹਾ ਇਕਾਈ ਦੀ ਕਾਨਫਰੰਸ 21 ਅਗਸਤ ਨੂੰ ਕੋਟਧਰਮੂ ਵਿੱਖੇ ਹੋਵੇਗੀ , ਜਿਸਨੂੰ ਕਿਸਾਨੀ ਅੰਦੋਲਨ ਦੇ ਹੀਰੋ ਤੇ ਆਲ ਇੰਡੀਆ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਮੇਜਰ ਸਿੰਘ ਪੂੰਨਾਵਾਲਾ ਤੇ ਸੀਟੂ ਦੇ ਸੂਬਾ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਸੰਬੋਧਨ ਕਰਨਗੇ । ਕਾਨਫਰੰਸ ਵਿੱਚ ਪਿਛਲੇ ਕੰਮਾ ਦਾ ਲੇਖਾ-ਜੋਖਾ ਕੀਤਾ ਜਾਵੇਗਾ, ਆਉਣ ਵਾਲੇ ਸਮੇ ਲਈ ਕੰਮ ਦਾ ਟੀਚਾ ਮਿੱਥਿਆ ਜਾਵੇਗਾ ਤੇ ਨਵੀਂ ਜਿਲ੍ਹਾ ਟੀਮ ਦੀ ਚੌਣ ਕੀਤੀ ਜਾਵੇਗੀ । 

         ਆਗੂਆਂ ਨੇ ਕਿਹਾ ਕਿ ਨਰਮੇ ਦੇ ਨਕਲੀ ਬੀਜਾਂ ਤੇ ਕੀਟਨਾਸਕਾ ਦਵਾਈਆਂ ਨੇ ਨਰਮੇ ਪੱਟੀ ਦੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਤੇ ਨਰਮਾ ਪੱਟੀ ਪੂਰੀ ਤਰ੍ਹਾ ਬਰਬਾਦ ਹੋ ਚੁੱਕੀ ਹੈ , ਪਰੰਤੂ ਪੰਜਾਬ ਦੀ ਆਪ ਸਰਕਾਰ ਕਿਸਾਨਾਂ ਦੀ ਸਾਰ ਨਹੀ ਲੈ ਰਹੀ  । ਉਨ੍ਹਾਂ ਮਾਨ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੇ ਬਰਬਾਦ ਹੋਏ ਨਰਮੇ ਦੀ ਫਸਲ ਦੀ ਫੋਰੀ ਗਿਰਦਾਵਰੀ ਕਰਵਾ ਕੇ  ਚੌਣਾ ਤੋ ਪਹਿਲਾ ਕੀਤੇ ਐਲਾਨਾਂ ਮੁਤਾਬਕ ਠੁਕਮਾ ਮੁਆਵਜਾ ਦਿੱਤਾ ਜਾਵੇ ਤਾਂ ਕਿ  ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ ।

   ਆਗੂਆਂ ਨੇ ਜਿਲ੍ਹਾ ਪ੍ਰਸਾਸਨ ਤੋ ਮੰਗ ਕੀਤੀ ਕਿ ਜਿਲ੍ਹੇ ਵਿੱਚ ਵੱਧ ਰਹੀਆ ਲੁੱਟ ਖਸੁੱਟ ਦੀਆਂ ਘਟਨਾਵਾਂ ਨੂੰ ਸਖਤੀ ਨਾਲ ਰੋਕਿਆ ਜਾਵੇ ਤੇ ਸਮਾਜ ਵਿਰੋਧੀ ਅਨਸਰਾਂ ਤੇ ਨਕੇਲ ਕੱਸੀ ਜਾਵੇ ਤਾਂ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਹੋ ਸਕੇ ਤੇ ਲੋਕ ਡਰ ਤੇ ਸਹਿਮ ਦੇ ਮਾਹੌਲ ਤੋ ਮੁਕਤ ਹੋ ਕੇ ਆਪਣਾ ਜੀਵਨ ਬਸਰ ਕਰ ਸਕਣ ।

Post a Comment

0 Comments