ਟੰਡਨ ਇੰਟਰਨੈਸ਼ਨਲ ਸਕੂਲ 'ਚ “ਟੀ.ਆਈ.ਐਸ. ਕਲੱਬਾਂ” ਦੇ ਘੋਸ਼ਣਾ ਨਾਲ ਸਬੰਧਿਤ ਸਮਾਰੋਹ ਦਾ ਅਯੋਜਨ ਕੀਤਾ ਗਿਆ,

 ਟੰਡਨ ਇੰਟਰਨੈਸ਼ਨਲ ਸਕੂਲ 'ਚ “ਟੀ.ਆਈ.ਐਸ. ਕਲੱਬਾਂ” ਦੇ ਘੋਸ਼ਣਾ ਨਾਲ ਸਬੰਧਿਤ ਸਮਾਰੋਹ ਦਾ ਅਯੋਜਨ ਕੀਤਾ ਗਿਆ,


ਬਰਨਾਲਾ15 ,ਅਗਸਤ /ਕਰਨਪ੍ਰੀਤ ਧੰਦਰਾਲ /
- ਟੰਡਨ ਇੰਟਰਨੈਸ਼ਨਲ ਸਕੂਲ 'ਚ “ਟੀ.ਆਈ.ਐਸ. ਕਲੱਬਾਂ” ਦੇ ਘੋਸ਼ਣਾ ਨਾਲ ਸਬੰਧਿਤ ਸਮਾਰੋਹ ਦਾ ਅਯੋਜਨ ਕੀਤਾ ਗਿਆ, ਜਿਸ 'ਚ ਸਕੂਲ ਦੇ ਵੱਖ-ਵੱਖ ਕੰਮਾ ਲਈ ਵੱਖ-ਵੱਖ ਕਲੱਬਾਂ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੀਆਂ ਸਕੂਲ ਦੇ ਪਿੰ੍ਸੀਪਲ ਡਾ. ਸ਼ਰੂਤੀ ਸ਼ਰਮਾ ਨੇ ਦੱਸਿਆ ਕਿ ਸਕੂਲ 'ਚ ਸਪੋਰਟਸ, ਚੈਰਟੀ, ਸਾਇੰਸ, ਪ੍ਰਫੋਰਮਿੰਗ ਆਟਰ, ਇਕੋ ਤੇ ਲੀਟਰੇਚਰ ਕੱਲਬਾ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਵੱਖ-ਵੱਖ ਕਲੱਬ ਆਪਣੇ-ਆਪਣੇ ਖੇਤਰ ਨਾਲ ਸਬੰਧਿਤ ਸਰਗਰਮੀਆਂ 'ਚ ਹਿੱਸਾ ਲੈਦੇ ਹੋਏ ਅਪਣਾ ਸਮਾਜ ਪ੍ਰਤੀ ਬਣਦਾ ਫਰਜ ਨਿਭਾੳੇਣਗੇ। ਪ੍ਰਿੰਸੀਪਲ  ਡਾ. ਸ਼ਰੂਤੀ ਸ਼ਰਮਾ ਨੇ ਕਿਹਾ ਕਿ ਅੱਜ ਦੇ ਸਮਾਜ 'ਚ ਪੜਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਸਮਾਜਿਕ ਸਰਗਰਮੀਆਂ ਨਾਲ ਜੋੜਨ ਸਦਕਾ ਹੀ ਸਕੂਲ 'ਚ ਇਸ ਵਿਸੇਸ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ 'ਚ ਵੱਖ-ਵੱਖ ਖੇਤਰ ਨਾਲ ਸਬੰਧਿਤ ਕਲੱਬਾ ਦਾ ਗਠਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਵਾਇਸ ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਨੇ ਦੱਸਿਆ ਕਿ ਇਸ ਸਮਾਗਮ 'ਚ ਵਿਦਿਆਰਥੀਆਂ ਨੂੰ ਇਹਨਾਂ ਕਲੱਬਾ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ ਗਈ।

Post a Comment

0 Comments