ਬਰਨਾਲਾ ਕਲੱਬ ਵਿਖੇ ਤੀਆਂ ਤੀਜ ਦੀਆਂ ਦੇ ਰੰਗਾ ਰੰਗ ਪ੍ਰੋਗਰਾਮ 'ਚ ਪਈਆਂ ਗਿੱਧੇ ਦੀਆਂ ਧਮਾਲਾਂ।

 ਬਰਨਾਲਾ ਕਲੱਬ ਵਿਖੇ ਤੀਆਂ ਤੀਜ ਦੀਆਂ ਦੇ ਰੰਗਾ ਰੰਗ ਪ੍ਰੋਗਰਾਮ 'ਚ ਪਈਆਂ ਗਿੱਧੇ ਦੀਆਂ ਧਮਾਲਾਂ।   

 


ਬਰਨਾਲਾ, 2 ਅਗਸਤ (ਕਰਨਪ੍ਰੀਤ  ਕਰਨ)    ਅਗਰਵਾਲ ਸਭਾ (ਰਜਿ:) ਅਤੇ ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੁਸਾਇਟੀ (ਰਜਿ:) ਬਰਨਾਲਾ ਦੇ ਮਹਿਲਾ ਵਿੰਗ ਵੱਲ੍ਹੋਂ ਸਾਂਝੇ ਤੌਰ ਤੇ ਬਰਨਾਲਾ ਕਲੱਬ ਵਿਖੇ ਤੀਆਂ ਤੀਜ ਦੀਆਂ  ਦਾ ਰੰਗਾ ਰੰਗ ਪ੍ਰੋਗਰਾਮ ਪ੍ਰਧਾਨ ਬਬੀਤਾ ਜਿੰਦਲ ਦੀ ਅਗਵਾਈ ਚ ਬੜੇ ਉਤਸ਼ਾਹ, ਉਮੰਗਾਂ ਅਤੇ ਖੁਸ਼ੀਆਂ ਨਾਲ ਮਨਾਇਆ ਗਿਆ। ਇਸ ਮੌਕੇ  ਬਬੀਤਾ ਜਿੰਦਲ, ਸੋਮਾ ਭੰਡਾਰੀ , ਸਪਨਾ ਰਾਣੀ,  ਆਰਤੀ ਬਾਲਾ, ਨੀਲਮ ਸੋਬਤੀ, ਡਿੰਪਲ ਅਗਰਵਾਲ ਆਦਿ ਨੇ ਢੋਲ ਦੀ ਥਾਪ ਤੇ   ਗਿੱਧੇ ਦੀਆਂ ਬੋਲੀਆ ਪਾਈਆਂ ਤਾਂ ਪੰਜਾਬਣਾਂ ਦੇ ਗਿੱਧੇ ਦੀ ਧਮਾਲ ਦੂਰ ਤਕ ਸੁਣਾਈ ਦੇ ਰਹੀ ਸੀ । ਗਿੱਧੇ ਦੀ ਧਮਾਲ ਸੁਣ ਕੇ   ਹਰ ਕੋਈ ਗੁਣਗੁਣਾ ਰਿਹਾ ਸੀ ਕਿ  ਨੱਚਾਂ ਮੈਂ ਲੁਧਿਆਣੇ ਮੇਰੀ ਧਮਕ ਜਲੰਧਰ ਪੈਂਦੀ।  ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਨੀਰਜ ਬਾਲਾ ਦਾਨੀਆਂ ਨੇ ਬੋਲਦਿਆਂ ਕਿਹਾ ਕਿ ਪੰਜਾਬੀ ਸੱਭਿਆਚਾਰ ਵਿੱਚ ਸਾਉਣ ਮਹੀਨੇ ਦੀ ਦਾ ਵਿਸ਼ੇਸ਼ ਮਹੱਤਵ ਹੈ,  ਭਾਵੇਂ ਪੱਛਮੀ ਸੱਭਿਆਚਾਰ ਨੇ ਪਿੰਡਾਂ ਚੋਂ ਤੀਆਂ ਦੇ ਪਿੜ ਅਲੋਪ ਕਰ ਦਿੱਤੇ ਹਨ ਅਤੇ ਤੀਆਂ ਕੇਵਲ ਸਕੂਲਾਂ, ਕਾਲਜਾਂ ਚ  ਸਟੇਜਾਂ ਦਾ ਸ਼ਿੰਗਾਰ ਬਣ ਕੇ ਰਹਿ ਗਈਆਂ ਹਨ, ਪਰੰਤੂ ਅੱਜ ਦੇ ਇਹ ਸ਼ਾਨਦਾਰ ਤੀਆਂ ਸੰਬੰਧੀ ਸੱਭਿਆਚਾਰਕ ਪ੍ਰੋਗਰਾਮ ਨੇ ਇਹ ਸਾਬਤ ਕਰ ਦਿੱਤਾ ਕਿ ਪੰਜਾਬੀ ਸੱਭਿਆਚਾਰ  ਅਜੇ ਪੂਰੀ ਤਰ੍ਹਾਂ ਜੀਵਤ ਅਤੇ ਤਰੋ ਤਾਜ਼ਾ ਹੈ । ਇਸ ਮੌਕੇ  ਪ੍ਰਧਾਨ ਬਬੀਤਾ ਜਿੰਦਲ ਨੇ ਆਪਣੇ  ਵੱਲ੍ਹੋਂ ਸਮੂਹ ਹਾਜ਼ਰ ਔਰਤਾਂ ਨੂੰ ਗਿਫ਼ਟ ਵੰਡੇ ਅਤੇ ਇਸ ਤਰ੍ਹਾਂ ਹੀ ਬੈਂਟਨ ਬਿਊਟੀ ਸੈਲੂਨ ਵਾਲਿਆਂ ਨੇ ਵੀ ਗਿਫ਼ਟ ਵਾਊਚਰ ਵੰਡੇ । ਇਸ ਮੌਕੇ ਤੰਬੋਲਾ ਤੇ ਸਰਪ੍ਰਾਈਜ਼ ਆਦਿ ਗੇਮਾਂ ਵੀ ਖੇਡੀਆਂ ਗਈਆਂ ।  ਇਸ ਦੌਰਾਨ ਖਾਣ ਪੀਣ ਦੀਆਂ ਵੱਖ ਵੱਖ ਸਟਾਲਾਂ ਲੱਗੀਆਂ ਹੋਈਆਂ ਸਨ ਜਿੱਥੇ ਸਭਨਾਂ ਨੇ ਖਾਣ ਪੀਣ ਦਾ ਆਨੰਦ ਮਾਣਿਆ ਅਤੇ ਨੌਜਵਾਨ ਲੜਕੀਆਂ ਨੇ ਪੀਂਘਾਂ ਦੇ ਹੁਲਾਰਿਆਂ ਦਾ ਜੋਸ਼ੀਲਾ ਪ੍ਰਦਰਸ਼ਨ ਕੀਤਾ।।  ਇਸ ਦੌਰਾਨ ਪ੍ਰਵੀਨ ਰਾਣੀ, ਸ਼ਿਖਾ ਰਾਣੀ,  ਬਬੀਤਾ ਜਿੰਦਲ, ਆਰਤੀ ਬਾਲਾ, ਡਿੰਪਲ ਅਗਰਵਾਲ  ਨੂੰ ਗਿੱਧਿਆਂ ਦੀ ਰਾਣੀ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਅੰਤ 'ਚ ਸਾਰਿਆਂ ਨੇ ਪ੍ਰੀਤੀ ਭੋਜ ਕੀਤਾ। ਇਸ ਮੌਕੇ ਆਸ਼ਾ ਵਰਮਾ, ਸਿੰਪਲ ਜੱਗਾ, ਹਰਪ੍ਰੀਤ ਕੌਰ ਵਰਮਾ, ਕਮਲਾ ਵਰਮਾ ,ਕਿਰਨ ਬਾਲਾ ਆਦਿ ਨੇ ਵੀ ਗਿੱਧੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਤੀਆਂ ਦਾ ਇਹ ਸਮਾਗਮ ਇੱਕ ਮਿੱਠੀ ਅਤੇ ਅਭੁੱਲ ਯਾਦਗਾਰ ਬਣ ਗਿਆ।

Post a Comment

0 Comments