ਐਸ.ਐਸ.ਡੀ ਕਾਲਜ ਬਰਨਾਲਾ ਵਿਖੇ ਹਾਕੀ ਦੇ ਮਹਾਨ ਜਾਦੂਗਰ ਮੇਜਰ ਧਿਆਨਚੰਦ ਦੀ ਸੋਚ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ

 ਐਸ.ਐਸ.ਡੀ ਕਾਲਜ ਬਰਨਾਲਾ ਵਿਖੇ ਹਾਕੀ ਦੇ ਮਹਾਨ ਜਾਦੂਗਰ ਮੇਜਰ ਧਿਆਨ ਚੰਦ ਦੀ ਸੋਚ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ


ਬਰਨਾਲਾ,29,ਅਗਸਤ (ਕਰਨਪ੍ਰੀਤ ਕਰਨ)
ਸਥਾਨਕ ਐਸ.ਐਸ.ਡੀ ਕਾਲਜ ਬਰਨਾਲਾ ਵਿਖੇ ਖਿਡਾਰੀਆਂ ਦੁਆਰਾ ਜਾਦੂਗਰ ਮੇਜਰ ਧਿਆਨਚੰਦ ਦੇ ਜਨਮਦਿਨ ’ਤੇ ਅਹਿਦ ਲਿਆ ਗਿਆ ਕਿ ਭਾਰਤੀ ਹਾਕੀ ਨੂੰ ਉਸ ਦਾ ਪੁਰਾਣਾ ਮੁਕਾਮ ਜੋ ਮੇਜਰ ਧਿਆਨਚੰਦ ਦੇ ਸਮੇਂ ਹਾਸਲ ਸੀ ਉਸ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ।ਕਾਲਜ ਵਿਖੇ ਖਿਡਾਰੀਆਂ ਲਈ ਹਾਕੀ ਦੇ ਅੰਤਰਰਾਸ਼ਟਰੀ ਪੱਧਰ ਦੇ ਕੋਚ ਪਿਆਰਾ ਲਾਲ ਅਤੇ ਜਸਵੰਤ ਸਿੰਘ ਖਿਡਾਰੀਆਂ ਨੂੰ ਰੋਜ਼ਾਨਾ ਕਾਲਜ ਕੈਂਪਸ ਵਿਖੇ ਸਿਖਲਾਈ ਦਿੰਦੇ ਹਨ।


ਕਾਲਜ ਵਿਖੇ ਰਾਸ਼ਟਰੀ ਖੇਡ ਦਿਵਸ ਦੇ ਤੌਰ ‘ਤੇ ਹਰ ਸਾਲ 29 ਅਗਸਤ ਨੂੰ ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਦਾ ਜਨਮਦਿਨ ਰਾਸ਼ਟਰੀ ਖੇਡ ਦਿਵਸ ਦੇ ਤੌਰ ‘ਤੇ ਮਨਾਇਆ ਜਾਂਦਾ ਹੈ।

         

                             ਐਸ.ਡੀ ਸਭਾ ਰਜਿ ਬਰਨਾਲਾ ਦੇ ਸਰਪ੍ਰਸਤ ਸ਼੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ (ਸੀਨੀਅਰ ਐਡਵੋਕੇਟ) ਨੇ ਧਿਆਨ ਚੰਦ ਵਰਗੇ ਖਿਡਾਰੀਆਂ ਨੇ ਹਾਕੀ ਦੇ ਮੈਦਾਨ ਵਿੱਚ ਆਪਣਾ ਜੀਵਨ ਕੁਰਬਾਨ ਕਰ ਛੱਡਿਆ। ਉਨ੍ਹਾਂ ਦਾ ਜਜ਼ਬਾ ਜਨੂਨ ਆਉਣ ਵਾਲੀ ਨਸਲ ਲਈ ਪ੍ਰੇਰਨਾ ਸ੍ਰੋਤ ਸਾਬਤ ਹੋ ਰਿਹਾ ਹੈ। ਗੇਂਦ ਲੈ ਕੇ ਬਿਜਲੀ ਦੀ ਤੇਜ਼ੀ ਨਾਲ ਦੌੜਨ ਵਾਲੇ ਧਿਆਨ ਚੰਦ ਦਾ ਅੱਜ ਜਨਮਦਿਨ ਮਨਾਇਆ ਜਾ ਰਿਹਾ ਹੈ। ਹਾਕੀ ਦੇ ਮਹਾਨ ਜਾਦੂਗਰ ਕਹੇ ਜਾਣ ਵਾਲੇ ਖਿਡਾਰੀ ਮੇਜਰ ਧਿਆਨ ਚੰਦ ਨੇ ਆਪਣੀ ਹਾਕੀ ਰਾਹੀਂ ਭਾਰਤ ਦਾ ਨਾਂਅ ਸੁਨਹਿਰੀ ਅੱਖਰਾਂ ਵਿੱਚ ਲਿਖਆ ਹੈ।ਧਿਆਨ ਚੰਦ ਦੀ ਰਹਿਨੁਮਾਈ ਹੇਠ ਭਾਰਤੀ ਹਾਕੀ ਟੀਮ ਨੇ ਓਲੰਪਿਕ ਖੇਡਾਂ ਵਿੱਚ ਤਿੰਨ ਸੋਨ ਤਗਮੇ (1928, 1932 ਅਤੇ 1936) ਜਿੱਤੇ ਸਨ। ਉਸ ਸਮੇਂ ਭਾਰਤੀ ਹਾਕੀ ਟੀਮ, ਹਾਕੀ ਦੀ ਖੇਡ ਵਿੱਚ ਸਭ ਤੋਂ ਵਧੀਆ ਟੀਮਾਂ ਵਿੱਚੋਂ ਇੱਕ ਸਨ। 

                                      ਐਸ.ਡੀ ਸਭਾ ਰਜਿ ਦੇ ਜਨਰਲ ਸੱਕਤਰ ਸ਼੍ਰੀ ਸ਼ਿਵ ਸਿੰਗਲਾ ਨੇ ਇਸ ਮੌਕੇ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮੇਜਰ ਧਿਆਨ ਚੰਦ ਨੇ ਆਪਣੇ ਕੌਮਾਂਤਰੀ ਖੇਡ ਜੀਵਨ ਵਿੱਚ 400 ਤੋਂ ਵੱਧ ਗੋਲ ਕੀਤੇ।‘ਉਮੀਦ ਹੈ ਕਿ ਐੱਸ ਐੱਸ ਡੀ ਦੇ ਲੜਕੇ ਅਤੇ ਲੜਕੀਆਂ ਧਿਆਨ ਚੰਦ ਜੀ ਦੀ ਹਾਕੀ ਜਾਦੂਈ ਵਿਰਾਸਤ ਨੂੰ ਕਾਇਮ ਰੱਖਣ ਵਾਲੇ ਇਸ ਸਾਲ ਦੇ ਖੇਡ ਦਿਵਸ ਦੀ ਧੁਨ ਨਿਰਧਾਰਤ ਕੀਤੀ ਹੈ। ਮੈਨੂੰ ਯਕੀਨ ਹੈ ਕਿ ਸਾਡੇ ਕਾਲਜ ਦੇ ਵਿਿਦਆਰਥੀ ਅੰਤਰਰਾਸ਼ਟਰੀ ਪੱਧਰ ਤੇ ਦੇਸ਼ ਦਾ ਮਾਣ ਵਧਾਉਣਗੇ 

ਕਾਲਜ ਦੇ ਵਾਈਸ ਪ੍ਰਿੰਸੀਪਲ ਭਾਰਤ ਭੂਸਣ ਨੇ ਕਿਹਾ ਕਿ ਮੇਜਰ ਧਿਆਨ ਚੰਦ ਭਾਰਤੀ ਹਾਕੀ ਟੀਮ ਦਾ ਬਹੁਤ ਵੱਡਾ ਨਾਂ ਹੈ। ਜਦੋਂ ਵੀ ਹਾਕੀ ਖੇਡ ਦੀ ਗੱਲ ਚੱਲਦੀ ਹੈ ਤਾਂ ਉਸ ਦਾ ਨਾਂ ਬੜੇ ਫ਼ਖਰ ਨਾਲ ਲਿਆ ਜਾਂਦਾ ਹੈ। ਕਾਲਜ ਵਿੱਚ ਵਿਦਆਰਥੀਆਂ ਦੇ ਲਈ ਵੱਖ-ਵੱਖ ਖੇਡਾਂ ਦੇ ਮੈਦਾਨ ਹਨ।ਜਿਸ ਵਿੱਚ ਵਿਿਦਆਰਥੀਆਂ ਦੁਆਰਾ ਕ੍ਰਿਕਟ ਟੀਮ,ਖੋ-ਖੋ,ਹਾਕੀ ਵਿੱਚ ਵੀ ਮੈਦਾਨ ਫਤਿਹ ਕੀਤੇ ਹਨ।ਖਿਡਾਰੀਆਂ ਨੂੰ ਟਰੈਕ ਸੂਟ ਅਤੇ ਆਰਥਿਕ ਮਦਦ ਵੀ ਪੰਹਚਾਈ ਜਾ ਰਹੀ ਹੈ।ਇਸ ਮੌਕੇ ਕਾਲਜ ਦੇ ਕੋ ਆਰਡੀਨੇਟਰ ਪ੍ਰੋ ਮੁਨੀਸ਼ੀ ਦੱਤ ਸ਼ਰਮਾ,ਕਾਲਜ ਦੇ ਡੀਨ ਨੀਰਜ ਸ਼ਰਮਾ,ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ ਕਰਨੈਲ ਸਿੰਘ,ਡਾ.ਬਿਕਰਮਜੀਤ ਸਿੰਘ ਪੁਰਬਾ,ਪ੍ਰੋ ਬਲਵਿੰਦਰ ਸਿੰਘ,ਪ੍ਰੋ ਦਲਬੀਰ ਕੌਰ ਅਤੇ ਸਮੂਹ ਸਟਾਫ ਹਾਜਰ ਸਨ।

Post a Comment

0 Comments