ਐੱਸ.ਐੱਸ.ਡੀ ਕਾਲਜ ਬਰਨਾਲਾ ਵਿਖੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਤੇ ਕਾਲਜ ਦੇ ਐਨ.ਐਸ.ਐਸ ਵਲੰਟੀਅਰ ਦੁਆਰਾ ਕਾਲਜ ਕੈਂਪਸ ਵਿਖੇ ਸਵੱਛਤਾ ਮੁਹਿੰਮ

 ਐੱਸ.ਐੱਸ.ਡੀ ਕਾਲਜ ਬਰਨਾਲਾ ਵਿਖੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਤੇ ਕਾਲਜ ਦੇ  ਐਨ.ਐਸ.ਐਸ ਵਲੰਟੀਅਰ ਦੁਆਰਾ ਕਾਲਜ ਕੈਂਪਸ ਵਿਖੇ ਸਵੱਛਤਾ ਮੁਹਿੰਮ 

 

ਬਰਨਾਲਾ,/ਕਰਨਪ੍ਰੀਤ ਕਰਨ/ ਵਿੱਦਿਅਕ ਸੈਸ਼ਨ 2022-2023 ਦੇ ਤਹਿਤ ਬਰਨਾਲੇ ਇਲਾਕੇ ਦੀ ਮਸ਼ਹੂਰ ਸੰਸਥਾ ਐੱਸ.ਐੱਸ.ਡੀ ਕਾਲਜ ਬਰਨਾਲਾ ਵਿਖੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਤੇ ਕਾਲਜ ਦੇ  ਐਨ.ਐਸ.ਐਸ ਵਲੰਟੀਅਰ ਦੁਆਰਾ ਕਾਲਜ ਕੈਂਪਸ ਵਿਖੇ ਸਵੱਛਤਾ ਮੁਹਿੰਮ ਨੂੰ ਚਲਾਇਆ ਗਿਆ।ਇਸ ਵਿੱਚ ਕਾਲਜ ਦੇ ਵਿਿਦਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਗਿਆ।ਇਸ ਸਵੱਛਤਾ ਮੁਹਿੰਮ ਤਹਿਤ ਕਾਲਜ ਦੇ ਲਆਨ ਦੀ ਸਫਾਈ ਕੀਤੀ ਗਈ।ਜਿਸ ਉਪਰੰਤ ਪੂਰੇ ਕਾਲਜ ਦੇ ਵੱਖ-ਵੱਖ ਕਲਾਸਾਂ ਦੇ ਕਮਰਿਆਂ ਵਿੱਚ ਸਫਾਈ ਅਭਿਐਨ ਚਲਾਇਆ ਗਿਆ।ਇਸ ਮੌਕੇ ਵਿਿਦਅਰਾਥੀਆਂ ਦੁਆਰਾ ਕਾਲਜ ਨੂੰ ਸਾਫ-ਸੁਥਰਾ ਰੱਖਣ ਲਈ  ਸੰਹੁ ਚੁੱਕੀ।ਐਸ.ਡੀ ਸਭਾ ਰਜਿ ਬਰਨਾਲਾ ਦੇ ਚੇਅਰਮੈਨ ਸ਼੍ਰੀ ਸ਼ਿਵ ਦਰਸ਼ਨ ਕੁਮਾਰ ਸ਼ਰਮਾ ਜੀ (ਸੀਨੀਅਰ ਐਡਵੋਕੇਟ) ਦੁਅਰਾ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੁਆਰਾ ਇਸ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਆਉਣ ਵਾਲੀ ਪੀੜ੍ਹੀ ਲਈ ਸਵੱਛ,ਸਰੁਖਅਿਤ ਰਹਿਣ ਲਈ ਪ੍ਰੇਰਿਤ ਕੀਤਾ।

  ਐਸ.ਡੀ ਸਭਾ ਰਜਿ ਬਰਨਾਲਾ ਦੇ ਜਨਰਲ ਸੱਕਤਰ ਸ੍ਰੀ ਸ਼ਿਵ ਸਿੰਗਲਾ ਜੀ  ਨੇ ਪੂਰੇ ਸਮਾਜ ਨੂੰ ਇਸ ਅਭਿਆਨ ਵਿੱਚ ਭਾਗ ਲੈਣ ਅਤੇ ਆਪਣਾ ਆਲਾ ਦੁਆਲਾ ਸਾਫ-ਸੁਥਰਾ,ਹਰਿਆ ਭਰਿਆ ਅਤੇ ਪ੍ਰਦੂਸ਼ਨ ਮੁਕਤ ਵਾਤਾਵਰਣ ਬਣਾਉਣ ਦਾ ਅਹਿਦ ਲਿਆ।ਉਹਨਾ ਦੁਆਰਾ ਕਿਹਾ ਕਿ ਵਿਿਦਆਰਥੀਆਂ ਅਤੇ ਜਿੰਮੇਵਾਰ ਵਿਅਕਤੀ ਨੂੰ ਆਪਣੇ ਵਾਤਾਵਰਣ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ ਤਾਂ ਜੋ ਲਗਾਤਾਰ ਵਧ ਰਹੇ ਪ੍ਰਦੂਸ਼ਣ ਕਾਰਨ ਪੈਦਾ ਹੋ ਰਹੇ ਗਲੋਬਲ ਵਾਰਮਿੰਗ ਵਰਗੇ ਗੰਭੀਰ ਖਤਰੇ ਨੂੰ ਘੱਟ ਕੀਤਾ ਜਾ ਸਕੇ।ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਭਾਰਤ ਭੂਸਣ ਨੇ ਕਿਹਾ ਕਿ ਵਿਿਦਅਕ ਸੈਸ਼ਨ ਨੂੰ ਮੁਖ ਰੱਖਦੇ ਹੋਏ ਪੂਰੇ ਕਾਲਜ ਕੈਂਪਸ ‘ਚ ਸਵੱਛਤਾ ਮੁਹਿੰਮ ਚਲਾਈ ਹੈ ਜਿਸ ਵਿੱਚ ਵਿਿਦਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਹੈ।ਇਸ ਮੌਕੇ ਕਾਲਜ ਦੇ ਪ੍ਰੋ ਦਲਬੀਰ ਕੌਰ,ਪ੍ਰੋ ਸੁਨੀਤਾ ਗੋਇਲ, ਪ੍ਰੋ ਅਮਨਦੀਪ ਕੌਰ,ਪ੍ਰੋ ਕਿਰਨਦੀਪ ਕੌਰ,ਪ੍ਰੋ ਸੀਮਾ ਰਾਣੀ, ਪ੍ਰੋ ਰਾਹੁਲ ਗੁਪਤਾ,ਪ੍ਰੋ ਸ਼ਸ਼ੀ ਬਾਲਾ,ਡਾ. ਬਿਕਰਮਜੀਤ ਸਿੰਘ,ਪ੍ਰੋ ਕਰਨੈਲ ਸਿੰਘ,ਪ੍ਰੋ ਉਪਕਾਰ ਸਿੰਘ,ਪ੍ਰੋ ਸੁਖਜੀਤ ਆਦਿ ਹਾਜ਼ਰ ਸਨ।

Post a Comment

0 Comments