ਜੇਕਰ ਚਾਹੁੰਦੇ ਹੋ ਪੰਜਾਬ ਹਰਿਆ ਭਰਿਆ ਤਾਂ ਘਰ ਘਰ ਲਾਓ ਬੂਟਾ--ਨਿੱਬਰਵਿੰਡ

ਜੇਕਰ ਚਾਹੁੰਦੇ ਹੋ ਪੰਜਾਬ ਹਰਿਆ ਭਰਿਆ ਤਾਂ ਘਰ ਘਰ ਲਾਓ ਬੂਟਾ--ਨਿੱਬਰਵਿੰਡ 

ਬੱਚੇ ਅਤੇ ਨੌਜਵਾਨ ਇਸ ਮੁਹਿੰਮ ਵਿੱਚ ਅੱਗੇ ਆਉਣਾ--ਬਾਬਾ ਸ਼ਮਸ਼ੇਰ ਸਿੰਘ     


ਅਮ੍ਰਿਤਸਰ 22 ਅਗਸਤ (ਮਲਕੀਤ ਸਿੰਘ ਚੀਤਾ)-ਪੰਜਾਬ ਵਿੱਚ ਰੁੱਖਾਂ ਦਿਨੋਂ ਦਿਨ ਘੱਟ ਹੋਣ ਨਾਲ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤਹਿਤ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਸ਼ਹੀਦੇ ਆਜ਼ਮ ਸ ਭਗਤ ਸਿੰਘ ਹਰਿਆਵਲ ਲਹਿਰ ਨੂੰ ਪੰਜਾਬ ਵਿੱਚ ਵੱਡੀ ਪੱਧਰ ਤੇ ਹੁਲਾਰਾ ਦੇਣ ਲਈ ਪੰਜਾਬ ਦੇ ਕੋਨੇ ਕੋਨੇ ਵਿੱਚ 60 ਲੱਖ ਬੂਟਾ ਲਾਉਣ ਦਾ ਟੀਚਾ ਮਿੱਥਿਆ ਗਿਆ ਸੀ। ਜਿਸ ਨੂੰ ਵੱਡੀ ਪੱਧਰ ਤੇ ਜੰਗਲਾਤ ਵਿਭਾਗ ਵੱਲੋਂ ਨੇਪਰੇ ਚਾੜ੍ਹਿਆ ਜਾ ਰਿਹਾ ਹੈ ਪਿੰਡ ਪਿੰਡ ਵੱਡੀ ਪੱਧਰ ਤੇ ਬੂਟੇ ਲਾਏ ਜਾ ਰਹੇ ਹਨ ਜਿਸ ਤਹਿਤ ਜੰਗਲਾਤ ਵਿਭਾਗ ਵੱਲੋਂ ਤ੍ਰਿਸ਼ ਬੂਟੇ ਲਾਉਣ ਦੀ ਸ਼ੁਰੂਆਤ ਕੀਤੀ ਗਈ। ਜਿਸ ਵਿੱਚ ਨਿੰਮ,ਪਿੱਪਲ ਅਤੇ ਬੋਹੜ ਦਾ ਬੂਟਾ ਲਗਾਇਆ ਜਾ ਰਿਹਾ ਹੈ। 

      ਇਸ ਮੁਹਿੰਮ ਨੂੰ ਹੁਲਾਰਾ ਦਿੰਦਿਆਂ ਪਿੰਡ ਭੀਲੋਵਾਲ ਦੀ ਗਰਾਊਂਡ ਵਿਚ ਫ੍ਰੀ ਬੂਟੇ ਸੇਵਾ ਸੁਸਾਇਟੀ ਗੁਰਦੁਆਰਾ ਕਲਿਆਣਸਰ ਸਾਹਿਬ ਦੇ ਸਹਿਯੋਗ ਨਾਲ ਅਤੇ ਵਣ ਮੰਡਲ ਅਫਸਰ ਸ੍ਰੀ ਰਾਜੇਸ਼ ਕੁਮਾਰ ਗੁਲਾਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਣ ਰੇਂਜ ਅਫਸਰ ਰਈਆ 2 ਗੁਰਵਿੰਦਰ ਸਿੰਘ ਬਲਾਕ ਅਫਸਰ ਸ੍ਰੀ ਦਵਿੰਦਰ ਕੁਮਾਰ ਬੀਟ ਇੰਚਾਰਜ ਸ੍ਰੀ ਰਾਜ ਸਿੰਘ ਨਿੱਬਰਵਿੰਡ ਵਾਨ ਗਾਰਡ ਦੀ ਅਗਵਾਈ ਵਿੱਚ ਭਾਈ ਸ਼ਮਸ਼ੇਰ ਸਿੰਘ ਵੱਲੋਂ ਬੂਟੇ ਲਾਏ ਗਏ। ਇਸ ਮੌਕੇ ਤੇ ਰਾਜ ਸਿੰਘ ਨਿੱਬਰਵਿੰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਵੱਡੀ ਪੱਧਰ ਤੇ ਵਾਤਾਵਰਣ ਨੂੰ ਸਾਫ਼ ਰੱਖਣ ਅਤੇ ਤਾਪਮਾਨ ਨੂੰ ਘਟਾਉਣ ਲਈ ਸ਼ਮਸ਼ਾਨਘਾਟ ਅਤੇ ਪੰਚਾਇਤ ਦੀਆਂ ਪਈਆਂ ਖਾਲੀ ਜਗਾਵਾਂ ਤੇ ਵੱਡੀ ਪੱਧਰ ਤੇ ਪਿੰਡਾਂ ਅਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਤ੍ਰਿਸ ਬੂਟੇ ਲਾਏ ਜਾ ਰਹੇ ਹਨ।ਕਿਉਂਕਿ ਪੰਜਾਬ ਵਿੱਚੋਂ ਬੋਹੜ ਪਿੱਪਲ ਅਤੇ ਨਿੰਮ ਦਾ ਖ਼ਤਮ ਹੋਣਾ ਇਕ ਵਾਤਾਵਰਨ ਲਈ ਖ਼ਤਰਨਾਕ ਸਾਬਤ ਹੋਇਆ ਹੈ ਜਿਸ ਕਰਕੇ ਵਣ ਵਿਭਾਗ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਪਿੰਡ ਪਿੰਡ ਤ੍ਰਿਸ਼ ਬੂਟੇ ਲਾਏ ਜਾਣ ਜਿਸ ਨਾਲ ਕਈ ਸਾਲ ਲੋਕਾਂ ਨੂੰ ਸੂਧ ਵਾਤਾਵਰਨ ਮਿਲ ਸਕਦਾ ਹੈ। 

      ਇਸ ਮੌਕੇ ਤੇ ਗੁਰਜੀਤ ਸਿੰਘ ਬਾਠ ਪ੍ਰਧਾਨ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਕਲਚਰ ਕਲੱਬ ਭੀਲਵਾਲ, ਪ੍ਰੇਮ ਸਿੰਘ, ਧਰਮਪਾਲ, ਜੈਮਲ ਸਿੰਘ ਜੋਬਨ ਜੀਤ ਸਿੰਘ ਬੌਬੀ ਰਾਜਿੰਦਰਪਾਲ ਸੋਨੂੰ ਆਦਿ ਹਾਜ਼ਰ ਸਨ।

Post a Comment

0 Comments