ਕੈਬਨਿਟ ਮੰਤਰੀ ਮੀਤ ਹੇਅਰ ਸਦਕਾ ਬਰਨਾਲਾ ਦਿਹਾਤੀ ਚ ਵਸਦੇ ਰੰਗੀਆਂ ਕੋਠੇ,ਰਾਮਦਾਸ ਨਗਰ ਦੇ ਲੋਕਾਂ ਦੀ ਪਿਛਲੇ ਲੰਬੇ ਸਮੇ ਤੋਂ ਸੀਵਰੇਜ ਕੰਨੇਕਸ਼ਨ ਤੇ ਨਿਕਾਸੀ ਦੀ ਮੰਗ ਨੂੰ ਬੂਰ ਪਿਆ

 ਕੈਬਨਿਟ ਮੰਤਰੀ ਮੀਤ ਹੇਅਰ  ਸਦਕਾ ਬਰਨਾਲਾ ਦਿਹਾਤੀ ਚ ਵਸਦੇ ਰੰਗੀਆਂ ਕੋਠੇ,ਰਾਮਦਾਸ ਨਗਰ ਦੇ ਲੋਕਾਂ ਦੀ ਪਿਛਲੇ ਲੰਬੇ ਸਮੇ ਤੋਂ ਸੀਵਰੇਜ ਕੰਨੇਕਸ਼ਨ ਤੇ ਨਿਕਾਸੀ  ਦੀ ਮੰਗ ਨੂੰ ਬੂਰ ਪਿਆ


ਬਰਨਾਲਾ,21,ਅਗਸਤ/ਕਰਨਪ੍ਰੀਤ ਕਰਨ

 ਪੰਜਾਬ ਦੇ ਮਾਨਯੋਗ ਕੈਬਿਨੇਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ  ਦੀ ਸਵੱਲੀ ਨਜ਼ਰ ਸਦਕਾ ਬਰਨਾਲਾ ਦਿਹਾਤੀ ਚ ਵਸਦੇ ਰੰਗੀਆਂ ਕੋਠੇ  ਰਾਮਦਾਸ ਨਗਰ ਦੇ ਲੋਕਾਂ ਦੀ ਪਿਛਲੇ ਲੰਬੇ ਸਮੇ  ਸੀਵਰੇਜ ਕੰਨੇਕਸ਼ਨ  ਤੇ ਨਿਕਾਸੀ ਦੀ ਮੰਗ ਨੂੰ ਬੂਰ ਪਿਆ ਹੈ ! ਜਿਸ ਸੰਬੰਧੀ ਮਾਣਯੋਗ ਖੇਡ ਮੰਤਰੀ ਮੀਤ ਹੇਅਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਉਹਨਾਂ ਦੇ ਓ,ਐੱਸ ਡੀ  ਹਸਨ ਭਾਰਦਵਾਜ ਵਲੋਂ ਰੰਗੀਆਂ ਕੋਠੇ ਪਹੁੰਚ ਕੇ ਕੰਮ ਸ਼ੁਰੂ ਕਰਵਾਇਆ ਗਿਆ| ਇਸ ਮੌਕੇ ਬਰਨਾਲਾ ਦਿਹਾਤੀ ਦੇ ਸਰਪੰਚ ਸਗਰਾ ਸਿੰਘ ਨੇ ਕਿਹਾ ਕਿ ਇਹ ਇਲਾਕਾ ਪਿਛਲੀਆਂ ਸਰਕਾਰਾਂ ਵੱਲੋਂ ਨਕਾਰਿਆ ਹੋਇਆ ਸੀ ਜਿਨ੍ਹਾਂ ਇਹ ਲੋੜਵੰਦ ਤੇ ਗਰੀਬ ਲੋਕਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਲੋਕਾਂ ਦੀ ਪਿਛਲੇ 10 ਸਾਲ ਦੀ ਮੰਗ ਨੂੰ ਹੁਣ ਆਮ ਆਦਮੀ ਪਾਰਟੀ  ਨੇ ਆਉਂਦਿਆਂ ਹੀ ਪੂਰਾ ਕੀਤਾ ਜੋ ਲੋਕਹਿੱਤ ਪ੍ਰਮਾਣਿਤ ਸਰਕਾਰ ਹੈ 1ਇਸ ਮੌਕੇ ਓ,ਐੱਸ ਡੀ  ਹਸਨ ਭਾਰਦਵਾਜ ਨੇ ਕਿਹਾ ਕਿ ਬਰਨਾਲਾ ਦਾ ਕੋਈ ਵੀ ਏਰੀਆ ਵਿਕਾਸ ਕਾਰਜਾਂ ਤੋਂ ਸੱਖਣਾ ਨਹੀਂ ਰਹੇਗਾ !

Post a Comment

0 Comments