ਮੈਡੀਕਲ ਪ੍ਰੈਕਟੀਸ਼ਨਰ ਐਸੋਸ਼ੀਏਸ਼ਨ ਬੁਢਲਾਡਾ ਵੱਲੋ ਆਜ਼ਾਦੀ ਦਾ ਦਿਹਾੜਾ ਮਨਾਇਆ ਗਿਆ

ਮੈਡੀਕਲ ਪ੍ਰੈਕਟੀਸ਼ਨਰ ਐਸੋਸ਼ੀਏਸ਼ਨ ਬੁਢਲਾਡਾ ਵੱਲੋ ਆਜ਼ਾਦੀ ਦਾ ਦਿਹਾੜਾ ਮਨਾਇਆ ਗਿਆ


ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-
ਮੈਡੀਕਲ ਪ੍ਰੈਕਟਿਸਨਰ ਐਸੋਸੀਏਸ਼ਨ ਬਲਾਕ ਬੁਢਲਾਡਾ ਵਲੋਂ ਆਜ਼ਾਦੀ ਦਾ ਦਿਹਾੜਾ ਜਿਲਾ ਪ੍ਰਧਾਨ ਡਾਕਟਰ ਗੁਰਲਾਲ ਸਿੰਘ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਜੀ ਦੀ ਫੋਟੋ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਮਨਾਇਆ ਗਿਆ।ਜਿਸ ਵਿਚ ਜਥੇਬੰਦੀ ਦੇ ਪੰਜਾਬ ਕਮੇਟੀ ਮੈਂਬਰ ਡਾਕਟਰ ਜਸਵੀਰ ਸਿੰਘ ਨੇ ਵੀ ਸਮੂਲੀਅਤ ਕੀਤੀ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਬਲਾਕ ਪ੍ਰਧਾਨ ਡਾਕਟਰ  ਅਮ੍ਰਿਤਪਾਲ ਅੰਬੀ ਨੇ ਅਜ਼ਾਦੀ ਦੇ ਦਿਹਾੜੇ ਦੀਆਂ ਮੁਬਾਰਕਾਂ ਦਿਤੀਆਂ  ਸਾਨੂੰ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਚਾਹੀਦੀ ਹੈ  ਉਹਨਾ ਕਿਹਾ ਕਿ 75 ਸਾਲਾ ਵਿਚ ਕਿੰਨੀਆਂ ਸਰਕਾਰਾਂ ਆਈਆਂ ਤੇ ਕਿੰਨੀਆਂ ਗਈ ਆਂ ਪਰ ਹਾਲੇ ਭਗਤ ਸਰਾਭਿਆਂ ਦੇ ਸੁਪਨਿਆ ਦੀ ਆਜਾਦੀ ਨਹੀਂ ਮਿਲੀ ਅੱਜ ਦੇਸ਼ ਦਾ ਵਰਗ ਕਰਜੇ ਦੀ ਮਾਰ ਹੇਠ ਹੈ ਗਰੀਬ ਹੋਰ ਗਰੀਬ ਹੋਈ ਜਾਦੇ ਹਨ ਮਹਿੰਗਾਈ ਅਤੇ ਭ੍ਰਿਸ਼ਟਾਚਾਰ ਦਾ ਚਾਰੇ ਪਾਸੇ ਪੂਰਾ ਬੋਲਬਾਲਾ ਹੈ ਬੇਰੁਜਗਾਰੀ ਦਿਨੋ ਦਿਨੋ ਵੱਧ ਰਹੀ ਹੈ ਗਰੀਬ ਲੋਕ ਦਿਨੋ ਦਿਨ ਗਰੀਬ ਹੋ ਰਿਹਾ ਹੈ ਅਤੇ ਅਮੀਰ ਦਿਨੋ ਦਿਨ ਅਮੀਰ ਸਮੇ ਦੀਆ ਸਰਕਾਰਾ ਨੇ ਵੱਡੇ ਵੱਡੇ ਵਾਅਦਾ ਕੀਤੇ ਪਰ ਮਹਿੰਗਾਈ ਤੇ ਰੋਕ ਨਹੀਂ ਲਗਾ ਸਕੀ 1947 ਦੇ ਸ਼ਹੀਦ ਹੋਏ ਪਰਿਵਾਰਾਂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਹਜੇ ਵੀ ਉਹਨਾਂ ਪਰਿਵਾਰਾਂ ਵਿੱਚੋ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਚਲਾ ਰਹੇ ਨੇ  ਅਤੇ ਪਿਛਲੇ ਦਿਨੀ ਮੈਡੀਕਲ ਪ੍ਰੈਕਟਿਸਨਰ ਅਸੋਏਸਿਸਨ ਡਾਕਟਰ ਕੌਰ ਸਿੰਘ ਸੂਰਘੂਰੀ ਜੀ ਦੇ ਬੇਟੇ ਦੀ ਮੌਤ ਹੋਈ। ਉਸਦੀ ਯਾਦ ਵਿੱਚ ਇਕ ਸੋਗ ਪਤਾ ਪਾਇਆ ਗਿਆ।ਇਸ ਮੌਕੇ ਡਾਕਟਰ ਹਰਦੀਪ ਸਿੰਘ ਖਜਾਨਚੀ,ਸੈਕਟਰੀ ਡਾਕਟਰ ਪ੍ਰਗਟ ਸਿੰਘ, ਜਿਲ੍ਹਾ ਮਾਨਸਾ ਖਜਾਨਚੀ ਡਾਕਟਰ ਰਿੰਕੂ ਗੁਰਨੇ,ਜਿਲਾ ਪ੍ਰੈਸ ਸਕੱਤਰ ਡਾਕਟਰ ਜਗਸੀਰ ਸਿੰਘ ਗੁਰਨੇ ,ਬਲਾਕ ਪ੍ਰੈਸ ਸਕੱਤਰ ਡਾਕਟਰ  ਹਰਜਿੰਦਰ ਸਿੰਘ , ਸਲਾਹਕਾਰ ਡਾਕਟਰ ਗੁਰਦਿਆਲ ਸਿੰਘ ,ਡਾਕਟਰ ਪ੍ਰਦੀਪ ਸਿੰਘ ਬਰੇ, ਮੀਤ ਪ੍ਰਧਾਨ ਡਾਕਟਰ ਬਲਜੀਤ ਸਿੰਘ ਆਦਿ ਹਾਜ਼ਰ ਸਨ

Post a Comment

0 Comments