ਪਿੰਡ ਕਾਲੂਵਾਹਰ ਵਿਖੇ ਮਨਜੀਤ ਸਿੰਘ ਜੀਤਾ ਡੌਨ ਦਾ ਦੋਸਤ ਨੇ ਕੀਤਾ ਕਤਲ

ਪਿੰਡ ਕਾਲੂਵਾਹਰ ਵਿਖੇ ਮਨਜੀਤ ਸਿੰਘ ਜੀਤਾ ਡੌਨ ਦਾ ਦੋਸਤ ਨੇ ਕੀਤਾ ਕਤਲ


ਹੁਸ਼ਿਆਰਪੁਰ - ਬੁਲੋਵਾਲ  ਹਰਪ੍ਰੀਤ ਬੇਗ਼ਮਪੁਰੀ  

ਪਿੰਡ ਕਾਲੂਵਾਹਰ ਵਿਖ਼ੇ ਮਨਜੀਤ ਸਿੰਘ ਜੀਤਾ ਡੌਨ ਦਾ ਦੋਸਤ ਨੇ ਕੀਤਾ  ਕਤਲ,ਮਿਲੀ ਜਾਣਕਾਰੀ ਅਨੁਸਾਰ ਮਿਰਤਕ ਮਨਜੀਤ ਸਿੰਘ ਜੀਤਾ ਦੀ ਪਤਨੀ ਹਰਜਿੰਦਰ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕੇ ਮੇਰਾ ਪਤੀ ਇੱਕ ਪ੍ਰਾਈਵੇਟ ਬੱਸ ਤੇ ਡਰਾਈਵਰੀ ਕਰਦਾ ਸੀ ਅਤੇ ਸੂਰਜ ਰਾਣਾ ਪੁੱਤਰ ਸਤਪਾਲ ਰਾਣਾ ਵਾਸੀ ਕਾਲੂਵਾਹਰ ਥਾਣਾ ਬੁਲ੍ਹੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਉਸਦੀ ਦੋਸਤੀ ਹੋ ਗਈ ਅਤੇ ਸੂਰਜ ਰਾਣਾ ਦੋ ਵਾਰ ਸਾਡੇ ਘਰ ਵੀ ਆਇਆ ਅਤੇ ਮੇਰਾ ਪਤੀ ਵੀ ਉਸ ਦੇ ਘਰ ਮਿਲਣ ਚਲੇ ਜਾਂਦੇ ਸਨ।20-08-2022 ਨੂੰ ਕਿਸੇ ਗੱਲੋਂ ਇਨ੍ਹਾਂ ਦੋਵਾਂ ਦਾ ਝਗੜਾ ਹੋ ਗਿਆ ਅਤੇ ਆਪਸੀ ਬੋਲਚਾਲ ਵੀ ਬੰਦ ਹੋ ਗਈ ਸੀ ਇਸ ਸਬੰਧੀ ਸੂਰਜ ਰਾਣਾ ਨੇ ਸਾਡੇ ਘਰ ਆਕੇ ਮੇਰੇ ਪਤੀ ਕੋਲ਼ੋਂ ਮੁਆਫ਼ੀ ਵੀ ਮੰਗ ਲਈ ਸੀ ਅਤੇ 26-08-2022 ਨੂੰ ਮੇਰੇ ਪਤੀ ਨੂੰ ਸੂਰਜ ਰਾਣਾ ਦਾ ਫੋਨ ਆਇਆ ਕਿ ਅਸੀਂ ਬੈਠ ਕੇ ਸਾਰੇ ਗਿਲੇ ਸ਼ਿਕਵੇ ਦੂਰ ਕਰਨੇ ਹਨ ਮੇਰੇ ਕੋਲ ਸਾਬੀ ਵਾਸੀ ਜਨੌੜੀ ਵੀ ਆਇਆ ਹੈ। ਮੇਰਾ ਪਤੀ 2:30 ਵਜੇ ਸੂਰਜ ਰਾਣਾ ਦੇ ਘਰ ਗਿਆ ਅਤੇ 4:15 ਵਜੇ ਮੇਰੇ ਪਤੀ ਦਾ ਫੋਨ ਬੰਦ ਹੋ ਗਿਆ ਤਾਂ ਕਰੀਬ 4:50 ਵਜੇ ਮੇਰੇ ਪਤੀ ਦੇ ਦੋਸਤ ਹਰਜਿੰਦਰ ਸਿੰਘ ਪੁੱਤਰ ਚਰਨਜੀਤ ਸਿੰਘ ਨੇ ਘਰ ਆ ਕੇ ਦੱਸਿਆ ਕੇ ਮਨਜੀਤ ਸਿੰਘ ਨੂੰ ਪਿੰਡ ਕਾਲੂਵਾਹਰ ਸੂਰਜ ਦੇ ਘਰ ਦੇ ਬਾਹਰ ਸੂਰਜ ਰਾਣਾ ਅਤੇ ਸਾਬੀ ਨੇ ਬੁਰੀ ਤਰਾਂ ਨਾਲ ਵੱਢ ਦਿੱਤਾ ਹੈ ਫਿਰ ਅਸੀਂ ਜਾ ਕੇ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਜਲੰਧਰ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮਿਰਤਕ ਘੋਸ਼ਿਤ ਕਰ ਦਿੱਤਾ। ਥਾਣਾ ਬੁਲ੍ਹੋਵਾਲ ਦੀ ਪੁਲਿਸ ਨੇ ਦੋਵੇਂ ਦੋਸ਼ੀਆਂ ਖਿਲਾਫ ਧਾਰਾ 302 ਤਹਿਤ ਮੁਕੱਦਮਾ ਦਰਜ਼ ਰਜਿਸਟਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Post a Comment

0 Comments