ਗੁਆਂਢੀ ਸੂਬਾ ਵਾਂਗ ਪੰਜਾਬ ਚ ਵੀ ਖੇਡਾਂ ਨੂੰ ਕਰਾਂਗੇ ਪ੍ਰਫੁੱਲਤ ਪ੍ਰਧਾਨਮੰਤਰੀ ਚੁੱਕ ਰਹੇ ਹਨ ਅਹਿਮ ਕਦਮ;- ਸਰਦਾਰ ਕੇਵਲ ਸਿੰਘ ਢਿੱਲੋਂ

 ਗੁਆਂਢੀ ਸੂਬਾ ਵਾਂਗ ਪੰਜਾਬ ਚ ਵੀ ਖੇਡਾਂ ਨੂੰ ਕਰਾਂਗੇ ਪ੍ਰਫੁੱਲਤ ਪ੍ਰਧਾਨਮੰਤਰੀ ਚੁੱਕ ਰਹੇ ਹਨ ਅਹਿਮ ਕਦਮ;- ਸਰਦਾਰ ਕੇਵਲ ਸਿੰਘ ਢਿੱਲੋਂ  

ਜੂਨੀਅਰ ਕਿੱਕ ਬਾਕਸਿੰਗ ਚ ਜੇਤੂ ਖਿਡਾਰੀਆਂ ਦਾ ਸ਼ਹਿਰ ਦੀਆਂ ਵੱਡੀ ਗਿਣਤੀ ਚ ਪਹੁੰਚੀਆਂ ਸੰਸਥਾਵਾਂ ਵੱਲੋਂ ਕੀਤਾ ਗਿਆ ਸਨਮਾਨ  

ਕੇਵਲ ਸਿੰਘ ਢਿੱਲੋਂ ਫਲਾਇੰਗ ਫੈਦਰ ਦੇ ਵਿਦਿਆਰਥੀ  ਵੱਲੋਂ ਨੈਸ਼ਨਲ ਗੋਲਡ ਤੇ ਸਿਲਵਰ ਮੈਡਲ ਜੇਤੂ ਖਿਡਾਰੀਆਂ ਨੂੰ ਰਾਸ਼ੀ ਚ 5100/5100 ਦਿੱਤੀ ਗਈ


ਬਰਨਾਲਾ,10 ,ਅਗਸਤ /ਕਰਨਪ੍ਰੀਤ ਧੰਦਰਾਲ /
- ਦੇਸ਼ ਦੇ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਦੇਸ਼ ਦੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਨੂੰ ਲੈ ਕੇ ਅਹਿਮ ਕਦਮ ਚੁੱਕੇ ਜਾ ਰਹੇ ਹਨ।ਜਿਵੇਂ ਗੁਆਂਢੀ ਸੂਬਾ ਹਰਿਆਣਾ ਵੱਡੀ ਗਿਣਤੀ ਵਿਚ ਕਾਮਨਵੈਲਥ ਗੇਮਾਂ ਦੇ ਵਿਚ ਗੋਲਡ ਮੈਡਲ ਸਿਲਵਰ ਮੈਡਲ ਅਤੇ ਬ੍ਰੋਂਜ਼ ਮੈਡਲ ਹਾਸਲ ਕਰ ਰਿਹਾ ਹੈ ਪੰਜਾਬ ਦੇ ਵਿੱਚ ਵੀ ਖੇਡਾਂ ਨੂੰ ਪ੍ਰਫੁੱਲਤ ਕੀਤਾ ਜਾਵੇਗਾ ਅਤੇ ਨਸ਼ੇ ਦੇ ਵਗ ਰਹੇ ਦਰਿਆ ਨੂੰ ਬੰਦ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਰਨਾਲਾ ਜਰਨਲਿਸਟ ਐਸੋਸੀਏਸ਼ਨ ਤੇ ਵੱਖ ਵੱਖ ਸੰਸਥਾਵਾਂ ਵੱਲੋਂ ਰੱਖੇ ਗਏ ਸਨਮਾਨ ਸਮਾਗਮ ਦੇ ਵਿੱਚ ਭਾਜਪਾ ਦੇ ਸੀਨੀਅਰ ਆਗੂ ਸਾਬਕਾ ਵਿਧਾਇਕ ਪ੍ਰਸਿੱਧ ਉਦਯੋਗਪਤੀ ਸਰਦਾਰ ਕੇਵਲ ਸਿੰਘ ਢਿੱਲੋਂ ਵੱਲੋਂ ਕੀਤਾ ਗਿਆ। ਇਸ ਮੌਕੇ ਜੂਨੀਅਰ ਕਿੱਕ ਬਾਕਸਿੰਗ ਚੋਂ ਜੇਤੂ ਖਿਡਾਰੀ ਨੈਸ਼ਨਲ ਗੋਲਡ ਮੈਡਲਿਸਟ ਇੰਦਰਵੀਰ ਸਿੰਘ ਬਰਾਡ਼ ਸਿਲਵਰ ਮੈਡਲ ਜੇਤੂ ਅਨੂਰੀਤ ਕੌਰ ਸਿੱਧੂ ਹੁਸਨਪ੍ਰੀਤ ਸਿੰਘ ਅਰਸ਼ਪ੍ਰੀਤ ਸ਼ਰਮਾ ਸੁਖਵੀਰ ਕੌਰ ਗੁਰਪ੍ਰੀਤ ਸਿੰਘ ਆਕਾਸ਼ਦੀਪ ਸਿੰਘ ਮਨਿੰਦਰ ਸਿੰਘ ਅਜੇ ਕੁਮਾਰ ਵਿੱਕੀ ਸਿੰਘ ਅਤੇ ਕੋਚ ਸਾਹਿਬਾਨ ਰਣਜੀਤ ਸਿੰਘ ਮਾਨ ਜਸਪ੍ਰੀਤ ਸਿੰਘ ਢੀਂਡਸਾ ਨੂੰ ਵੱਖ ਵੱਖ ਰਾਜਨੀਤਕ ਸਮਾਜਿਕ ਧਾਰਮਿਕ ਸੰਸਥਾਵਾਂ ਅਤੇ ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਵੱਲੋਂ ਸਨਮਾਨਿਤ ਕੀਤਾ ਗਿਆ ਸ਼ਹਿਰ ਦੀਆਂ ਧਾਰਮਿਕ ਸਮਾਜਿਕ ਰਾਜਨੀਤਿਕ ਅਤੇ ਵੱਖ ਵੱਖ ਸੰਸਥਾਵਾਂ ਵੱਲੋਂ ਵੱਡੀ ਗਿਣਤੀ ਚ ਆਪਣੇ ਸਮੂਹ ਮੈਂਬਰਾਂ ਨਾਲ ਸ੍ਰੀ ਮਹਾਂ ਸ਼ਕਤੀ ਕਲਾ ਮੰਦਰ ਰੱਖੇ ਗਏ ਸਨਮਾਨ ਸਮਾਗਮ ਚ  ਪਹੁੰਚਦਿਆਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਕੇਵਲ ਸਿੰਘ ਢਿੱਲੋਂ ਐਸ.ਡੀ ਸਭਾ ਫਲਾਇੰਗ ਫੈਦਰ ਦੇ ਵੱਲੋਂ ਨੈਸ਼ਨਲ ਗੋਲਡ ਤੇ ਸਿਲਵਰ ਮੈਡਲ ਜੇਤੂ ਖਿਡਾਰੀਆਂ ਨੂੰ ਰਾਸ਼ੀ 5100/5100 ਦਿੱਤੀ ਗਈ। ਇਸ ਨਾਲ ਹੀ ਸਨਮਾਨ ਸਮਾਗਮ ਵਿਚ ਕੇਵਲ ਸਿੰਘ ਢਿੱਲੋਂ,  ਐਸ ਡੀ ਸਭਾ ਦੇ ਚੇਅਰਮੈਨ ਸੀਨੀਅਰ ਵਕੀਲ ਸ਼ਿਵਦਰਸ਼ਨ ਸ਼ਰਮਾ, ਸੂਰਯਵੰਸ਼ੀ ਪ੍ਰੋਗ੍ਰੈਸਿਵ ਸੀਨੀਅਰ ਸਿਟੀਜ਼ਨ ਸੋਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ, ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਗੁਰਦੀਪ ਸਿੰਘ ਬਾਠ, ਵਾਈਐਸ ਗਰੁੱਪ ਦੇ ਐਮਡੀ ਵਰੁਣ ਭਾਰਤੀ, ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਸੈਕਟਰੀ ਵਿਪਨ ਗੁਪਤਾ ਆਪ ਵੱਲੋਂ ਸਮਾਗਮ ਵਿੱਚ ਖਿਡਾਰੀਆਂ ਨੂੰ ਅਤੇ ਸ਼ਾਮਲ ਨੁਮਾਇੰਦਿਆਂ ਨੂੰ ਸੰਬੋਧਨ ਕੀਤਾ ਗਿਆ। ।ਇਸ ਮੌਕੇ ਹੋਰਨਾਨ ਤੋਂ ਇਲਾਵਾ ਸਤੀਸ਼ ਬਾਂਸਲ ਜੱਜ, ਕੌਂਸਲਰ ਭੁਪਿੰਦਰ ਭਿੰਦੀ, ਕੌਂਸਲਰ ਖੁਸ਼ੀ ਮੁਹੰਮਦ,ਨਗਰ ਕੌਂਸਲ ਪ੍ਰਧਾਨ ਗੁਰਜੀਤ ਸਿੰਘ ਔਲਖ, ਸਾਬਕਾ ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਟਰਾਈਡੈਂਟ ਗਰੁੱਪ ਦੇ ਐਡਮਿਨ ਹੈੱਡ ਰੁਪਿੰਦਰ ਗੁਪਤਾ ਕੌਂਸਲਰ ਜਗਰਾਜ ਪੰਡੋਰੀ ਮਾਸਟਰਮਾਈਂਡ ਫਲਾਇੰਗ ਫੈਦਰ ,ਐਸ ਡੀ ਸਭਾ ਦੇ ਸੈਕਟਰੀ ਸ਼ਿਵ ਸਿੰਗਲਾ, ਐਸ ਡੀ ਸਭਾ ਦੇ ਚੇਅਰਮੈਨ ਸੀਨੀਅਰ ਵਕੀਲ ਸ਼ਿਵਦਰਸ਼ਨ ਸ਼ਰਮਾ, ਸੂਰਿਆਵੰਸ਼ੀ ਖੱਤਰੀ ਸਭਾ ਪ੍ਰੋਗ੍ਰੈਸਿਵ ਸੀਨੀਅਰ ਸਿਟੀਜ਼ਨ ਸੋਸਾਇਟੀ ਦੇ ਪ੍ਰਧਾਨ ਸਮਾਜ ਸੇਵੀ  ਸੁਖਵਿੰਦਰ ਭੰਡਾਰੀ, ਖੱਤਰੀ ਸਭਾ ਰਜਿਸਟਰਡ ਬਰਨਾਲਾ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਾਜੀਵ ਵਰਮਾ ਰਿੰਪੀ, ਸ਼੍ਰੋਮਣੀ ਅਕਾਲੀ ਦਲ ਸੀਨੀਅਰ ਆਗੂ ਰੁਪਿੰਦਰ ਸੰਧੂ, ਪ੍ਰਸਿੱਧ ਕਾਲੋਨਾਈਜ਼ਰ ਸਮਾਜ ਸੇਵੀ  ਪਿਆਰਾ ਲਾਲ ਰਾਏਸਰੀਆ, ਸਾਂਝਾ ਆਸਰਾ ਵੈੱਲਫੇਅਰ ਤੇ ਲਾਇਨਜ਼ ਕਲੱਬ ਦੇ ਪ੍ਰਧਾਨ ਕ੍ਰਿਸ਼ਨ ਬਿੱਟੂ, ਵੇਟਲਿਫਟਿੰਗ ਕੋਚ ਗੁਰਵਿੰਦਰ ਕੌਰ, ਜ਼ਿਲ੍ਹਾ ਖੇਡ ਅਫਸਰ ਬਲਵਿੰਦਰ ਸਿੰਘ, ਬਰਨਾਲਾ ਸਪੋਰਟਸ ਵੈਲਫੇਅਰ ਰਾਮਪਾਲ ਸਿੰਗਲਾ , ਵਰੁਣ ਭਾਰਤੀ, , ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਬਿੱਟੂ ਦੀਵਾਨਾ,, ਪ੍ਰੈੱਸ ਕਲੱਬ ਮਹਿਲ ਕਲਾਂ, ਪ੍ਰੈੱਸ ਕਲੱਬ ਭਦੌੜ, ਪ੍ਰੈੱਸ ਕਲੱਬ ਤਪਾ ਪ੍ਰੈੱਸ ਕਲੱਬ ਹੰਡਿਆਇਆ, ਪ੍ਰੈੱਸ ਕਲੱਬ ਬਰਨਾਲਾ, ਏਕਤਾਂ ਪ੍ਰੈੱਸ ਕਲੱਬ  ਬਰਨਾਲਾ ਜਰਨਲਿਸਟ ਐਸੋਸੀਏਸ਼ਨ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਸਾਬਕਾ ਸੈਨਿਕ ਵਿੰਗ ਭਾਰਤੀ ਜਨਤਾ ਪਾਰਟੀ ਅਤੇ ਸਮੂਹ ਮੈਂਬਰ ਅਹੁਦੇਦਾਰ ਆਦਿ ਵੱਲੋਂ ਨੈਸ਼ਨਲ ਗੋਲਡ ਅਤੇ ਸਿਲਵਰ ਮੈਡਲ ਜਿੱਤਣ ਵਾਲੇ ਖਿਡਾਰੀਆਂ ਸਮੇਤ ਵੱਖ ਵੱਖ ਹੋਣਹਾਰ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ

Post a Comment

0 Comments