ਪੀ.ਡਬਲਯੂ. ਡੀ.ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਨੇ ਸਾਥੀ ਸੇਵਾ ਸਿੰਘ ਨੂੰ ਵਿਦਾਇਗੀ ਪਾਰਟੀ ਦਿੱਤੀ

 ਪੀ.ਡਬਲਯੂ. ਡੀ.ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਨੇ  ਸਾਥੀ ਸੇਵਾ ਸਿੰਘ ਨੂੰ ਵਿਦਾਇਗੀ ਪਾਰਟੀ ਦਿੱਤੀ


ਸ਼ਾਹਕੋਟ 31 ਅਗਸਤ (ਲਖਵੀਰ ਵਾਲੀਆ) :- 
ਪੀ.ਡਬਲਯੂ. ਡੀ.ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ ਬਰਾਚ ਸ਼ਾਹਕੋਟ ਵੱਲੋਂ ਬਰਾਚ ਪ੍ਰਧਾਨ ਸੁਖਦਿਆਲ ਸਿੰਘ, ਚੇਅਰਮੈਨ ਕੁਲਬੀਰ ਸਿੰਘ, ਜਨਰਲ ਸਕੱਤਰ ਬਲਜੀਤ ਸਿੰਘ, ਖਜਾਨਚੀ ਬਲਵੀਰ ਰਾਮ ਦੀ ਅਗਵਾਈ ਹੇਠ ਜਲ ਸਪਲਾਈ ਵਿਭਾਗ ਦੇ ਦਫਤਰ ਉਪ ਮੰਡਲ ਮਲਸੀਆਂ ਵਿਖੇ ਸਾਥੀ ਸੇਵਾ ਸਿੰਘ ਦੀ ਰਿਟਾਇਰਡ ਮਿੰਟ ਉਪਰੰਤ ਸਾਥੀ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ ਤੇ ਸਾਥੀ ਸੇਵਾ ਸਿੰਘ ਤੇ ਉਨ੍ਹਾਂ ਦੀ ਧਰਮ ਪਤਨੀ ਦਾ ਜਥੇਬੰਦੀ ਦੇ ਆਗੁਆਂ ਵੱਲੋਂ ਸਨਮਾਨ ਚਿੰਨ੍ਹ ਭੇਟ ਕਰਕੇ ਵਿਸੇਸ਼ ਸਨਮਾਨਿਤ ਕੀਤਾ ਗਿਆ ਤੇ ਸਮੂਹ ਕਮੇਟੀ ਮੈਂਬਰਾ ਵੱਲੋਂ ਮੁਬਾਰਕਬਾਦ ਦਿੱਤੀ ਗਈ।


ਇਸ ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਾਥੀ ਬਲਵੀਰ ਸਿੰਘ ਰਾਮ ਤੇ ਕੁਲਬੀਰ ਸਿੰਘ ਨੇ ਦੱਸਿਆ ਕਿ ਸਾਥੀ ਸੇਵਾ ਸਿੰਘ ਸੁਰੂ ਤੋਂ ਲੈਕੇ ਜਥੇਬੰਦੀ ਨਾਲ ਮੋਡੇ ਨਾਲ ਮੋਡਾ ਜੋੜਕੇ ਖੜੇ ਰਹੇ ਤੇ ਸਾਥੀਆਂ ਨੂੰ ਰੈਗੂਲਰ ਕਰਵਾਉਣ ਤੱਕ ਲਾ ਮਿਸਾਲ ਸੰਘਰਸ਼ ਦਾ ਹਿਸਾ ਬਣੇ ਰਹੇ, ਮਟਕਾ ਚੌਂਕ ਚੰਡੀਗੜ੍ਹ ਪੁਲਿਸ ਦਾ ਜਬਰ ਵੀ ਇਨ੍ਹਾਂ ਆਪਣੇ ਸਿਰ ਤੇ ਹੰਡਿਆਇਆ ਹੈ।ਉਨ੍ਹਾਂ ਕਿਹਾ ਕਿ ਸਾਥੀ ਨੂੰ ਸੰਘਰਸ਼ ਵਿੱਚ ਹਿਸਾ ਬਣਨ ਲਈ ਪਰਿਵਾਰ ਦਾ ਵੀ ਵੱਡਾ ਯੋਗਦਾਨ ਰਿਹਾ ਹੈ।ਆਗੂਆਂ ਨੇ ਕਿਹਾ ਕਿ ਰਿਟਾਇਰਡ ਮਿੰਟ ਤੋਂ ਬਾਅਦ ਵੀ ਜੇਕਰ ਸਾਥੀ ਨੂੰ ਕਿਸੇ ਸਹਿਯੋਗ ਦੀ ਲੋਵ ਪਈ ਤਾਂ ਜਥੇਬੰਦੀ ਹਮੇਸ਼ਾ ਖੜੀ ਹੈ।ਇਸ ਉਪਰੰਤ ਹੋਰਨਾਂ ਤੋਂ ਇਲਾਵਾ ਰਜਿੰਦਰ ਕੁਮਾਰ, ਮੇਵਾ ਲਾਲ,ਹਰਵਿੰਦਰ ਸਿੰਘ ਸੰਧੂ, ਹਰਵਿੰਦਰ ਸਿੰਘ ਖਹਿਰਾ, ਪਰਸ਼ਨ,ਗੁਰਦਿਆਲ ਸਿੰਘ, ਜਸਵੀਰ ਸਿੰਘ ਸ਼ੀਰਾ, ਗੁਰਵਿੰਦਰ ਸਿੰਘ ਲਾਡੀ,ਲਵਪ੍ਰੀਤ ਸਿੰਘ, ਜੇ.ਈ.ਵਿਜੇ ਕੁਮਾਰ, ਜੇ.ਈ.ਵਿਕਰਮ, ਸਤਨਾਮ ਸਿੰਘ, ਨਰੇਸ਼ ਨਾਹਰ ਆਦਿ ਹਾਜਰ ਸਨ।

Post a Comment

0 Comments