ਕੇਦਰ ਦੀ ਮੋਦੀ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋ ਮੁੱਕਰੀ : ਪੂਨਾਵਾਲਾ /ਐਡਵੋਕੇਟ ਉੱਡਤ

 ਕੇਦਰ ਦੀ ਮੋਦੀ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋ ਮੁੱਕਰੀ : ਪੂਨਾਵਾਲਾ /ਐਡਵੋਕੇਟ ਉੱਡਤ 

ਰਾਜਿੰਦਰ ਹੀਰੇਵਾਲਾ ਜਿਲ੍ਹਾ ਪ੍ਰਧਾਨ , ਬਲਦੇਵ ਬਾਜੇਵਾਲਾ ਜਿਲ੍ਹਾ ਸਕੱਤਰ ਤੇ ਸਾਧੂ ਰਾਮਾਨੰਦੀ ਜਿਲ੍ਹਾ ਖਜਾਨਚੀ ਚੁਣੇ ਗਏ 


ਗੁਰਜੰਟ ਸਿੰਘ ਬਾਜੇਵਾਲੀਆ

ਮਾਨਸਾ 21ਅਗਸਤ ਇਥੋਂ ਥੋੜੀ ਦੂਰ ਸਥਿਤ ਪਿੰਡ ਕੋਟਧਰਮੂ ਵਿੱਖੇ ਕੁਲ ਹਿੰਦ ਕਿਸਾਨ ਸਭਾ ਦੀ ਜਿਲ੍ਹਾ ਕਾਨਫਰੰਸ ਚਾਰ ਮੈਬਰੀ ਪ੍ਰਧਾਨਗੀ ਮੰਡਲ ਕ੍ਰਮਵਾਰ ਹਰਨੇਕ ਸਿੰਘ ਖੀਵਾ , ਸਾਧੂ ਸਿੰਘ ਰਾਮਾਨੰਦੀ, ਦਰਸਨ ਸਿੰਘ ਧਲੇਵਾ , ਰਾਜਿਦਰ ਸਿੰਘ ਹੀਰੇਵਾਲਾ ਦੀ ਪ੍ਰਧਾਨਗੀ ਹੇਠ ਸਫਲਤਾ ਪੂਰਵਕ ਸੰਪੰਨ ਹੋਈ । ਕਾਨਫਰੰਸ ਦੇ ਸੁਰੂਆਤ ਵਿੱਚ ਵਿਛੜੇ ਸਾਥੀਆਂ ਦੀ ਯਾਦ ਵਿੱਚ ਸੋਕ ਮਤਾ ਰੱਖ ਕੇ ਸਰਧਾਜਲੀ ਭੇਟ ਕੀਤੀ ਗਈ । ਕਾਨਫਰੰਸ ਦਾ ਉਦਘਾਟਨ ਕਰਦਿਆਂ ਕੁਲ ਹਿੰਦ ਕਿਸਾਨ ਸਭਾ ਦੇ ਜਰਨਲ ਸਕੱਤਰ ਇਤਿਹਾਸਕ ਕਿਸਾਨੀ ਲਹਿਰ ਦੇ ਹੀਰੋ ਸਾਥੀ ਮੇਜਰ ਸਿੰਘ ਪੂਨਾਵਾਲਾ ਨੇ ਕਿਹਾ ਕਿ ਡੇਢ ਸਾਲ ਲੰਮਾ ਚੱਲੇ ਇਤਿਹਾਸਕ ਕਿਸਾਨੀ ਅੰਦੋਲਨ ਸਦਕਾ ਦੇਸ ਦੇ ਵਿੱਚ ਇੱਕ ਨਵੀ ਜਾਗ੍ਰਤੀ ਪੈਦਾ ਹੋਈ ਤੇ ਭਾਰਤ ਦਾ ਹਰ ਤਬਕਾ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਲੱਗਾ ਤੇ ਲੋਕਤੰਤਰੀ ਪ੍ਰਣਾਲੀ ਮਜਬੂਤ ਹੋਣ ਲੱਗੀ , ਜੋ ਦੇਸ ਦੇ ਫਾਸੀਵਾਦੀ ਹਾਕਮਾਂ ਤੋ ਬਰਦਾਸਤ ਨਹੀ ਹੋ ਰਹੀ । 

   ਸਾਥੀ ਪੂੰਨਾਵਾਲ ਨੇ ਕਿਹਾ ਕਿ ਮੋਦੀ ਹਕੂਮਤ ਕਿਸਾਨੀ ਅੰਦੋਲਨ ਦੇ ਦਬਾਅ ਸਦਕਾ ਕਿਸਾਨ ਲੀਡਰਾਂ ਨਾਲ ਕੀਤੇ ਵਾਅਦਿਆਂ ਤੋ ਮੁੱਕਰ ਦੀ ਜਾਪ ਰਹੀ ਹੈ ਐਮ. ਐਸ ਪੀ. ਤੇ ਬਣਾਈ ਕਮੇਟੀ ਵਿੱਚ ਕਾਲੇ ਕਾਨੂੰਨਾਂ ਦੇ ਸਮਰੱਥਕਾ ਨੂੰ ਸਾਮਿਲ ਕਰਨਾ ਤੇ ਲਖੀਮਪੁਰ ਖੀਰੀ ਕਾਂਡ ਦੇ ਪੀੜਤਾਂ ਨੂੰ ਇਨਸਾਫ ਦੇਣ ਤੋਂ ਭੱਜਣਾ ਮੋਦੀ ਹਕੂਮਤ ਦੀ ਨੀਅਤ ਸਪੱਸਟ ਕਰਦੀਆਂ ਘਟਨਾਵਾਂ ਹਨ 

 ਇਸ ਮੌਕੇ ਤੇ ਭਰਾਤਰੀ ਸੰਦੇਸ ਦਿੰਦਿਆ ਸੀਟੂ ਦੇ ਸੂਬਾ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਕਿਸਾਨੀ ਅੰਦੋਲਨ ਨੇ ਪੰਜਾਬ ਲੋਕਾਂ ਵਿੱਚ ਕੀਤੀ ਚੇਤਨਾ ਨਾਲ ਪੰਜਾਬ ਦੀ ਸੱਤਾ ਵਿੱਚ ਆਈ ਆਪ ਸਰਕਾਰ ਵੀ ਰਿਵਾਇਤੀ ਪਾਰਟੀਆਂ ਵਾਗ ਲੋਕਾਂ ਨਾਲ ਕੀਤੇ ਵਾਅਦਿਆਂ ਤੋ ਭੱਜ ਚੁੱਕੀ ਹੈ ਤੇ ਵੀਆਈਪੀ ਕਲਚਰ ਤੇ ਭਿ੍ਰਸਟਾਚਾਰ ਵਿੱਚ ਪੂਰੀ ਤਰ੍ਹਾਂ ਗਲਤਾਨ ਹੋ ਚੁੱਕੀ ਹੈ ।

ਇਸ ਮੌਕੇ ਤੇ ਮਤਾ ਪਾਸ ਕਰਕੇ ਖਰਾਬ ਹੋਈ ਨਰਮੇ ਦੀ ਫਸਲ ਤੇ ਲੰਪੀ ਸਕਿਨ ਕਾਰਨ ਮਰ ਰਹੇ ਪਸੂਆ ਲਈ ਮੁਆਵਜਾ ਦੇਣ ਦੀ ਮੰਗ ਕੀਤੀ ਗਈ।

     ਹਾਉਸ ਵਿੱਚ ਪਿਛਲੇ ਕੰਮਾ ਦੀ ਰਿਪੋਰਟ ਜਿਲ੍ਹਾ ਸਕੱਤਰ ਬਲਦੇਵ ਸਿੰਘ ਬਾਜੇਵਾਲਾ ਨੇ ਪੇਸ ਕੀਤੀ ਜਿਸ ਨੂੰ ਹਾਉਸ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ ।

   ਇਸ ਮੌਕੇ ਤੇ 23 ਮੈਬਰੀ ਜਿਲ੍ਹਾ ਕਮੇਟੀ ਚੁਣੀ ਗਈ ਜਿਸ ਵਿੱਚ ਰਾਜਿੰਦਰ ਸਿੰਘ ਹੀਰੇਵਾਲਾ ਨੂੰ ਪ੍ਰਧਾਨ , ਬਲਦੇਵ ਬਾਜੇਵਾਲਾ ਨੂੰ ਸਕੱਤਰ , ਸਾਧੂ ਸਿੰਘ ਰਾਮਾਨੰਦੀ ਨੂੰ ਖਜਾਨਚੀ , ਹਰਨੇਕ ਸਿੰਘ ਖੀਵਾ , ਕਰਨੈਲ ਸਿੰਘ ਭੀਖੀ , ਜਸਵੰਤ ਸਿੰਘ ਬੀਰੋਕੇ , ਬਲਵਿੰਦਰ ਕੋਟਧਰਮੂ , ਲਾਭ ਭੰਮੇ , ਦਰਸਨ ਸਿੰਘ ਧਲੇਵਾ ਮੀਤ ਪ੍ਰਧਾਨ , ਸਵਰਨਜੀਤ ਦਲਿਓ , ਬਲਦੇਵ ਸਿੰਘ ਉੱਡਤ , ਜਲੋਰ ਕੋਟਧਰਮੂ ਨਿਰਮਲ ਸਿੰਘ ਬੱਪੀਆਣਾ, ਬੇਅੰਤ ਸਿੰਘ ਖੀਵਾ , ਹਰਜਿੰਦਰ ਬਰੇਟਾ ਜੁਆਇਟ ਸਕੱਤਰ , ਜਰਨੈਲ ਸਿੰਘ ਹੀਰੇਵਾਲਾ , ਗੁਰਪਿਆਰ ਫੱਤਾ , ਬਿੱਕਰ ਸਿੰਘ ਮਾਖਾ , ਜਸਮੇਲ ਅਤਲਾ, ਜੀਤ ਸਿੰਘ ਗੁਰਨੇ ਜਿਲ੍ਹਾ ਕਮੇਟੀ ਮੈਬਰ ਚੁਣੇ ਗਏ । ਸੂਬਾਈ ਕਾਨਫਰੰਸ ਲਈ 10 ਡੈਲੀਗੇਟਾ ਦੀ ਚੌਣ ਕੀਤੀ ਗਈ, ਜੋ 28,29 ਅਗਸਤ ਨੂੰ ਤਰਨਤਾਰਨ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ। ਅਖੀਰ ਵਿੱਚ ਜਿਲ੍ਹਾ ਖਜਾਨਚੀ ਸਾਧੂ ਸਿੰਘ ਰਾਮਾਨੰਦੀ ਨੇ ਸਾਰੇ ਸਾਥੀਆ ਦਾ ਧੰਨਵਾਦ ਕੀਤਾ ।

Post a Comment

0 Comments