ਹਰਪ੍ਰੀਤ ਦੀ ਨੌਕਰੀ ਦੀ ਬਹਾਲੀ ਲਈ ਐਕਸ਼ਨ ਕਮੇਟੀ ਬਣਾ ਕੇ ਜਿੱਤ ਸੰਘਰਸ਼ ਲੜਨਗੀਆਂ ਸਮੂਹ ਜਥੇਬੰਦੀਆਂ:

 ਹਰਪ੍ਰੀਤ ਦੀ ਨੌਕਰੀ ਦੀ ਬਹਾਲੀ ਲਈ ਐਕਸ਼ਨ ਕਮੇਟੀ ਬਣਾ ਕੇ ਜਿੱਤ ਸੰਘਰਸ਼ ਲੜਨਗੀਆਂ ਸਮੂਹ ਜਥੇਬੰਦੀਆਂ: 

ਧਰਨਾਂ ਇਨਸਾਫ ਦਿਵਾਉਂਣ ਤੱਕ ਜਾਰੀ ਰਹੇਗਾ: ਹਰਪ੍ਰੀਤ ਸਿੰਘ 


ਗੁਰਜੰਟ ਸਿੰਘ ਬਾਜੇਵਾਲੀਆ 

ਮਾਨਸਾ. 3 ਅਗਸਤ ਪੰਜਾਬ  ਜਲ ਸ੍ਰੋਤ ਮਹਿਕਮੇ ਤੋਂ ਕੁਝ ਅਧਿਕਾਰੀਆਂ ਵੱਲੋਂ ਕੁਝ ਸਮਾਂ ਪਹਿਲਾ ਹਟਾਏ ਗਏ ਸੇਵਾਦਾਰ ਹਰਪ੍ਰੀਤ ਸਿਘ ਜੋ ਕਿ ਪਿਛਲੇ 13^14 ਦਿਨਾਂ ਤੋਂ ਮੁੜ ਨੌਕਰੀ ਦੀ ਬਹਾਲੀ ਲਈ ਐਕਸ਼ਨ


ਦਫ਼ਤਰ ਵਿਖੇ ਧਰਨਾ ਜਾਰੀ ਹੈ ਅਤੇ ਅੱਜ ਤਿੰਨਕੋਨੀ ਮਾਨਸਾ ਵਿਖੇ ਹਰਪ੍ਰੀਤ ਸਿੰਘ ਤੇ ਪਰਿਵਾਰ ਵੱਲੋਂ ਮੀਟਿੰਗ ਦਾ ਸਮਾਂ ਲੈਣ ਲਈ ਸੰਕੇਤਕ ਧਰਨਾ ਦਿੱਤਾ ਗਿਆ ਜਿਸ ਦੇ ਸਬੰਧ ਵਿੱਚ ਤਹਿਸੀਲਦਾਰ ਮਾਨਸਾ ਵੱਲੋਂ ਹਮਾਇਤ ਵਿੱਚ ਪਹੁੰਚੀਆਂ ਜਥੇਬੰਦੀਆਂ ਵੱਲੋਂ ਮੀਟਿੰਗ ਦਾ ਭਰੋਸਾ ਦੇ ਕੇ ਮੰਗ ਪੱਤਰ ਲਿਆ ਗਿਆ। ਇਸ ਸਮੇਂ ਧਰਨਾਕਾਰੀਆਂ ਹਰਪ੍ਰੀਤ ਸਿੰਘ ਦੀ ਹਮਾਇਤ ਵਿੱਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ  ਪੰਜਾਬ ਦੇ ਸਤਨਾਮ ਸਿੰਘ ਖਿਆਲਾ (ਮਾਨਸਾ) ਬੀ,ਕੇ,ਯੂ, ਡਕੌਂਦਾ ਦੇ ਹਰਦੇਵ ਸਿੰਘ ਬੁੁਰਜ ਹਰੀ, ਕੁੱਲ ਹਿੰਦ ਕਿਸਾਨ ਸਭਾ ਦੇ ਦਲਜੀਤ ਸਿੰਘ ਮਾਨਸ਼ਾਹੀਆ, ਸੀ,ਪੀ,ਆਈ, (ਐਮ,ਐਲ) ਲਿਬਰੇਸ਼ਨ ਦੇ ਸੂਬਾ ਸਕੱਤਰ ਰਾਜਵਿੰਦਰ ਰਾਣਾ, ਜਮੂਹਰੀ ਕਿਸਾਨ ਸਭਾ ਦੇ ਛੱਜੂ ਰਾਮ ਰਿਸ਼ੀ, ਪੰਜਾਬ ਖੇਤ ਮਜ਼ਦੂਰ ਸਭਾ ਦੇ ਕ੍ਰਿਸ਼ਨ ਚੌਹਾਨ, ਬਹੁਜਮ ਮੁਕਤੀ ਮੋਰਚਾ ਜਸਵੰਤ ਸਿੰਘ, ਡਾH ਸੁਰਿੰਦਰ ਸਿੰਘ, ਆਟੋ ਯੂਨੀਅਨ ਦੇ ਪ੍ਰਧਾਨ ਗੇਜਾ ਸਿੰਘ ਅਤੇ ਦੋਧੀ ,ਯੂਨੀਅਨ ਦੇ ਨਰੇਸ਼ ਬੁਰਜ ਹਰੀ ਆਦਿ ਆਗੂ ਨੇ ਜਿਲ੍ਹਾ ਪ੍ਰਸ਼ਾਸਨ ਅਤੇ ਸੂਬੇ ਦੀ ਭਗਵੰਤ ਮਾਨ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ 36000 ਹਜ਼ਾਰ ਮੁਲਾਜਮਾਂ ਦੀ ਭਰਤੀ ਦਾ ਜੋ ਡਰਾਮਾ ਕੀਤਾ ਜਾ ਰਿਹਾ ਹੈ ਉਹ ਨਿਰਾ ਝੂਠ ਹੈ ਤੇ ਗੁਮਰਾਹਕੁਨ ਹੈ, ਕਿਉਂਕਿ ਠੇਕਾ ਮੁਲਾਜਮਾਂ ਨੂੰ ਵੀ ਦੂਰ ਰੱਖਿਆ ਜਾ ਰਿਹਾ ਹੈ ਜਦੋਂ ਕਿ ਆਊਟ ਸੋਰਸਿੰਗ ਦੇ ਹੋ ਰਹੇ ਸੋਸ਼ਣ ਅਤੇ ਧੱਕੇਸ਼ਾਹੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਆਗੂਆਂ ਨੇ ਕਿਹਾ ਕਿ ਹਰਪ੍ਰੀਤ ਸਿੰਘ ਦੀ ਨੌਕਰੀ ਦੀ ਮੁੜ ਬਹਾਲੀ ਦੋਸ਼ੀ ਮੁਲਾਜਮਾਂ ਖਿਲਾਫ ਕਾਨੂੰਨੀ ਕਾਰਵਾਈ ਤੇ ਜਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਗੁਰਪ੍ਰੀਤ ਸਿੰਘ ਫਾਇਰ ਬ੍ਰਿਗੇਡ ਦੀ ਬਹਾਲੀ ਅਤੇ ਤਨਖਾਹ ਜਾਰੀ ਕੀਤੀ ਜਾਵੇ। ਇਸ ਸਮੇਂ ਧਰਨੇ ਦੌਰਾਨ ਗੁਰਦੇਵ ਸਿੰਘ ਦਲੇਲ ਸਿੰਘ ਵਾਲਾ, ਮਨਜੀਤ ਕੌਰ ਗਾਮੀਵਾਲਾ ਇਸਤਰੀ ਸਭਾ, ਲਾਭ ਮੰਢਾਲੀ, ਰਤਨ ਭੋਲਾ, ਬੰਬੂ ਸਿੰਘ, ਰਾਜਵਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ। ਸਟੇਜ ਦੀ ਸਕੱਤਰਤਾ ਦੀ ਭੂਮਿਕਾ ਠੇਕਾ ਮੁਲਾਜਮ ਮੋਰਚੇ ਦੇ ਗੁਰਵਿੰਦਰ ਸਿੰਘ ਧਾਲੀਵਾਲ ਨੇ ਨਿਭਾਈ।

Post a Comment

0 Comments