ਐਡਵੋਕੇਟ ਜਤਿੰਦਰਪਾਲ ਸਿੰਘ ਉੱਗੋਕੇ ਪੰਜਾਬ ਦੇ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਬਣੇ

 ਐਡਵੋਕੇਟ ਜਤਿੰਦਰਪਾਲ ਸਿੰਘ ਉੱਗੋਕੇ ਪੰਜਾਬ ਦੇ ਸੀਨੀਅਰ ਡਿਪਟੀ ਐਡਵੋਕੇਟ ਜਨਰਲ  ਬਣੇ 


ਬਰਨਾਲਾ,2 ,ਅਗਸਤ/ਕਰਨਪ੍ਰੀਤ ਕਰਨ

ਜਿਲਾ ਬਰਨਾਲਾ ਕੋਰਟ ਕੰਪਲੇਕ੍ਸ ਵਿਚ ਲੰਬੇ ਸਮੇਂ ਤੋਂ ਵੱਖ ਵੱਖ ਤਰ੍ਹਾਂ ਦੇ ਕੇਸ਼ਾਂ ਦੀ ਪੈਰਵਾਈ ਕਰਨ ਵਾਲੇ ਲੋਕ ਹਿਤੈਸ਼ੀ ਪ੍ਰਸਿਧ ਵਕੀਲ ਜਤਿੰਦਰਪਾਲ ਸਿੰਘ ਉੱਗੋਕੇ ਨੂੰ ਪੰਜਾਬ ਦੇ ਸੀਨੀਅਰ ਡਿਪਟੀ ਐਡਵੋਕੇਟ ਜਨਰਲ  ਲੱਗਣ ਤੇ ਬਰਨਾਲਾ ਕੋਰਟ ਤੇ ਸ਼ਹਿਰ ਨਿਵਾਸੀਆਂ ਵਿਚ ਭਾਰੀ ਖੁਸ਼ੀ ਦੀ ਲਹਿਰ ਹੈ !ਜਿਕਰਯੋਗ ਹੈ ਲੰਬੇ ਸਮੇਂ ਤੋਂ ਐਡਵੋਕੇਟ ਜਤਿੰਦਰਪਾਲ ਸਿੰਘ ਉੱਗੋਕੇ ਫੌਜਦਾਰੀ ਕੇਸ਼ਾਂ ਦੇ ਪ੍ਰਸਿਧ ਵਕੀਲ ਸਾਬਕਾ ਐਮ ਪੀ ਸਰਦਾਰ ਰਾਜਦੇਵ ਸਿੰਘ ਖਾਲਸਾ ਸਮੇਤ ਕਈ ਸੀਨੀਅਰ ਵਕੀਲਾਂ ਨਾਲ ਕੰਮ ਕਰਦੈ ਆ ਰਹੇ ਹਨ ਜਿਸ ਸਦਕਾ ਜਿੱਥੇ ਬਰਨਾਲਾ ਕੋਟਰ ਵਿਚ ਉਹਨਾਂ ਦਾ ਆਪਣਾ ਇਕ ਵੱਖਰਾ ਮੁਕਾਮ ਹੈ ਉੱਥੇ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨਾਲ ਦਿਲੋਂ ਜੁੜੇ ਹੋਏ ਹਨ ਤੇ ਪਾਰਟੀ ਦੇ ਲੀਗਲ ਅਡਵਾਈਜ਼ਰ ਹਨ ! ਇਸ ਸੰਬੰਧੀ ਐਡਵੋਕੇਟ ਜਤਿੰਦਰਪਾਲ ਸਿੰਘ ਉੱਗੋਕੇ ਨੇ ਇਸ ਪ੍ਰਾਪਤੀ ਪਿੱਛੇ ਬੇਬੇ ਬਾਪੂ ਦੀਆ ਅਸੀਸਾਂ ਅਤੇ ਪਰਿਵਾਰ ਦੇ ਸਹਿਯੋਗ ਦੇ ਨਾਲ ਦਿੱਲੀ ਦੇ ਮੁੱਖਮੰਤਰੀ ਤੇ ਪਾਰਟੀ ਕਨਵੀਨਰ ਸਿਰੀ ਅਰਵਿੰਦ ਕੇਜਰੀਵਾਲ ,ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਸਮੇਤ ਸਮੁੱਚੀ ਲੀਡਰਸ਼ਿਪ ਵਰਕਰਾਂ ਦਾ ਢਿੱਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਹਨਾਂ ਦੀ ਸੁਵੱਲੀ ਨਜ਼ਰ ਸਦਕਾ ਆਮ ਘਰ ਦੇ ਮੁੰਡੇ ਨੂੰ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਪੰਜਾਬ ਦੇ ਅਹੁਦੇ ਤੱਕ ਪਹੁੰਚਣਾ ਨਸੀਬ ਹੋਇਆ.!

Post a Comment

0 Comments