*ਆਈ ਟੀ ਟਰੇਡ ਦੇ ਵਿਦਿਆਰਥੀਆਂ ਨੂੰ ਕਿੱਟਾਂ ਵੰਡੀਆਂ ਗਈਆਂ*

 ਆਈ ਟੀ ਟਰੇਡ ਦੇ ਵਿਦਿਆਰਥੀਆਂ ਨੂੰ ਕਿੱਟਾਂ ਵੰਡੀਆਂ ਗਈਆਂ


ਬੁਢਲਾਡਾ 7 (ਦਵਿੰਦਰ ਸਿੰਘ)
ਕੇਂਦਰ ਸਰਕਾਰ ਦੀ ਸਕੀਮ ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਾਰਮ ਵਰਕ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਾਦੜਾ ਵੱਲੋਂ ਇੰਚਾਰਜ ਜ਼ਫ਼ਰ ਅਲੀ ਦੀ ਅਗਵਾਈ ਹੇਠ ਸਕੂਲ ਮੀਡੀਆ ਇੰਚਾਰਜ ਮਮਤਾ ਰਾਣੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਐੱਨ ਐੱਸ ਕਿਊ ਐੱਫ ਸਕੀਮ ਤਹਿਤ ਪ੍ਰਾਪਤ ਗ੍ਰਾਂਟਾਂ ਵਿੱਚੋਂ ਆਈ. ਟੀ ਟਰੇਡ ਦੇ ਵਿਦਿਆਰਥੀਆਂ ਨੂੰ ਮੁਫਤ ਕਿੱਟਾਂ ਦਿੱਤੀਆਂ ਗਈਆਂ। ਐੱਨ ਐੱਸ ਕਿਊ ਐੱਫ ਸਕੀਮ ਵਿਦਿਆਰਥੀਆਂ ਲਈ ਵਰਦਾਨ ਸਿੱਧ ਹੋ ਰਹੀ ਹੈ ਜੋ ਭਵਿੱਖ ਵਿੱਚ ਬੱਚਿਆਂ ਲਈ ਲਾਹੇਵੰਦ ਸਾਬਿਤ ਹੋਵੇਗੀ। ਇਹ ਸਕੀਮ ਸਰਕਾਰੀ ਸਕੂਲਾਂ ਵਿੱਚ ਕਾਫੀ ਲੰਬੇ ਸਮੇਂ ਤੋਂ ਲਾਗੂ ਹੋਣ ਕਾਰਨ ਵਿਦਿਆਰਥੀਆਂ ਦੀ ਰੁਚੀ ਇਨ੍ਹਾਂ ਨੌਕਰੀ ਪੇਸ਼ਾ ਵਿਸ਼ਿਆਂ ਵਿਚ ਵਧ ਰਹੀ ਹੈ। ਬਾਰਵੀਂ ਪਾਸ ਕਰਨ ਤੋਂ ਬਾਅਦ ਵਿਦਿਆਰਥੀ ਇਸ ਟਰੇਡ ਰਾਹੀਂ ਵਧੀਆ ਮੁਕਾਮ ਤੇ ਪਹੁੰਚਣਗੇ ਅਤੇ ਚੰਗੀਆਂ ਨੌਕਰੀਆਂ ਹਾਸਲ ਕਰਨਗੇ।ਇਹਨਾਂ ਕਿੱਟਾਂ ਦਾ ਸਾਮਾਨ ਦਲਜੀਤ ਕੌਰ ਆਈ.ਟੀ. ਟੀਚਰ ਅਤੇ ਮਨਦੀਪ ਕੁਮਾਰ ਜੂਨੀਅਰ ਸਹਾਇਕ ਦੁਆਰਾ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਖ਼ਰੀਦਿਆ ਗਿਆ ਹੈ। ਕਿੱਟਾਂ ਵੰਡ ਸਮਾਰੋਹ ਵਿੱਚ ਸੁਖਪਾਲ ਸਿੰਘ ਸਰਪੰਚ, ਭੋਲਾ ਸਿੰਘ ਸਾਬਕਾ ਸਰਪੰਚ, ਰਾਮ ਸਿੰਘ ਐੱਸ. ਐੱਮ. ਸੀ. ਪ੍ਰਧਾਨ, ਤਰਸੇਮ ਸਿੰਘ ਪੀ.ਟੀ.ਏ. ਪ੍ਰਧਾਨ ਅਤੇ ਸੁਵੇਗ ਸਿੰਘ ਨੇ ਖਾਸ ਤੌਰ ਤੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨੂੰ ਕਿੱਟਾਂ ਵੰਡੀਆਂ। ਸਕੂਲ ਇੰਚਾਰਜ਼ ਜ਼ਫ਼ਰ ਅਲੀ ਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਉਨ੍ਹਾਂ ਨੂੰ ਜ਼ਿੰਦਗੀ ਵਿਚ ਸਫਲ ਹੋਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਮੂਹ ਸਟਾਫ ਹਾਜ਼ਰ ਸੀ।

Post a Comment

0 Comments