ਦਲਿਤਾਂ ਮਜ਼ਦੂਰਾਂ ਨਾਲ ਹੋ ਰਹੀਆਂ ਧੱਕੇਸ਼ਾਹੀਆ ਅਤੇ ਅੱਤਿਆਚਾਰਾਂ ਸੰਬੰਧੀ ਮਾਨਸਾ ਚ ਬਸਪਾ ਵਰਕਰਾਂ ਨੇ ਘੜੇ ਭੰਨ ਮੁਜ਼ਾਹਰਾ ਕੀਤਾ, ਇੰਦਰ ਮੇਘਵਾਲ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਤੱਕ ਬਸਪਾ ਸੰਘਰਸ਼ ਜਾਰੀ ਰੱਖੇਗੀ :ਗੁਰਦੀਪ ਮਾਖਾ

 ਦਲਿਤਾਂ ਮਜ਼ਦੂਰਾਂ ਨਾਲ ਹੋ ਰਹੀਆਂ  ਧੱਕੇਸ਼ਾਹੀਆ ਅਤੇ ਅੱਤਿਆਚਾਰਾਂ ਸੰਬੰਧੀ ਮਾਨਸਾ ਚ ਬਸਪਾ ਵਰਕਰਾਂ ਨੇ ਘੜੇ ਭੰਨ ਮੁਜ਼ਾਹਰਾ ਕੀਤਾ, ਇੰਦਰ ਮੇਘਵਾਲ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਤੱਕ ਬਸਪਾ ਸੰਘਰਸ਼ ਜਾਰੀ ਰੱਖੇਗੀ :ਗੁਰਦੀਪ  ਮਾਖਾ                                       


ਮਾਨਸਾ 25 ਅਗਸਤ ਗੁਰਜੀਤ ਸਿੰਘ ਬਾਜੇਵਾਲੀਆ 

 ਰਾਜਸਥਾਨ ਚ ਦਲਿਤਾਂ ਮਜ਼ਦੂਰਾ ਨਾਲ ਹੋ ਰਹੇ ਅੱਤਿਆਚਾਰ ਸੰਬੰਧੀ ਬਹੁਜਨ ਸਮਾਜ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਮਾਖਾ ਦੀ ਅਗਵਾਈ ਚ ਘੜੇ ਭੰਨ ਕੇ ਰੋਸ ਮੁਜ਼ਾਹਰਾ ਕੀਤਾ ਗਿਆ।ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਮਾਖਾ ਨੇ ਇਕ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਰਾਜਸਥਾਨ ਦੀ ਕਾਂਗਰਸ ਸਰਕਾਰ ਦੇ ਰਾਜ ਅੰਦਰ ਜਲੌਰ ਚ ਅਨੁਸੂਚਿਤ ਜਾਤੀ ਵਰਗ ਦੇ ਤੀਜੀ ਕਲਾਸ ਚ ਪੜ੍ਹ ਰਹੇ ਵਿਦਿਆਰਥੀ ਇੰਦਰ ਮੇਘਵਾਲ ਨਾਲ ਘੜੇ ਚ ਪਾਣੀ ਪੀਣ ਬਦਲੇ ਭੇਦਭਾਵ ਅਤੇ ਉਸ ਦੀ ਹੱਤਿਆ ਦੇ ਮਾਮਲੇ ਵਿੱਚ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਅੱਜ ਮਾਨਸਾ ਵਿਖੇ ਜ਼ਿਲ੍ਹਾ ਕਚਹਿਰੀ ਤੋਂ ਲੈ ਕੇ ਬੱਸ ਸਟੈਂਡ ਮਾਨਸਾ ਰੋਸ ਮੁਜ਼ਾਹਰਾ ਕੀਤਾ।ਉਨ੍ਹਾਂ ਕਿਹਾ ਕਿ ਲਗਾਤਾਰ ਹੋ ਰਹੇ ਦਲਿਤਾਂ ਮਜ਼ਦੂਰਾਂ ਨਾਲ ਅਤਿਆਚਾਰ ਦੇ ਮਾਮਲਿਆਂ ਚ ਰਾਜਸਥਾਨ ਸੂਬਾ ਪੂਰੇ ਦੇਸ਼ ਚੋਂ ਤੀਸਰੇ ਨੰਬਰ ਤੇ ਹੈ।ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਦਲਿਤਾਂ ਮਜ਼ਦੂਰਾਂ ਨਾਲ ਹੋ ਰਹੇ ਅਨਿਆਂ ਅਤੇ ਧੱਕੇਸ਼ਾਹੀਆਂ ਦਾ ਬਹੁਜਨ ਸਮਾਜ ਪਾਰਟੀ ਵੱਲੋਂ ਉਨ੍ਹਾਂ ਸਮਾਂ ਹੀ ਸਖ਼ਤ ਵਿਰੋਧ ਕੀਤਾ ਜਾਵੇਗਾ।ਜਿੰਨਾ ਚਿਰ ਪੀੜਤ ਦਲਿਤਾਂ ਮਜ਼ਦੂਰਾਂ ਨੂੰ ਸਰਕਾਰ ਇਨਸਾਫ ਨਹੀਂ ਦਿੰਦੀ,ਉਨ੍ਹਾਂ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਤੇ ਪੀੜਤ ਪਰਿਵਾਰ ਨੂੰ ਬਣਦਾ ਇਨਸਾਫ ਦਿਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਸੌਂਪਿਆ ।ਇਸ ਮੌਕੇ ਉਨ੍ਹਾਂ ਦੇ ਨਾਲ ਬਹੁਜਨ ਸਮਾਜ ਪਾਰਟੀ ਦੇ ਸੂਬਾ ਸਕੱਤਰ ਮੰਗਤ ਰਾਏ ਭੀਖੀ,ਹਲਕਾ ਬੁਢਲਾਡਾ ਦੇ ਪ੍ਰਧਾਨ ਦੇਵੀ ਦਿਆਲ,ਭੋਲਾ ਸਿੰਘ ਖਿਆਲਾ, ਕੁਲਦੀਪ ਸਿੰਘ ਚੋਟੀਆਂ,ਜਗਸੀਰ ਸਿੰਘ, ਤਰਸੇਮ ਸਿੰਘ ਵਰ੍ਹੇ ,ਭਗਵਾਨ ਸਿੰਘ ਹੋਡਲਾ, ਹੇਮਰਾਜ,ਜਗਦੀਸ਼ ਸਿੰਘ ਖਿਆਲਾ ,ਰਾਜ ਕੁਮਾਰ, ਰਾਕੇਸ਼ ,ਸੁਖਦੇਵ ਸਿੰਘ ਭੀਖੀ, ਗੁਰਵਿੰਦਰ ਸਿੰਘ ਡਾਇਮੰਡ ਮੱਤੀ ,ਕੌਰ ਸਿੰਘ ਫੋਜੀ,ਨਿਜ਼ਾਮਦੀਨ, ਦਰਸ਼ਨ ਸਿੰਘ ,ਸ਼ੇਰ ਸਿੰਘ ਆਦਿ ਵਰਕਰ ਹਾਜ਼ਰ ਸਨ

Post a Comment

0 Comments