ਸਿਵਲ ਸਰਜਨ ਮੋਗਾ ਨੇ ਠੱਠੀ ਭਾਈ ਪੀ ਐਚ ਸੀ ਦਾ ਦੌਰਾ ਕੀਤਾ

 ਸਿਵਲ ਸਰਜਨ ਮੋਗਾ ਨੇ ਠੱਠੀ ਭਾਈ ਪੀ ਐਚ ਸੀ ਦਾ ਦੌਰਾ ਕੀਤਾ


ਮੋਗਾ : 16 ਅਗਸਤ { ਕੈਪਟਨ ਸੁਭਾਸ਼ ਚੰਦਰ ਸ਼ਰਮਾ
} ਪੰਜਾਬ ਸਰਕਾਰ ਦੇ ਵਾਅਦੇ ਮੁਤਾਬਿਕ ਲੋਕਾਂ ਵਿੱਚ ਸਿਹਤ ਸਹੂਲਤਾਂ ਨੂੰ ਦਿਨ ਬ ਦਿਨ ਹੋਰ ਬਿਹਤਰ ਬਣਾਉਣ ਦੇ ਟੀਚੇ ਨੂੰ ਲੈ ਕੇ ਸਿਵਲ ਸਰਜਨ ਮੋਗਾ ਡਾ ਐਸ ਪੀ ਸਿੰਘ ਜਿਲੇ ਅੰਦਰ ਰੋਜਾਨਾ ਹਰ ਬਲਾਕ ਪੱਧਰ ਸਬ ਸੈਟਰ ਪੱਧਰ ਤੱਕ ਸਿਹਤ ਸੰਸਥਾਵਾਂ ਦਾ ਜਾਇਜਾ ਲੈ ਰਹੇ ਹਨ ਤੇ ਮੁਸ਼ਕਲਾਂ ਦਾ ਨਿਪਟਾਰਾ ਕਰਨ ਦਾ ਪੁਰਜ਼ੋਰ ਯਤਨ ਵੀ ਕਰ ਰਹੇ ਹਨ। ਇਸੇ ਕੜੀ ਤਹਿਤ ਪੀ ਐਚ ਸੀ ਠੱਠੀ ਭਾਈ ਦੀ ਬਹੁਤ ਪੁਰਾਣੀ ਬਿਲਡਿੰਗ ਦਾ ਦੌਰਾ ਕੀਤਾ। ਜਿਥੇ ਬਹੁਤ ਸਾਰੀਆਂ ਕਮੀਆਂ ਮਿਲਣ ਤੇ ਸਟਾਫ ਨਾਲ ਗੱਲਬਾਤ ਕੀਤੀ। ਡਾ ਮਨਪ੍ਰੀਤ ਕੌਰ ਤੋ  ਦਵਾਈਆ ਦੇ ਪ੍ਰਬੰਧਾ ਅਤੇ ਸਟਾਫ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਪੀ ਐਚ ਸੀ ਦੀ  ਬਿਲਡਿੰਗ ਦੀ ਖਸਤਾ ਹਾਲਤ ਦਾ ਜਾਇਜਾ ਲਿਆ। ਇਸ ਸਿਹਤ ਸੰਸਥਾ ਵਿੱਚ ਸਿਹਤ ਵਿਭਾਗ ਵੱਲੋਂ ਸੁਧਾਰ ਲਿਆਉਣ ਦੇ ਉਪਰਾਲੇ ਕਰਨ ਦੀ ਯੋਜਨਾ ਵੀ ਤਿਆਰ ਕੀਤੀ ਗਈ। ਇਸ ਮੌਕੇ ਡਾ ਰਾਜੇਸ਼ ਅੱਤਰੀ ਡਿਪਟੀ ਮੈਡੀਕਲ ਕਮਿਸ਼ਨਰ ਮੋਗਾ ਵੀ ਹਾਜਰ ਸਨ।

Post a Comment

0 Comments