ਡੇਰਾ ਮਾਹਨਪੁਰੀ 108 ਸੰਤ ਬਾਬਾ ਮਾਹਨ ਦਾਸ ਜੀ ਦਾ ਜਨਮ ਦਿਹਾੜਾ ਪਿੰਡ ਸਾਹਰੀ ਵਿਖੇ ਬਹੁਤ ਧੂਮਧਾਮ ਨਾਲ ਮਨਾਇਆ ਗਿਆ

ਡੇਰਾ ਮਾਹਨਪੁਰੀ 108 ਸੰਤ ਬਾਬਾ ਮਾਹਨ ਦਾਸ ਜੀ ਦਾ ਜਨਮ ਦਿਹਾੜਾ ਪਿੰਡ ਸਾਹਰੀ ਵਿਖੇ ਬਹੁਤ ਧੂਮਧਾਮ ਨਾਲ ਮਨਾਇਆ ਗਿਆ


ਹੁਸ਼ਿਆਰਪੁਰ 1 ਸਤੰਬਰ 2022 ਹਰਪ੍ਰੀਤ ਬੇਗ਼ਮਪੁਰੀ, ਗੁਰਮਿੰਦਰ ਗੋਲਡੀ 

ਡੇਰਾ ਮਾਹਨਪੁਰੀ 108 ਸੰਤ ਬਾਬਾ ਮਾਹਨਦਾਸ ਜੀ ਦਾ ਜਨਮ ਦਿਹਾੜਾ ਬਹੁਤ ਧੂਮ ਧਾਮ ਨਾਲ ਨਸਰਾਲਾ ਨੇੜੇ ਪਿੰਡ ਸਾਹਰੀ  ਵਿਖੇ ਮਨਾਇਆ ਗਿਆ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਨਿਸ਼ਾਨ ਸਾਹਿਬ ਚੜਾਉਣ ਦੀ ਰਸਮ ਕੀਤੀ ਗਈ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਸੰਗਤਾਂ ਦੇ ਭਲੇ ਲਈ ਅਰਦਾਸ ਕੀਤੀ ਗਈ ਨਿਰੋਲ ਗੁਰਬਾਣੀ ਦੇ ਕੀਰਤਨ ਹੋਏ ਜਿਨ੍ਹਾਂ ਵਿੱਚ ਕੀਰਤਨੀ  ਜੱਥੇ ਕਵੀਸ਼ਰੀਏ ਜੱਥੇ, ਵਿਦਵਾਨ, ਮਹਾਂਪੁਰਸ਼ , ਉਘੇ ਪਰਚਾਰਕ ਆਦਿ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਇਹ ਸਮਾਗਮ ਗੱਦੀ ਨਸ਼ੀਨ 108 ਸੰਤ ਬਾਬਾ ਬਲਵੀਰ ਦਾਸ ਜੀ ਦੀ ਦੇਖ ਰੇਖ ਵਿਚ ਹੋਇਆ 108 ਸੰਤ ਬਾਬਾ  ਮਾਹਨਦਾਸ ਜੀ,108 ਸੰਤ ਬਾਬਾ ਗੁਰਦਾਸ ਜੀ,108 ਸੰਤ ਬਾਬਾ ਸੰਤੋਖ ਦਾਸ ਜੀ,108 ਸੰਤ ਬਾਬਾ ਸੇਵਾ ਦਾਸ ਜੀ ਦੀ ਅਪਾਰ ਕਿਰਪਾ ਸੰਗਤਾਂ ਉਤੇ ਵਰਸ਼ ਰਹੀ ਹੈ ਜਿਨ੍ਹਾਂ ਸਦਕਾ ਸੰਗਤਾਂ ਅੱਜ ਵਿਦੇਸ਼ਾਂ ਵਿੱਚ ਵੀ ਬੈਠੀਆਂ ਹਨ ਸੰਗਤਾਂ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਤੇ ਅਤੁਟ ਲੰਗਰ ਲਗਾਏ ਗਏ ਇਹ ਸਮਾਗਮ ਸਮੂਹ ਸੰਗਤਾਂ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੇਵਾਦਾਰਾਂ ਵੱਲੋਂ ਸੇਵਾ ਤਨ ਮਨ ਧਨ ਨਾਲ ਕੀਤੀ ਗਈ ਇਸ ਮੌਕੇ ਸੰਗਤਾਂ ਬਹੁਤ ਵੱਡੀ ਗਿਣਤੀ ਵਿਚ ਹਾਜਰ ਸਨ ਪ੍ਰਬੰਧਕਾਂ ਵਲੋਂ ਸਭ ਦਾ ਧੰਨਵਾਦ ਕੀਤਾ ਕੀਤਾ ਗਿਆ

Post a Comment

0 Comments