ਡਿਪਟੀ ਕਮਿਸ਼ਨਰ ਵੱਲੋਂ ਬਾਬਾ ਫਰੀਦ ਆਗਮਨ ਪੁਰਬ 2022 ਅਤੇ ਵਿਰਾਸਤ ਏ ਫਰੀਦਕੋਟ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ

 ਡਿਪਟੀ ਕਮਿਸ਼ਨਰ ਵੱਲੋਂ ਬਾਬਾ ਫਰੀਦ ਆਗਮਨ ਪੁਰਬ 2022 ਅਤੇ ਵਿਰਾਸਤ ਏ ਫਰੀਦਕੋਟ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ

ਕਰਾਫ਼ਟ ਮੇਲੇ ਵਿੱਚ ਵੱਖ-ਵੱਖ ਰਾਜਾਂ ਦੀਆਂ ਵਸਤਾਂ ਦੀਆਂ 250 ਸਟਾਲਾਂ ਲੱਗਣਗੀਆਂ-ਡੀ.ਸੀ.


ਫਰੀਦਕੋਟ 2 ਸਤੰਬਰ (ਪੰਜਾਬ ਇੰਡੀਆ ਨਿਊਜ਼ ਬਿਊਰੋ)
 19 ਤੋਂ 23 ਸਤੰਬਰ 2022  ਤਕ ਫ਼ਰੀਦਕੋਟ ਵਿਖੇ ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ 2022 ਬੜੀ ਧੂਮ ਧਾਮ ਤੇ ਸ਼ਰਧਾ ਨਾਲ ਮਨਾਉਣ ਅਤੇ ਫਰੀਦਕੋਟ ਜਿਲੇ ਦੀ ਸਥਾਪਨਾ ਦੇ 50 ਸਾਲ ਪੂਰੇ ਹੋਣ ਤੇ ਕਰਵਾਏ ਜਾਣ ਵਾਲੇ ਸਮਾਗਮਾਂ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਜਿਲਾ ਸੱਭਿਆਚਾਰਕ ਸੁਸਾਇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਦੀ ਪ੍ਰਧਾਨਗੀ ਹੇਠ ਹੋਈ।

ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਦੱਸਿਆ ਕਿ ਇਸ ਸਾਲ ਵੀ ਬਾਬਾ ਸ਼ੇਖ ਫਰੀਦ ਆਗਮਨ ਪੁਰਬ 19 ਤੋਂ 23 ਸਤੰਬਰ 2022  ਤਕ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਵੀਂ ਦਾਣਾ ਮੰਡੀ ਫਿਰੋਜ਼ਪੁਰ ਰੋਡ ਫ਼ਰੀਦਕੋਟ ਵਿਖੇ  ਕਰਾਫਟ ਮੇਲਾ 20 ਸਤੰਬਰ ਤੋਂ 28 ਸਤੰਬਰ ਤੱਕ ਲੱਗੇਗਾ,ਇਸ ਆਗਮਨ ਪੁਰਬ ਵਿੱਚ  ਹਰ ਸਾਲ ਦੀ ਤਰ੍ਹਾਂ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ,ਪਟਿਆਲਾ ਵੱਲੋਂ ਵੱਖ ਵੱਖ ਰਾਜਾਂ ਦੀਆਂ ਟੀਮਾਂ ਵੱਲੋਂ ਆਪਣੇ ਵਿਰਸੇ ਨਾਲ ਸਬੰਧਿਤ ਕਲਾਕਾਰੀ ਮਿਤੀ 20 ਤੋਂ 23 ਸਤੰਬਰ 2022 ਤੱਕ ਪੇਸ਼ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹੋਰ ਵੀ ਸੱਭਿਆਚਾਰਕ ਪ੍ਰੋਗਰਾਮ,ਡਰਾਮਾਂ ਫੈਸਟੀਵਲ,ਪੇਂਡੂ ਖੇਡ ਮੇਲਾ,ਕਰਾਫ਼ਟ ਮੇਲਾ ਅਤੇ ਹੋਰ ਹਰ ਤਰ੍ਹਾਂ ਦੀਆਂ ਖੇਡਾਂ ਵੱਖ-ਵੱਖ ਕਲੱਬਾਂ ਵੱਲੋਂ ਕਰਵਾਈਆ ਜਾ ਰਹੀਆਂ ਹਨ। ਉਨ੍ਹਾਂ ਮੇਲੇ ਦੇ ਪ੍ਰਬੰਧਾ ਵਿੱਚ ਲੱਗੇ ਅਧਿਕਾਰੀਆਂ ਨੂੰ ਆਪਣੇ ਨਾਲ ਸਬੰਧਤ ਕੰਮ ਸਮੇਂ ਜਲਦ ਨੇਪਰੇ ਚਾੜ੍ਹਨ ਦੀ ਹਦਾਇਤ ਕੀਤੀ।

 ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਦੱਸਿਆ ਕਿ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਨੂੰ ਸਮਰਪਿਤ ਹੁਨਰ ਹਾਟ 20 ਤੋਂ 28 ਸਤੰਬਰ ਨਵੀਂ ਅਨਾਜ ਮੰਡੀ,ਸਪੋਰਟਸ ਫੈਸਟ ਸਤੰਬਰ 19 ਤੋਂ 23ਮੈਰਾਥਨ ਵੱਲੋਂ 28 ਸਤੰਬਰ ਮੁਕਾਬਲੇਮਜ਼ੇਦਾਰ ਖੇਡਾਂਪ੍ਰਦਰਸ਼ਨੀਆਂ,ਸੂਫੀਆਨਾ ਸ਼ਾਮ (ਡਾ. ਸਤਿੰਦਰ ਸਰਤਾਜ ਦੁਆਰਾ) 22 ਸਤੰਬਰ ਨਵੀਂ ਅਨਾਜ ਮੰਡੀ ਵਿਖੇ ਹੋਣਗੇ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪੁਸਤਕ ਪ੍ਰਦਸ਼ਰਨੀ ਸਤੰਬਰ 19 ਤੋਂ 22 ਤੱਕ ਸਰਕਾਰੀ ਬ੍ਰਜਿੰਦਰਾ ਕਾਲਜ ਫਰੀਦਕੋਟ,ਬਾਬਾ ਸ਼ੇਖ ਫਰੀਦ ਡਰਾਮਾ ਫੈਸਟੀਵਲ 20 ਸਤੰਬਰ ਨੂੰ ਦਰਬਾਰ ਗੰਜ ਵਿਖੇ, ਹੈਰੀਟੇਜ ਵਾਕ 21 ਸਤੰਬਰ ਕਿਲਾ ਮੁਬਾਰਕ ਤੋਂ ਦਰਬਾਰ ਗੰਜ ਤੱਕ, ਲੋਕ ਨਾਚ ਉਤਸਵ 21 ਸਤੰਬਰ ਦਰਬਾਰ ਗੰਜ ਵਿਖੇ ਹੋਣਗੇ।

ਉਨ੍ਹਾਂ ਦੱਸਿਆ ਕਿ 20 ਸਤੰਬਰ ਤੇ 28 ਸਤੰਬਰ ਤੱਕ ਚੱਲਣ ਵਾਲੇ ਕਰਾਫ਼ਟ ਮੇਲੇ ਵਿੱਚ ਲਗਭਗ 250 ਸਟਾਲਾਂ ਲੱਗ ਰਹੀਆਂ ਹਨ। ਇਸ ਕਰਾਫ਼ਟ ਮੇਲੇ ਵਿੱਚ ਵੱਖ-ਵੱਖ ਰਾਜਾ ਦੀਆਂ ਵਸਤਾਂ ਦੇ ਕਲਕਾਰ ਪਹੁੰਚ ਰਹੇ ਹਨ। ਇਸ ਆਗਮਨ ਪੁਰਬ ਵਿੱਚ ਝੂਲੇ ਅਤੇ ਮੰਨੋਰੰਜਨ ਆਇਟਮਾਂ ਆਦਿ ਖਿੱਚ ਦਾ ਕੇਂਦਰ ਹੋਣਗੀਆਂ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨ) ਡਾ. ਮਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਯੂ.ਡੀ. ਸ. ਪਰਮਦੀਪ ਸਿੰਘ,ਐਸ.ਡੀ.ਐਮ. ਫਰੀਦਕੋਟ ਮੈਡਮ ਬਲਜੀਤ ਕੌਰ, ਐਸ.ਡੀ.ਐਮ. ਕੋਟਕਪੂਰਾ ਮੈਡਮ ਵੀਰਪਾਲ ਕੌਰ, ਐਸ.ਡੀ.ਐਮ. ਜੈਤੋ ਡਾ. ਨਿਰਮਲ ਓਸੇਪਚਨ, ਜਿਲਾ ਮਾਲ ਅਫਸਰ ਡਾ.ਅਜੀਤਪਾਲ ਸਿੰਘ ਚਾਹਲਡੀ.ਡੀ.ਪੀ.ਓ ਸ੍ਰੀ ਧਰਮਪਾਲ, ਸੈਕਟਰੀ ਜਿਲਾ ਰੈਡ ਕਰਾਸ ਸੁਸਾਇਟੀ ਸ੍ਰੀ ਸੁਭਾਸ਼ ਕੁਮਾਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।


Post a Comment

0 Comments