ਐਕਸਪਲੋਰ ਆਈਲਟਸ ਅਕੈਡਮੀ ਦੇ ਸੁਪਰ-30 ਬੈਚ ਦੇ ਵਿਦਿਆਰਥੀਆਂ ਨੇ ਆਈਲਟਸ ਵਿਚੋਂ ਬੈਂਡ ਸਕੋਰ ਚ ਬਾਜ਼ੀ ਮਾਰੀ

 ਐਕਸਪਲੋਰ ਆਈਲਟਸ ਅਕੈਡਮੀ ਦੇ ਸੁਪਰ-30 ਬੈਚ ਦੇ ਵਿਦਿਆਰਥੀਆਂ ਨੇ ਆਈਲਟਸ ਵਿਚੋਂ ਬੈਂਡ ਸਕੋਰ ਚ ਬਾਜ਼ੀ ਮਾਰੀ 

ਐਮ. ਡੀ. ਲਵਜਿੰਦਰ ਧਾਲੀਵਾਲ ਨੇ ਦੱਸਿਆ ਕਿ ਆਈਲਟਸ ਅਤੇ ਪੀ.ਟੀ.ਈ ਦੇ ਜਲਦੀ ਹੀ ਨਵੇਂ ਸੁਪਰ-30 ਬੈਚ ਸ਼ੁਰੂ ਕੀਤੇ ਜਾਣਗੇ |


ਬਰਨਾਲਾ ,4,ਸਤੰਬਰ ਕਰਨਪ੍ਰੀਤ ਕਰਨ 

-ਐਕਸਪਲੋਰ ਆਈਲਟਸ ਅਕੈਡਮੀ ਬਰਨਾਲਾ ਵਿਖੇ ਪਿਛਲੇ ਮਹੀਨੇ ਸ਼ੁਰੂ ਕੀਤੇ ਗਏ ਸੁਪਰ-30 ਬੈਚ ਦੇ ਵਿਦਿਆਰਥੀਆਂ ਨੇ ਆਈਲਟਸ ਵਿਚੋਂ ਵਧੀਆ ਬੈਂਡ ਸਕੋਰ ਪ੍ਰਾਪਤ ਕਰ ਕੇ ਮਾਪਿਆਂ ਅਤੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ | ਜਿਨ੍ਹਾਂ ਵਿਚੋਂ ਪਾਹੁਲਪ੍ਰੀਤ ਕੌਰ ਧਾਲੀਵਾਲ ਪੁੱਤਰੀ ਕੁਲਵੰਤ ਸਿੰਘ ਕੀਤੂ ਵਾਸੀ ਬਿਲਾਸਪੁਰ ਅਤੇ ਅਪਾਰਜੋਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਬਾਜਾਖਾਨਾ ਰੋਡ ਬਰਨਾਲਾ ਨੇ ਲਿਸਨਿੰਗ ਤੇ ਰੀਡਿੰਗ ਵਿਚੋਂ 9 ਬੈਂਡ ਓਵਰਆਲ 7.5 ਬੈਂਡ, ਜਸਕਰਨਪ੍ਰੀਤ ਕੌਰ ਪੁੱਤਰੀ ਜਸਵੀਰ ਸਿੰਘ ਸੰਘੇੜਾ ਨੇ ਲਿਸਨਿੰਗ ਵਿਚੋਂ 8.5 ਬੈਂਡ ਓਵਰਆਲ 7.5 ਬੈਡ, ਤਰੁਣਾ ਪੁੱਤਰੀ ਸੰਜੀਵ ਕੁਮਾਰ ਵਾਸੀ ਸ਼ਹਿਣਾ 6.5 ਬੈਂਡ, ਜੁਆਏਪ੍ਰੀਤ ਸਿੰਘ ਪੁੱਤਰ ਪੁੱਤਰ ਰੁਪਿੰਦਰ ਸਿੰਘ 6.5 ਬੈਂਡ, ਅਮਨਦੀਪ ਕੌਰ ਪੁੱਤਰੀ ਹਰਭਜਨ ਸਿੰਘ 6 ਬੈਂਡ ਪ੍ਰਭਜੋਤ ਕੌਰ 6 ਬੈਂਡ ਅਤੇ ਕੋਮਲਪਰੀਤ ਕੌਰ ਸਿੱਧੂ, ਸਾਹਿਲਪ੍ਰੀਤ ਸਿੰਘ ਨੇ ਪੀ.ਟੀ.ਈ. ਵਿਚੋਂ ਓਵਰਆਲ 64 ਅਤੇ 60 ਨੰਬਰ ਹਾਸਲ ਕੀਤੇ ਹਨ | ਅਕੈਡਮੀ ਦੇ ਐਮ. ਡੀ. ਲਵਜਿੰਦਰ ਧਾਲੀਵਾਲ ਨੇ ਦੱਸਿਆ ਕਿ ਆਈਲਟਸ ਅਤੇ ਪੀ.ਟੀ.ਈ ਲਈ ਕੋਈ ਵੱਖਰਾ ਸਿਲੇਬਸ ਨਿਰਧਾਰਤ ਨਹੀਂ ਹੈ ਬਲਕਿ ਇਸ ਦਾ ਗਿਆਨ ਸੰਸਥਾ ਵਲੋ ਤਿਆਰ ਕੀਤੇ ਗਏ ਨਵੇਂ ਸਟੱਡੀ ਮਟੀਰੀਅਲ ਅਤੇ ਆਧੁਨਿਕ ਤਰੀਕੇ ਨਾਲ ਕਰਵਾਈ ਜਾਣ ਵਾਲੀ ਤਿਆਰੀ ਤੇ ਆਧਾਰਿਤ ਹੈ | ਉਨ੍ਹਾਂ ਦੱਸਿਆ ਕਿ ਜਲਦੀ ਹੀ ਨਵੇਂ ਸੁਪਰ-30 ਬੈਚ ਸ਼ੁਰੂ ਕੀਤੇ ਜਾਣਗੇ |

Post a Comment

0 Comments